Punjab Operation Seal News: ਆਪਰੇਸ਼ਨ ਸੀਲ ਦੌਰਾਨ ਬਠਿੰਡਾ ਪੁਲਿਸ ਨੂੰ ਨਸ਼ੇ ਦੀ ਹਾਲਾਤ `ਚ ਮਿਲਿਆ ਨੌਜਵਾਨ, ਜਾਂਚ ਜਾਰੀ
Punjab Operation Seal News: ਇਸ ਦੌਰਾਨ ਪੁਲਿਸ ਵੱਲੋਂ ਚਲਾਇਆ ਗਿਆ ਓਪਰੇਸ਼ਨ ਸੀਲ -3 ਦੌਰਾਨ ਪੰਜਾਬ ਹਰਿਆਣਾ ਦੇ ਬਾਰਡਰ ਤੇ ਪੈਂਦੇ ਪਿੰਡ ਡੂਮ ਵਾਲੀ ਵਿਖੇ ਪੁਲਿਸ ਵੱਲੋਂ ਲਗਾਏ ਨਾਕੇ ਦੌਰਾਨ ਨਸ਼ੇ ਦੀ ਹਾਲਤ ਵਿੱਚ ਲੜਖੜਾਉਂਦੇ ਹੋਏ ਇੱਕ ਨੌਜਵਾਨ ਮਿਲਿਆ ਹੈ।
Punjab Operation Seal News: ਪੰਜਾਬ ਵਿੱਚ ਨਸ਼ਾ ਦਿਨੋ ਦਿਨ ਵਧਦਾ ਜਾ ਰਿਹਾ ਹੈ। ਇਸ ਵਿਚਾਲੇ ਪੰਜਾਬ ਵਿੱਚ ਆਪਰੇਸ਼ਨ ਸੀਲ 3 ਦੌਰਾਨ (Punjab Operation Seal) ਪੰਜਾਬ ਪੁਲਿਸ ਨੇ ਅੱਜ ਸੂਬੇ ਭਰ ਵਿੱਚ ਨਾਕੇ ਲਗਾਏ ਅਤੇ ਚੈਕਿੰਗ ਕੀਤੀ। ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਇਹ ਇੱਕ ਵੱਡਾ ਕਦਮ ਸੀ। ਆਪ੍ਰੇਸ਼ਨ ਸੀਲ ਤਹਿਤ ਪੰਜਾਬ-ਹਰਿਆਣਾ ਸਰਹੱਦ ਡੱਬਵਾਲੀ ਨੇੜੇ ਬਠਿੰਡਾ ਪੁਲਿਸ ਵੱਲੋਂ ਵੱਡਾ ਨਾਕਾ ਲਾਇਆ ਗਿਆ ਸੀ। ਜਿੱਥੇ ਪੁਲਿਸ ਨੇ ਹਰ ਆਉਣ ਜਾਣ ਵਾਲੇ ਵਾਹਨ ਨੂੰ ਰੋਕ ਕੇ ਬਾਰੀਕੀ ਨਾਲ ਚੈਕਿੰਗ ਕੀਤੀ।
ਇਸ ਦੌਰਾਨ ਪੁਲਿਸ ਵੱਲੋਂ ਚਲਾਇਆ ਗਿਆ ਓਪਰੇਸ਼ਨ ਸੀਲ -3 (Punjab Operation Seal) ਦੌਰਾਨ ਪੰਜਾਬ ਹਰਿਆਣਾ ਦੇ ਬਾਰਡਰ ਤੇ ਪੈਂਦੇ ਪਿੰਡ ਡੂਮ ਵਾਲੀ ਵਿਖੇ ਪੁਲਿਸ ਵੱਲੋਂ ਲਗਾਏ ਨਾਕੇ ਦੌਰਾਨ ਨਸ਼ੇ ਦੀ ਹਾਲਤ ਵਿੱਚ ਲੜਖੜਾਉਂਦੇ ਹੋਏ ਇੱਕ ਨੌਜਵਾਨ ਮਿਲਿਆ ਹੈ। ਇਸ ਦੌਰਾਨ ਹੁਣ ਬਠਿੰਡਾ ਪੁਲਿਸ ਨੇ ਚੈੱਕ ਕੀਤਾ ਅਤੇ ਇਹ ਕਿੱਥੋਂ ਨਸ਼ਾ ਲੈ ਕੇ ਆਇਆ, ਇਹ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਦੀ ਹਾਲਤ ਬਹੁਤੇ ਚੰਗੇ ਨਹੀਂ ਸਨ, ਉਹ ਇਹ ਵੀ ਨਹੀਂ ਦੱਸ ਪਾਇਆ ਕਿ ਪੰਜਾਬ ਦਾ ਹੈ ਜਾਂ ਹਰਿਆਣਾ ਦਾ, ਪੁਲਿਸ ਵੱਲੋਂ ਉਸ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਠਿੰਡਾ ਭੇਜ ਦਿੱਤਾ ਗਿਆ ਸੀ ਜਿੱਥੇ ਉਹ ਇਲਾਜ ਅਧੀਨ ਹੈ।
ਇਹ ਵੀ ਪੜ੍ਹੋ: Punjab Police News: 'ਆਪ੍ਰੇਸ਼ਨ ਸੀਲ' ਤਹਿਤ ਪੰਜਾਬ ਪੁਲਿਸ ਨੇ ਵਾਹਨਾਂ ਦੀ ਕੀਤੀ ਚੈਕਿੰਗ
ਦਰਅਸਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਡੀਜੀਪੀ ਗੌਰਵ ਯਾਦਵ ਦੀਆਂ ਹਦਾਇਤਾਂ ਮੁਤਾਬਕ ਸੂਬੇ ਭਰ ਵਿੱਚ ਇੰਟਰ-ਸਟੇਟ ਨਾਕੇ ਲਗਾਏ ਗਏ ਸਨ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੰਜਾਬ ਪੁਲਿਸ ਵੱਲੋਂ ਨਾਕੇਬੰਦੀ ਕਰਕੇ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ। ਆਪ੍ਰੇਸ਼ਨ ਸੀਲ 3' ਤਹਿਤ ਜ਼ਿਲ੍ਹੇ ਦੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਵੱਖ-ਵੱਖ 7 ਥਾਵਾਂ ਉਪਰ ਇਹ ਇੰਟਰ-ਸਟੇਟ ਨਾਕੇ ਲਗਾਏ ਗਏ ਹਨ ਤਾਂ ਜੋ ਕਿਸੇ ਵੀ ਸ਼ਰਾਰਤੀ ਅਨਸਰ ਦੁਆਰਾ ਸੂਬੇ ਅੰਦਰ ਕੋਈ ਗਲਤ ਘਟਨਾ ਨੂੰ ਅੰਜ਼ਾਮ ਨਾ ਦਿੱਤਾ ਜਾ ਸਕੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ 15 ਅਗਸਤ ਤੋਂ ਬਾਅਦ ਪੰਜਾਬ 'ਚ ਨਸ਼ਾ ਤਸਕਰੀ 'ਚ (Punjab Operation Seal) ਸ਼ਾਮਲ ਲੋਕਾਂ ਦੀ ਸਿਹਤ ਠੀਕ ਨਹੀਂ ਹੈ, ਕਿਉਂਕਿ ਅਸੀਂ ਪੰਜਾਬ 'ਚੋਂ ਨਸ਼ਾ ਖਤਮ ਕਰਕੇ ਛੱਡਾਂਗੇ ਜਿਸ ਕਾਰਨ ਬਠਿੰਡਾ-ਡੱਬਵਾਲੀ ਰੋਡ ’ਤੇ ਧੂਮ ਬੈਰੀਅਰ ’ਤੇ ਵੱਡਾ ਨਾਕਾ ਲਾਇਆ ਗਿਆ ਸੀ। ਇਸ ਤਹਿਤ ਨਸ਼ੇ ਦੀ ਹਾਲਤ ਵਿੱਚ ਲੜਖੜਾਉਂਦੇ ਹੋਏ ਇੱਕ ਨੌਜਵਾਨ ਮਿਲਿਆ ਹੈ।