Patiala Birthday Cake: ਪੰਜਾਬ ਦੇ ਪਟਿਆਲਾ 'ਚ ਕੇਕ ਖਾਣ ਨਾਲ ਹੋਈ ਲੜਕੀ ਦੀ ਮੌਤ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਜਿਸ ਬੇਕਰੀ ਤੋਂ ਪਰਿਵਾਰ ਨੇ ਕੇਕ ਮੰਗਵਾਇਆ ਸੀ, ਉਹ ਨਕਲੀ ਨਿਕਲੀ। ਨਿਊ ਇੰਡੀਆ ਬੇਕਰੀ ਦੇ ਮਾਲਕ ਨੇ ਕਾਨ੍ਹਾ ਬੇਕਰੀ ਨੂੰ ਰਜਿਸਟਰਡ ਕਰਵਾਇਆ ਸੀ।


COMMERCIAL BREAK
SCROLL TO CONTINUE READING

ਇਹ ਗੱਲ ਉਸੇ ਬੇਕਰੀ ਤੋਂ ਕੇਕ ਮੰਗਵਾਉਣ ਤੋਂ ਬਾਅਦ ਫਿਰ ਸਾਹਮਣੇ ਆਈ। ਡਿਲੀਵਰੀ ਕਰਨ ਆਏ ਏਜੰਟ ਨੂੰ ਫੜਨ ਤੋਂ ਬਾਅਦ ਸਾਰਾ ਸੱਚ ਸਾਹਮਣੇ ਆਇਆ। ਪੁਲਿਸ ਨੇ ਬੇਕਰੀ ਮਾਲਕ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।


ਇਹ ਵੀ ਪੜ੍ਹੋ: Ludhiana News: ਲੁਧਿਆਣਾ ਪਹੁੰਚੇ ਸੰਦੀਪ ਪਾਠਕ, ਆਪ ਦੇ ਕੌਮੀ ਸਕੱਤਰ ਕਰਨਗੇ ਵਿਧਾਇਕਾਂ ਨਾਲ ਮੀਟਿੰਗ

ਨਿਊ ਇੰਡੀਆ ਬੇਕਰੀ ਦੇ ਮੈਨੇਜਰ ਰਣਜੀਤ, ਕਰਮਚਾਰੀ ਪਵਨ ਅਤੇ ਵਿਜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬੇਕਰੀ ਮਾਲਕ ਫਰਾਰ ਹੈ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਦੂਜੇ ਪਾਸੇ ਇਸ ਮਾਮਲੇ 'ਚ ਆਨਲਾਈਨ ਫੂਡ ਡਿਲੀਵਰੀ ਐਪ ਜ਼ੋਮੈਟੋ ਨੇ ਵੀ ਇਸ ਫਰਮ ਨੂੰ ਆਪਣੀ ਸੂਚੀ ਤੋਂ ਹਟਾ ਦਿੱਤਾ ਹੈ।


ਇਹ ਵੀ ਪੜ੍ਹੋ: Patiala Birthday Cake News: ਕੇਕ ਖਾਣ ਤੋਂ ਬਾਅਦ ਬੇਟੀ ਦੀ ਮੌਤ, ਪੁਲਿਸ ਨੇ ਬੇਕਰੀ ਵਾਲੇ ਸਣੇ 4 ਲੋਕਾਂ 'ਤੇ ਮਾਮਲਾ ਕੀਤਾ ਦਰਜ


ਲੜਕੀ ਦਾ ਜਨਮ ਦਿਨ 24 ਮਾਰਚ ਨੂੰ ਸੀ।
ਪਟਿਆਲਾ ਦੇ ਅਮਨ ਨਗਰ ਇਲਾਕੇ ਦੀ ਰਹਿਣ ਵਾਲੀ 10 ਸਾਲਾ ਬੱਚੀ ਮਾਨਵੀ ਦਾ 24 ਮਾਰਚ ਨੂੰ ਜਨਮ ਦਿਨ ਸੀ। ਇਸ ਦੇ ਲਈ ਉਸ ਦੀ ਮਾਂ ਕਾਜਲ ਨੇ ਜ਼ੋਮੈਟੋ 'ਤੇ ਕਾਨਹਾ ਫਰਮ ਤੋਂ ਕੇਕ ਮੰਗਵਾਇਆ। ਰਾਤ ਨੂੰ ਪਰਿਵਾਰ ਦੇ ਸਾਰਿਆਂ ਨੇ ਜਨਮ ਦਿਨ ਮਨਾਇਆ ਅਤੇ ਕੇਕ ਖਾਧਾ। ਕੇਕ ਖਾਣ ਤੋਂ ਬਾਅਦ ਮਾਨਵੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਹਾਲਤ ਵਿਗੜ ਗਈ। ਹਰ ਕੋਈ ਉਲਟੀਆਂ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਸੀ।


 


ਮਾਨਵੀ ਦੀ ਸਿਹਤ ਵਿਗੜ ਗਈ ਸੀ। ਫਿਰ ਉਸਨੂੰ ਹਸਪਤਾਲ ਲੈ ਗਏ। ਅਗਲੀ ਸਵੇਰ 5.30 ਵਜੇ ਲੜਕੀ ਦੀ ਹਸਪਤਾਲ ਵਿੱਚ ਮੌਤ ਹੋ ਗਈ।


ਮੀਡੀਆ ਰਿਪੋਰਟਾਂ ਮੁਤਾਬਕ ਮਾਨਵੀ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਨੇ ਕੇਕ ਭੇਜਣ ਵਾਲੀ ਕਾਨਹਾ ਬੇਕਰੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਸ ਵਿਚ ਦਿੱਤਾ ਗਿਆ ਪਤਾ ਫਰਜ਼ੀ ਸੀ। ਉੱਥੇ ਅਜਿਹੀ ਕੋਈ ਦੁਕਾਨ ਨਹੀਂ ਸੀ।


ਪਰਿਵਾਰਕ ਮੈਂਬਰਾਂ ਨੇ ਕੇਕ ਡਿਲੀਵਰੀ ਕਰਨ ਆਏ ਡਿਲੀਵਰੀ ਏਜੰਟ ਨੂੰ ਫੜ ਲਿਆ
ਇਸ ਤੋਂ ਬਾਅਦ 30 ਮਾਰਚ ਨੂੰ ਪਰਿਵਾਰ ਨੇ ਦੁਬਾਰਾ ਜ਼ੋਮੈਟੋ ਰਾਹੀਂ ਕਾਨਹਾ ਫਰਮ ਤੋਂ ਕੇਕ ਮੰਗਵਾਇਆ। ਇਸ ਤੋਂ ਬਾਅਦ ਜਦੋਂ ਡਿਲੀਵਰੀ ਏਜੰਟ ਕੇਕ ਦੀ ਡਲਿਵਰੀ ਦੇਣ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਫੜ ਲਿਆ। ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਪੁਲਿਸ ਡਿਲੀਵਰੀ ਏਜੰਟ ਦੇ ਨਾਲ ਕੇਕ ਭੇਜ ਕੇ ਦੁਕਾਨ 'ਤੇ ਪਹੁੰਚੀ। ਇੱਥੇ ਇਹ ਗੱਲ ਸਾਹਮਣੇ ਆਈ ਕਿ ਕਾਨ੍ਹਾ ਫਰਮ ਫਰਜ਼ੀ ਸੀ। ਕੇਕ ਨਿਊ ਇੰਡੀਆ ਬੇਕਰੀ ਤੋਂ ਭੇਜਿਆ ਗਿਆ ਸੀ।