Pathankot Air Base: ਕਠੂਆ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਹੋਈ ਅਲਰਟ, ਹੋ ਰਹੀ ਚੈਕਿੰਗ
Pathankot Air Base: ਕਠੂਆ ਵਿਖੇ ਹੋਏ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਹੋਈ ਅਲਰਟ /ਪੰਜਾਬ ਜੰਮੂ ਸਰਹਦ ਤੇ ਮੌਜੂਦ ਸਰਹੱਦੀ ਇਲਾਕੇ ਬਮਿਆਲ ਸੈਕਟਰ ਵਿਖੇ ਜਗਹ ਜਗਹ ਚਲਾਈ ਜਾ ਰਹੀ ਚੈਕਿੰਗ
Pathankot Air Base: ਪਠਾਨਕੋਟ ਏਅਰ ਬੇਸ ਤੇ ਹੋਏ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਲਗਾਤਾਰ ਜ਼ਿਲ੍ਹਾ ਪਠਾਨਕੋਟ ਸੁਰਖਿਆਂ ਵਿਚ ਹੈ ਅਤੇ ਆਏ ਦਿਨ ਜਿਲਾ ਪਠਾਨਕੋਟ ਵਿਖੇ ਹਾਈ ਅਲਰਟ ਜਾਰੀ ਕੀਤਾ ਜਾ ਰਿਹਾ ਹੈ। ਜੇਕਰ ਗੱਲ ਬੀਤੇ ਕੁਝ ਦਿਨਾਂ ਦੀ ਕਰੀਏ ਤਾਂ ਬੀਤੇ ਦਿਨੀ ਜ਼ਿਲ੍ਹਾ ਪਠਾਨਕੋਟ ਦੇ ਸਰਹਦੀ ਇਲਾਕੇ ਅਤੇ ਸ਼ਹਿਰੀ ਇਲਾਕੇ ਵਿਖੇ ਸ਼ੱਕੀ ਵੇਖੇ ਜਾਣ ਤੋਂ ਬਾਅਦ ਪੁਲਿਸ ਅਲਰਟ ਉੱਤੇ ਹੈ ਅਤੇ ਆਏ ਦਿਨ ਸਰਚ ਆਪਰੇਸ਼ਨ ਚਲਾਏ ਜਾ ਰਹੇ।
ਸਰਚ ਆਪਰੇਸ਼ਨ ਇਸ ਲਈ ਚਲਾਏ ਗਏ ਹੈ ਤਾਂ ਜੋ ਜ਼ਿਲ੍ਹੇ ਵਿੱਚ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ ਅਤੇ ਬੀਤੇ ਦਿਨ ਪੰਜਾਬ ਦੇ ਗੁਆਂਢੀ ਸੂਬੇ ਜੰਮੂ ਕਸ਼ਮੀਰ ਦੇ ਕਠੂਆ ਵਿਖੇ ਹੋਏ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਮੁੜ ਇਕ ਵਾਰ ਮੁਸ਼ਤੇਂਦ ਦਿਸ ਰਹੀ ਹੈ ਇਸ ਦੇ ਚਲਦੇ ਅੱਜ ਜਿਲਾ ਪਠਾਨਕੋਟ ਦੇ ਸਰਹੱਦੀ ਇਲਾਕੇ ਬਮਿਆਲ ਵਿਖੇ ਪੁਲਿਸ ਵੱਲੋਂ ਸਰਚ ਓਪਰੇਸ਼ਨ ਚਲਾਇਆ ਗਿਆ ਅਤੇ ਜੰਮੂ ਤੋਂ ਪੰਜਾਬ ਵਿੱਚ ਦਾਖਿਲ ਹੋ ਰਹੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾਂ ਨ ਵਾਪਰ ਸਕੇ।
ਇਹ ਵੀ ਪੜ੍ਹੋ: Jalandhar By Election LIVE Update: ਜਲੰਧਰ ਜ਼ਿਮਨੀ ਚੋਣ ਲਈ ਵੋਟਿੰਗ ਅੱਜ; ਕਾਂਗਰਸ-ਭਾਜਪਾ ਤੇ 'ਆਪ' ਵਿਚਾਲੇ ਤਿਕੋਣੀ ਮੁਕਾਬਲਾ
ਇਸ ਸਬੰਧੀ ਜਦ ਪੁਲਿਸ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਸਮੇਂ ਸਮੇਂ ਤੇ ਸਰਹੱਦੀ ਇਲਾਕੇ ਵਿਖੇ ਸਰਚ ਓਪਰੇਸ਼ਨ ਚਲਾਏ ਜਾਂਦੇ ਨੇ ਤਾਂ ਜੋ ਜਿਲ੍ਹੇ ਦੇ ਵਿੱਚ ਕਿਸੇ ਤਰਾਂ ਦੀ ਕੋਈ ਵੀ ਅੰਸੁਖਾਵੀ ਘਟਨਾ ਨਾ ਵਾਪਰ ਸਕੇ। ਜਦ ਉਹਨਾਂ ਨੂੰ ਕਠੂਆ ਵਿਖੇ ਹੋਏ ਦਹਿਸ਼ਤਗਰਦੀ ਹਮਲੇ ਬਾਰੇ ਪੁੱਛਿਆ ਗਿਆ ਤਾਂ ਉਣਾ ਕਿਹਾ ਕਿ ਜਦ ਸਾਨੂੰ ਕੱਲ ਇਸ ਬਾਰੇ ਪਤਾ ਚਲਿਆ ਤਾਂ ਉਸ ਵੇਲੇ ਤੋਂ ਹੀ ਸਾਡੀਆਂ ਟੀਮਾਂ ਵੱਲੋਂ ਮੁਸ਼ਤੈਦੀ ਵਿਖਾਉਂਦੇ ਹੋਏ ਸਰਚ ਆਪਰੇਸ਼ਨ ਸ਼ੁਰੂ ਕੀਤੇ ਗਏ ਅਤੇ ਜੰਮੂ ਕਸ਼ਮੀਰ ਦੇ ਨਾਲ ਲਗਦੇ ਸਾਰੇ ਹੀ ਇਲਾਕਿਆਂ ਵਿਖੇ ਚੈਕਿੰਗ ਅਭਿਆਨ ਚਲਾਏ ਗਏ ਤਾਂ ਜੋ ਸੁਖਾਲਾ ਮਾਹੌਲ ਬਣਿਆ ਰਹੇ।
ਇਹ ਵੀ ਪੜ੍ਹੋ: CM mann Meet Farmer: CM ਮਾਨ ਨੇ ਸ਼ੁਭਕਰਨ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ, ਕਿਸਾਨਾਂ ਨੇ ਧਰਨਾ ਕੀਤਾ ਰੱਦ