Punjab Jail News/ਮਨੋਜ ਜੋਸ਼ੀ: ਫਿਰੋਜ਼ਪੁਰ ਜੇਲ੍ਹ ਦੇ 43 ਹਜ਼ਾਰ ਫੋਨ ਕਾਲਾਂ ਦੇ ਘੁਟਾਲੇ ਸਬੰਧੀ ਪੁਲਿਸ ਵੱਲੋਂ ਕੀਤੀ ਗਈ ਜਾਂਚ ’ਚ ਤਿੰਨ ਨਸ਼ਾ ਤਸਕਰਾਂ ਵੱਲੋਂ 4200 ਵੱਖ- ਵੱਖ ਨੰਬਰਾਂ ’ਤੇ ਫੋਨ ਕਾਲਾਂ ਅਤੇ 5 ਹਜ਼ਾਰ ਵਾਰ ਬੈਂਕ ਦੇ ਲੈਣ ਦੇਣ ਦਾ ਪਤਾ ਲੱਗਿਆ ਹੈ। ਪੁਲਿਸ ਵੱਲੋਂ ਡਰੱਗ ਮਨੀ ਦਾ ਪਤਾ ਲਗਾਉਣ ਲਈ ਹਰ ਇੱਕ ਕਾਲਰ ਅਤੇ ਪੈਸੇ ਪ੍ਰਾਪਤ ਕਰਨ ਵਾਲੇ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ। ਜਾਂਚ ਟੀਮ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ, ‘‘ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਨ੍ਹਾਂ ਵਿੱਚੋਂ ਕਿੰਨੀਆਂ ਕਾਲਾਂ ਪਰਿਵਾਰ, ਦੋਸਤਾਂ ਜਾਂ ਨਸ਼ਾ ਤਸਕਰਾਂ ਨੂੰ ਕੀਤੀਆਂ ਗਈਆਂ ਸਨ।


COMMERCIAL BREAK
SCROLL TO CONTINUE READING

ਪੈਸਿਆਂ ਦਾ ਲੈਣ-ਦੇਣ ਜੇਲ੍ਹ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਜਾਂ ਨਸ਼ਿਆਂ ਲਈ ਭੁਗਤਾਨ ਲਈ ਵੀ ਕੀਤਾ ਹੋ ਸਕਦਾ ਹੈ।’’ ਇਹ ਮਾਮਲਾ ਪਿਛਲੇ ਸਾਲ ਨਵੰਬਰ ਵਿੱਚ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਕ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਜੇਲ੍ਹ ਵਿੱਚ ਮੋਬਾਈਲ ਫੋਨਾਂ ਦੀ ਵਰਤੋਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਰਿਪੋਰਟ ਮੰਗੀ ਸੀ।


ਅਦਾਲਤ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਪੁਲੀਸ ਨੇ ਜਾਂਚ ਆਰੰਭੀ ਕਿ ਜੇਲ੍ਹ ’ਚੋਂ 43 ਹਜ਼ਾਰ ਤੋਂ ਵਧ ਫੋਨ ਕਾਲਾਂ ਕਿਵੇਂ ਹੋਈਆਂ। ਇਸ ’ਚ ਸਾਹਮਣੇ ਆਇਆ ਹੈ ਕਿ ਤਿੰਨਾਂ ਤਸਕਰਾਂ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਜੇਲ੍ਹ ’ਚ ਮੋਬਾਈਲ ਫੋਨ ਦੀ ਵਰਤੋਂ ਕੀਤੀ ਗਈ। ਮਾਮਲੇ ਸਬੰਧੀ ਪੁਲੀਸ ਨੇ ਜੇਲ੍ਹ ਵਿਭਾਗ ਦੇ 11 ਅਧਿਕਾਰੀਆਂ ਸਮੇਤ 25 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜੇਲ੍ਹ ਦੇ ਨੌਂ ਅਧਿਕਾਰੀਆਂ ਤੋਂ ਇਲਾਵਾ ਮੋਬਾਈਲਾਂ ਦੀ ਦੁਕਾਨ ਦੇ ਮਾਲਕ ਅਤੇ ਚਾਹ ਸਟਾਲ ਮਾਲਕ ਸਮੇਤ 19 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।


ਇਹ ਵੀ ਪੜ੍ਹੋFerozepur News: STF ਨੂੰ ਵੱਡੀ ਕਾਮਯਾਬੀ, 7 ਕਿੱਲੋ ਹੈਰੋਇਨ ਸਮੇਤ ਇੱਕ ਤਸਕਰ ਕਾਬੂ, ਪਾਕਿਸਤਾਨੀ ਸਮੱਗਲਰਾਂ ਨਾਲ ਡੂੰਘੇ ਸਬੰਧ

ਇਸ ਪੂਰੇ ਮਾਮਲੇ ’ਚ 32 ਸਾਲਾ ਸੋਨੂੰ ਉਰਫ ਟਿੱਡੀ ਅਤੇ ਉਸ ਦੇ ਸਾਥੀ ਰਾਜ ਕੁਮਾਰ ਉਰਫ ਰਾਜੂ ਦੀ ਮੁੱਖ ਭੂਮਿਕਾ ਸਾਹਮਣੇ ਆਈ ਹੈ। ਦੋਵੇਂ ਜੇਲ੍ਹ ਅੰਦਰੋਂ ਹੀ ਗੈਰ-ਕਾਨੂੰਨੀ ਢੰਗ ਨਾਲ ਫੋਨਾਂ ਦੀ ਵਰਤੋਂ ਕਰਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਰੈਕੇਟ ਚਲਾਉਂਦੇ ਸਨ। ਡਰੱਗ ਮਨੀ ਟਿੱਡੀ ਦੀ ਪਤਨੀ ਗੀਤਾਂਜਲੀ ਅਤੇ ਰਾਜੂ ਦੀ ਪਤਨੀ ਨੀਰੂ ਬਾਲਾ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੀ ਗਈ। 


ਇਹ ਵੀ ਪੜ੍ਹੋ:  Farmer Protest News: ਦਿੱਲੀ ਵਾਂਗ ਹੁਣ ਕਿਸਾਨ ਚੰਡੀਗੜ੍ਹ ਵਿੱਚ ਲਾਉਣਗੇ ਡੇਰੇ! ਜਾਣੋ ਕੀ ਹਨ ਮੰਗਾਂ

ਉਨ੍ਹਾਂ ਨੇ ਫੋਨਾਂ ਨਾਲ ਲਿੰਕ ਕੀਤੇ ਖਾਤੇ ’ਤੇ ਲਗਪਗ 1.32 ਕਰੋੜ ਰੁਪਏ ਪ੍ਰਾਪਤ ਕੀਤੇ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇੰਜ ਲੱਗਦਾ ਹੈ ਕਿ ਜੇਲ੍ਹ ਅੰਦਰੋਂ ਕਈ ਕੈਦੀ ਪਰਿਵਾਰ ਨਾਲ ਗੱਲ ਕਰਨ ਲਈ ਫ਼ੋਨ ਦੀ ਵਰਤੋਂ ਕਰਦੇ ਸਨ। ਮੁਲਜ਼ਮ ਰਾਜ ਕੁਮਾਰ ਉਰਫ਼ ਰਾਜੂ ਅਤੇ ਉਸ ਦੀ ਪਤਨੀ ਨੀਰੂ ਬਾਲਾ ਨੇ ਇਕ ਦੂਜੇ ਨੂੰ ਕਰੀਬ 4500 ਕਾਲਾਂ ਕੀਤੀਆਂ। ਤਸਕਰਾਂ ਵੱਲੋਂ ਕੀਤੀਆਂ ਕੁੱਲ 43,432 ਫ਼ੋਨ ਕਾਲਾਂ ਵਿੱਚੋਂ 38,850 ਕਾਲਾਂ ਰਾਜ ਕੁਮਾਰ ਦੇ ਫ਼ੋਨ ਤੋਂ ਪਹਿਲੀ ਮਾਰਚ ਤੋਂ 31 ਮਾਰਚ 2019 ਦਰਮਿਆਨ ਕੀਤੀਆਂ ਗਈਆਂ। ਬਾਕੀ 4,582 ਕਾਲਾਂ 9 ਅਕਤੂਬਰ 2021 ਤੋਂ 14 ਫਰਵਰੀ, 2023 ਦਰਮਿਆਨ ਕੀਤੀਆਂ ਗਈਆਂ।