Punjab News: ਪੇਪਰ ਦੇ ਨੰਬਰ ਵਧਾਉਣ ਲਈ ਰਿਸ਼ਵਤ ਲੈਂਦੀ ਸੀ ਪੰਜਾਬੀ ਯੂਨੀਵਰਸਿਟੀ ਦੀ ਅਧਿਆਪਕ, ਰੰਗੇ ਹੱਥੀਂ ਕਾਬੂ
ਪੰਜਾਬੀ ਯੂਨੀਵਰਸਿਟੀ ਦੇ ਪ੍ਰੀਖਿਆ ਸ਼ਾਖਾ ਦੇ ਮੁਲਾਜ਼ਮਾਂ ਅਤੇ ਸੁਰੱਖਿਆ ਕਰਮੀਆਂ ਨੇ ਪੇਪਰ ਦੇ ਨੰਬਰ ਵਧਾਉਣ ਲਈ ਪੈਸੇ ਲੈਂਦੀ ਅਧਿਆਪਕ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਰੰਗੇ ਹੱਥੀਂ ਫੜੀ ਗਈ ਅਧਿਆਪਕ ਆਪਣੇ ਪਤੀ ਅਤੇ ਬੱਚੇ ਸਮੇਤ ਕਾਰ ਵਿੱਚ ਇੱਕ ਵਿਦਿਆਰਥੀ ਤੋਂ ਨੰਬਰ ਵਧਾਉਣ ਦੇ 7000 ਰੁਪਏ ਲੈਣ ਆਈ ਸੀ। ਜਦੋਂ ਉਹ ਕਾਰ ਵਿੱਚ ਵਿਦਿਆਰਥੀ ਨੂੰ ਉਸ ਦੀ ਉੱਤਰ
Punjab News: ਪੰਜਾਬੀ ਯੂਨੀਵਰਸਿਟੀ ਦੇ ਪ੍ਰੀਖਿਆ ਸ਼ਾਖਾ ਦੇ ਮੁਲਾਜ਼ਮਾਂ ਅਤੇ ਸੁਰੱਖਿਆ ਕਰਮੀਆਂ ਨੇ ਪੇਪਰ ਦੇ ਨੰਬਰ ਵਧਾਉਣ ਲਈ ਪੈਸੇ ਲੈਂਦੀ ਅਧਿਆਪਕ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਰੰਗੇ ਹੱਥੀਂ ਫੜੀ ਗਈ ਅਧਿਆਪਕ ਆਪਣੇ ਪਤੀ ਅਤੇ ਬੱਚੇ ਸਮੇਤ ਕਾਰ ਵਿੱਚ ਇੱਕ ਵਿਦਿਆਰਥੀ ਤੋਂ ਨੰਬਰ ਵਧਾਉਣ ਦੇ 7000 ਰੁਪਏ ਲੈਣ ਆਈ ਸੀ। ਜਦੋਂ ਉਹ ਕਾਰ ਵਿੱਚ ਵਿਦਿਆਰਥੀ ਨੂੰ ਉਸ ਦੀ ਉੱਤਰ ਪੱਤਰੀ ਦਿਖਾ ਰਹੀ ਸੀ ਤਾਂ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੇ ਉਸ ਨੂੰ ਫੜ ਲਿਆ ਅਤੇ ਉਸ ਕੋਲੋਂ ਸਬੂਤ ਵੱਜੋਂ ਉੱਤਰ ਪੱਤਰੀ ਜ਼ਬਤ ਕਰ ਲਈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਅਕਾਦਮਿਕ ਅਤੇ ਪ੍ਰਬੰਧਨ ਦੇ ਖੇਤਰ ਵਿੱਚ ਆਰੰਭ ਕੀਤੀ ਗਈ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਤਹਿਤ ਅੱਜ ਇਸ ਅਧਿਆਪਕ ਨੂੰ ਵਿਦਿਆਰਥੀ ਤੋਂ ਉਸ ਦੇ ਨੰਬਰ ਵਧਾਉਣ/ਪਾਸ ਕਰਵਾਉਣ ਬਦਲੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਅਥਾਰਿਟੀ ਨੂੰ ਕਿਸੇ ਭਰੋਸੇਯੋਗ ਸੂਤਰ ਦੇ ਹਵਾਲੇ ਤੋਂ ਇਹ ਖ਼ਬਰ ਪ੍ਰਾਪਤ ਹੋਈ ਸੀ ਕਿ ਦੇਸ਼ ਭਗਤ ਕਾਲਜ ਬਰੜਵਾਲ਼ ਵਿਖੇ ਤਹਿਨਾਤ ਸਹਾਇਕ ਪ੍ਰੋਫ਼ੈਸਰ (ਐਡਹਾਕ) ਤਰੁਣੀ ਬਾਲਾ ਵੱਲੋਂ ਇੱਕ ਵਿਦਿਆਰਥੀ ਨੂੰ ਫ਼ੋਨ ਜ਼ਰੀਏ ਸੰਪਰਕ ਕਰ ਕੇ ਕਿਹਾ ਗਿਆ ਸੀ ਕਿ ਜੇ ਉਹ ਆਪਣੇ ਬੀ.ਏ. ਅੰਗਰੇਜ਼ੀ ਦੇ ਨੰਬਰ ਵਧਾਉਣੇ ਚਾਹੁੰਦਾ ਹੈ ਤਾਂ ਉਸ ਨੂੰ ਪਟਿਆਲੇ ਦੇ ਪੁਰਾਣੇ ਬੱਸ ਅੱਡੇ ਉੱਤੇ ਆ ਕੇ ਮਿਲੇ।
ਇਹ ਵੀ ਪੜ੍ਹੋ: Punjab News: ਬੰਦੂਕ ਦੀ ਨੋਕ 'ਤੇ ਪੈਟਰੋਲ ਪੰਪ 'ਤੇ ਲੁੱਟ, CCTV 'ਚ ਕੈਦ ਹੋਈ ਵਾਰਦਾਤ
ਇਸ ਗੱਲਬਾਤ ਦੀ ਫ਼ੋਨ ਰਿਕਾਰਡਿੰਗ ਇੱਕ ਹੋਰ ਵਿਦਿਆਰਥੀ ਵੱਲੋਂ ਯੂਨੀਵਰਸਿਟੀ ਨੂੰ ਮੁਹੱਈਆ ਕਰਵਾਈ ਗਈ ਸੀ। ਇਸ ਰਿਕਾਰਡਿੰਗ ਦੇ ਅਧਾਰ ਉੱਤੇ ਤੁਰੰਤ ਕਾਰਵਾਈ ਕਰਦਿਆਂ ਯੂਨੀਵਰਸਿਟੀ ਵੱਲੋਂ ਆਪਣੇ ਪ੍ਰੀਖਿਆ ਸ਼ਾਖਾ ਅਤੇ ਸੁਰੱਖਿਆ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਸ਼ਮੂਲੀਅਤ ਵਾਲੀ ਇੱਕ ਟੀਮ ਦਾ ਗਠਨ ਕੀਤਾ ਗਿਆ। ਇਸ ਟੀਮ ਨੇ ਅਧਿਆਪਕ ਵੱਲੋਂ ਦਿੱਤੇ ਗਏ ਸਮੇਂ ਅਤੇ ਸਥਾਨ ਉੱਤੇ ਛਾਪਾ ਮਾਰਿਆ ਤਾਂ ਇਸ ਅਧਿਆਪਕ ਅਤੇ ਸੰਬੰਧਤ ਵਿਦਿਆਰਥੀ ਨੂੰ ਯੂਨੀਵਰਸਿਟੀ ਦੀ ਉੱਤਰ-ਪੱਤਰੀ ਸਮੇਤ ਕਾਬੂ ਕਰ ਲਿਆ ਗਿਆ।
ਪ੍ਰੋ. ਅਰਵਿੰਦ ਨੇ ਇਸ ਕਾਰਵਾਈ ਲਈ ਸੰਬੰਧਤ ਟੀਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਮਸਲੇ ਉੱਤੇ ਕਾਰਵਾਈ ਕਰਦਿਆਂ ਜਿੱਥੇ ਯੂਨੀਵਰਸਿਟੀ ਪ੍ਰਬੰਧਨ ਇਸ ਕੇਸ ਨੂੰ ਤੁਰੰਤ ਜੱਗ ਜ਼ਾਹਿਰ ਕਰ ਰਿਹਾ ਹੈ ਉੱਥੇ ਨਾਲ ਹੀ ਅਗਲੇਰੀ ਕਾਰਵਾਈ ਲਈ ਇਸ ਕੇਸ ਨੂੰ ਪੁਲਿਸ ਦੇ ਹਵਾਲੇ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਸ ਕਿਸਮ ਦਾ ਪਹਿਲਾ ਕੇਸ ਹੈ ਜੋ ਅਥਾਰਿਟੀ ਦੇ ਧਿਆਨ ਵਿੱਚ ਆਇਆ ਹੈ ਅਤੇ ਤੁਰੰਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੇ ਇਸ ਕਾਰਵਾਈ ਦੌਰਾਨ ਪੂਰੀ ਚੌਕਸੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਸਾਰੀ ਕਾਰਵਾਈ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ ਜੋ ਟੈਲੀਫੋਨ ਦੀ ਰਿਕਾਰਡਿੰਗ ਸਮੇਤ ਪੁਲਿਸ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਊਪਰ ਕਿਸ ਤਰ੍ਹਾਂ ਦੀ ਕਾਰਵਾਈ ਕਰਦੀ ਹੈ।
ਇਹ ਵੀ ਪੜ੍ਹੋ: Air India News: ਸ਼ਰਮਨਾਕ! ਯਾਤਰੀ ਨੇ ਸਾਰਿਆਂ ਦੇ ਸਾਹਮਣੇ ਕੀਤਾ ਇਹ... ਕਾਰਾ, ਮੁੰਬਈ ਤੋਂ ਦਿੱਲੀ ਆ ਰਹੀ ਸੀ ਫਲਾਈਟ