Sri Muktsar Sahib News (ਅਨਮੋਲ ਸਿੰਘ ਵੜਿੰਗ ਦੀ ਰਿਪੋਰਟ): ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਵਿੱਚ ਸੁਰੱਖਿਆਂ ਤੇ ਸਦਭਾਵਨਾ ਬਣਾਈ ਰੱਖਣ ਲਈ ਫਲੈਗ ਮਾਰਚ ਕੱਢਿਆ। ਸ੍ਰੀ ਭਾਗੀਰਥ ਸਿੰਘ ਮੀਨਾ ਆਈਪੀਐਸ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਜ਼ਿਲ੍ਹਾ ਅੰਦਰ ਸਖ਼ਤ ਸੁਰੱਖਿਆਂ ਪ੍ਰਬੰਧ ਕੀਤੇ ਗਏ ਹਨ ਅਤੇ ਪੀਸੀਆਰ ਮੋਟਰਸਾਈਕਲ ਵੱਲੋਂ ਰਾਤ-ਦਿਨ ਗਸ਼ਤ ਕੀਤੀ ਜਾ ਰਹੀ ਹੈ।


COMMERCIAL BREAK
SCROLL TO CONTINUE READING

ਇਸ ਨੂੰ ਮੁੱਖ ਰੱਖਦਿਆਂ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਅੰਦਰ ਸੁਰੱਖਿਆ ਤੇ ਸਦਭਾਵਨਾ ਬਣਾਈ ਰੱਖਣ ਲਈ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਦੀਆਂ ਸਾਰੀਆਂ ਸਬ-ਡਵੀਜ਼ਨਾਂ ਸਬ-ਡਵੀਜ਼ਨ ਮਲੋਟ, ਸਬ-ਡਵੀਜ਼ਨ ਗਿੱਦੜਬਾਹਾ, ਸਬ-ਡਵੀਜ਼ਨ ਸ੍ਰੀ ਮੁਕਤਸਰ ਸਾਹਿਬ, ਸਬ-ਡਵੀਜ਼ਨ ਲੰਬੀ ਵਿੱਚ ਫਲੈਗ ਮਾਰਚ ਕੱਢਿਆ ਗਿਆ।


ਇਸ ਤਹਿਤ ਹੀ ਸਬ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਵਿੱਚ ਇਹ ਫਲੈਗ ਮਾਰਚ ਸਰਕਾਰੀ ਸਕੂਲ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਚੌਕ, ਮਸੀਤ ਚੌਕ, ਘਾਹ ਮੰਡੀ ਚੌਕ, ਸ਼ੇਰ ਸਿੰਘ ਚੌਕ, ਅਬੋਹਰ ਰੋਡ ਬਾਈਪਾਸ, ਬੱਸ ਸਟੈਂਡ ਮਲੋਟ ਰੋਡ, ਮੰਗੇ ਦਾ ਪੰਪ ਤੋਂ ਬਠਿੰਡਾ ਰੋਡ ਕੋਟਕਪੂਰਾ ਚੌਕ, ਡਾਕਟਰ ਕੇਹਰ ਸਿੰਘ ਚੌਕ, ਕੋਟ ਕਪੂਰਾ ਰੋਡ, ਪਿੰਡ ਥਾਂਦੇਵਾਲਾ, ਕੋਟਲੀ ਸੰਗਰ, ਹਰਾਜ, ਖੋਕਰ, ਹਰੀ ਕੇ ਕਲਾਂ ਤੋਂ ਸਰਾਏਨਾਗਾ, ਮਰਾੜ ਕਲਾ, ਬਰੀਵਾਲਾ, ਪਿੰਡ ਵੜਿੰਗ, ਝਬੇਲਵਾਲੀ, ਉਦੇਕਰਨ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਸਮਾਪਤ ਹੋਇਆ।


ਇਹ ਫਲੈਗ ਮਾਰਚ ਸ੍ਰੀ ਭਾਗੀਰਥ ਸਿੰਘ ਮੀਨਾ ਆਈਪੀਐਸ ਐਸਐਸਪੀ ਦੀ ਅਗਵਾਈ ਹੇਠ ਕੱਢਿਆ ਗਿਆ। ਇਸ ਮੌਕੇ ਕੰਵਲਪ੍ਰੀਤ ਸਿੰਘ ਐਸ ਪੀ(ਐੱਚ), ਸਤਨਾਮ ਸਿੰਘ ਡੀਐਸਪੀ ਸ.ਡ (ਸ੍ਰੀ ਮੁਕਤਸਰ ਸਾਹਿਬ), ਸਬ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਮੁੱਖ ਅਫਸਰਾਨ ਥਾਣਾ ਅਤੇ ਪੁਲਿਸ ਕ੍ਰਮਚਾਰੀਆ/ਅਧਿਕਾਰੀਆਂ ਤੋਂ ਇਲਾਵਾ ਪੈਰਾਮਿਲਟਰੀ ਫੋਰਸ ਮੌਜੂਦ ਸੀ।


ਇਸ ਮੌਕੇ ਕੰਵਲਪ੍ਰੀਤ ਐਸਪੀ (ਐੱਚ) ਨੇ ਜਾਣਕਾਰੀ ਦਿੰਦੇ ਕਿਹਾ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਮੂਹ ਵਾਸੀਆਂ ਲਈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਜ਼ਿਲ੍ਹਾ ਅੰਦਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤੇ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਲੋਕ ਬੇਝਿਜਕ ਹੋ ਕੇ ਲੋਕ ਸਭਾ ਦੀਆਂ ਚੋਣਾਂ ਵਿੱਚ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ।


ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਜੇ ਤੁਸੀਂ ਕੋਈ ਸਾਡੇ ਨਾਲ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ ਸਾਡੇ ਹੈਲਪਲਾਈਨ ਨੰਬਰ 80549-42100 ਤੇ ਵਟਸਐਪ ਮੈਸੇਜ ਕਰਕੇ ਜਾਂ ਫੋਨ ਕਾਲ ਕਰਕੇ ਦੇ ਸਕਦੇ ਹੋ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।


ਇਹ ਵੀ ਪੜ੍ਹੋ : Punjab News: ਸਰਕਾਰ ਵਪਾਰ ਮਿਲਣੀ ਦਾ ਵੱਡਾ ਅਸਰ- CM ਮਾਨ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਦਿੱਤਾ ਭਰੋਸਾ