Punjab News: ਡੇਰਾ ਬਾਬਾ ਨਾਨਕ ਦੇ ਇੱਕ ਪਿੰਡ `ਚ ਮਕਾਨ ਦੀ ਛੱਤ ਡਿੱਗਣ ਨਾਲ 2 ਸਕੇ ਭਰਾ ਜ਼ਖ਼ਮੀ
Batala Roof collapse News: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਤਰਸ ਮਸੀਹ ਅਤੇ ਉਸਦੇ ਭਰਾ ਯਹੂਨਾ ਮਸੀਹ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਖਾਣਾ ਬਣਾ ਕੇ ਆਪਣੀ ਮਿਹਨਤ ਮਜ਼ਦੂਰੀ ਕਰਨ ਲਈ ਤਿਆਰੀ ਕਰ ਰਹੇ ਸਨ। ਇਸ ਤੋਂ ਬਾਅਦ ਅੱਜ ਤੇਜ ਮੀਂਹ ਅਤੇ ਬੱਦਲ ਗੜਕਣ ਨਾਲ ਮਕਾਨ ਦੀ ਛੱਤ ਇੱਕ ਦਮ ਉਨ੍ਹਾਂ ਉੱਪਰ ਆ ਕੇ ਡਿੱਗ ਗਈ
Batala Roof collapse News: ਬਟਾਲਾ ਦੇ ਕਸਬਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਸਿਕਾਰ ਮਾਛੀਆਂ 'ਚ ਅੱਜ ਆਈ ਬਰਸਾਤ ਤੇ ਬੱਦਲ ਗੜਕਣ ਨਾਲ ਇੱਕੋ ਕਮਰੇ ਅੰਦਰ ਰਹਿ ਰਹੇ ਬੇਸਹਾਰਾ 2 ਸਕੇ ਭਰਾਵਾਂ ਉਪਰ ਮਕਾਨ ਦੀ ਛੱਤ ਡਿੱਗਣ ਨਾਲ ਜ਼ਖ਼ਮੀ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਤਰਸ ਮਸੀਹ ਅਤੇ ਉਸਦੇ ਭਰਾ ਯਹੂਨਾ ਮਸੀਹ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਖਾਣਾ ਬਣਾ ਕੇ ਆਪਣੀ ਮਿਹਨਤ ਮਜ਼ਦੂਰੀ ਕਰਨ ਲਈ ਤਿਆਰੀ ਕਰ ਰਹੇ ਸਨ। ਇਸ ਤੋਂ ਬਾਅਦ ਅੱਜ ਤੇਜ ਮੀਂਹ ਅਤੇ ਬੱਦਲ ਗੜਕਣ ਨਾਲ ਮਕਾਨ ਦੀ ਛੱਤ ਇੱਕ ਦਮ ਉਨ੍ਹਾਂ ਉੱਪਰ ਆ ਕੇ ਡਿੱਗ ਗਈ ਤੇ ਉਹ ਮਲਬੇ ਅੰਦਰ ਦੱਬ ਗਏ।
ਉਨ੍ਹਾਂ ਦੇ ਰੋਲੀ ਪਾਉਣ ਉਪਰੰਤ ਉਨ੍ਹਾਂ ਗਵਾੰਡ ਵਿਚ ਰਹਿੰਦੇ ਚਾਚੇ ਦੇ ਬੇਟੇ ਅਤੇ ਆਸ ਪਾਸ ਦੇ ਗਵਾਂਢੀਆਂ ਵਲੋਂ ਮੱਲਬੇ ਥੱਲੇਓ ਬਾਹਰ ਕੱਢਿਆ ਗਿਆ। ਇਸ ਹਾਦਸੇ ਵਿੱਚ ਦੋਨਾ ਭਰਾਵਾਂ ਦੇ ਗੁਝੀਆਂ ਤੇ ਇਕ ਭਰਾ ਦੇ ਸਿਰ ਅਤੇ ਪੈਰ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਘਰ ਦਾ ਸਾਰਾ ਸਮਾਨ ਚਕਨਾ ਚੂਰ ਹੋਇਆ ਹੈ। ਦੋਨਾਂ ਭਰਾਵਾਂ ਦੀ ਹਾਲਤ ਨੂੰ ਵੇਖਦਿਆਂ ਹੋਇਆ 108 ਐਂਬੂਲੈਂਸ ਨੂੰ ਫੋਨ ਕੀਤਾ ਗਿਆ ਜਿਨ੍ਹਾਂ ਵੱਲੋਂ ਮੌਕੇ ਤੇ ਪਹੁੰਚਣ ਉਪਰੰਤ ਫਸਟ ਏਡ ਦੇ ਕੇ ਕਲਾਨੌਰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ: Jalandhar News: ਮੁੱਖ ਮੰਤਰੀ ਭਗਵੰਤ ਮਾਨ ਨੇ 40ਵੇਂ ਸੁਰਜੀਤ ਹਾਕੀ ਟੂਰਨਾਮੈਂਟ ਦਾ ਪੋਸਟਰ ਕੀਤਾ ਜਾਰੀ
ਇਸ ਮੌਕੇ ਉਕਤ ਭਰਾਵਾਂ ਅਤੇ ਪਿੰਡ ਵਾਸੀਆਂ ਨੇ ਜਿਲ੍ਹਾ ਪ੍ਰਸ਼ਾਸਨ, ਐਨ ਆਰ ਆਈ ਵੀਰਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਇਹ ਪਿੰਡ ਵਿੱਚ ਬਹੁਤ ਹੀ ਗ਼ਰੀਬ ਪਰਿਵਾਰ ਹੈ ਤੇ ਇਹਨਾਂ ਦੇ ਮਾਤਾ ਪਿਤਾ ਦੀ ਕਰੀਬ 12 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਇਹ ਦੋਵੇਂ ਗਰੀਬ ਭਰਾ ਆਪਣੀ ਮਿਹਨਤ ਮਜਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚਲਾਉਂਦੇ ਸਨ ਤੇ ਅੱਜ ਇਹਨਾਂ ਦੇ ਮਕਾਨ ਦੀ ਸੱਤ ਡਿੱਗਣ ਕਾਰਨ ਇਨ੍ਹਾਂ ਦੀ ਆਰਥਿਕ ਹਾਲਤ ਹੋਰ ਵੀ ਮਾੜੀ ਹੋਈ ਹੈ ਤੇ ਕਿਰਪਾ ਕਰਕੇ ਇਹਨਾਂ ਦੀ ਹਰ ਆਰਥਿਕ ਮਦਦ ਕੀਤੀ ਜਾਵੇ
ਇਹ ਵੀ ਪੜ੍ਹੋ: Health News: ਕ੍ਰਿਸ਼ਨਾ ਲੈਬ 'ਚ ਸਰਕਾਰੀ ਮੁਲਾਜ਼ਮਾਂ ਤੇ ਪਰਿਵਾਰਕ ਮੈਂਬਰਾਂ ਦੇ ਹੋਣਗੇ ਮੁਫ਼ਤ ਟੈਸਟ-ਚੇਅਰਮੈਨ ਰਮਨ ਬਹਿਲ
(ਬਟਾਲਾ ਤੋਂ ਭੋਪਾਲ਼ ਸਿੰਘ ਦੀ ਰਿਪੋਰਟ)