Punjab Police: ਪੰਜਾਬ ਪੁਲਿਸ ਦੇਸ਼ ਦੀਆਂ ਟੌਪ ਪੁਲਿਸ ਵਿੱਚੋਂ ਇੱਕ ਮੰਨੀ ਜਾਂਦੀ ਹੈ। ਪੰਜਾਬ ਪੁਲਿਸ ਹੁਣ ਦਿਨ-ਬ-ਦਿਨ ਅਡਵਾਂਸ ਵੀ ਹੁੰਦੀ ਜਾਂ ਰਹੀ ਹੈ। ਪੁਲਿਸ ਅਕਸਰ ਕ੍ਰਿਮਨਲਾਂ ਤੋਂ ਸੱਚ ਕੱਢਾਉਣ ਦੇ ਲਈ 'ਥਰਡ ਡਿਗਰੀ' ਦਾ ਪ੍ਰਯੋਗ ਵੀ ਕਰਦੀ ਹੈ। ਪਰ ਹੁਣ ਪੰਜਾਬ ਪੁਲਿਸ ਇਸ ਥਰਡ ਡਿਗਰੀ ਇੰਟੈਰੋਗੇਸ਼ਨ ਦਾ ਪ੍ਰਯੋਗ ਨਹੀਂ ਕਰ ਸਕੇਗੀ।


COMMERCIAL BREAK
SCROLL TO CONTINUE READING

ਪੰਜਾਬ ਭਰ ਵਿੱਚ 135 ਨਵੇਂ ‘ਇੰਟੈਰੋਗੇਸ਼ਨ ਰੂਮ’ ਹੋਣਗੇ ਜਿਨ੍ਹਾਂ ਵਿੱਚ ਸੀਸੀਟੀਵੀ ਲਗਾਏ ਜਾਣਗੇ। ਪੁੱਛਗਿੱਛ ਦੇ ਦੌਰਾਨ ਪੁਲਿਸ ਮੁਲਜ਼ਮਾਂ ਤੇ ਕੋਈ ਵੀ ਤਸ਼ੱਦਦ ਨਹੀਂ ਢਾਹ ਸਕੇਗੀ। ਜੋ ਵੀ ਸੀਸੀਟੀਵੀ ਫੁਟੇਜ਼ ਹੋਵੇਗੀ ਉਸ ਦੀ ਲਾਈਵ ਫੀਡ ਉੱਚ ਅਧਿਕਾਰੀਆਂ ਦੇ ਕੋਲ ਜਾਵੇਗੀ। ਮੁਲਜ਼ਮਾਂ ਤੋਂ ਪੁੱਛੇ ਜਾਣ ਵਾਲੇ ਹਰ ਸੁਆਲ ਤੋਂ ਲੈ ਕੇ ਉਹ ਦੇ ਕਬੂਲਨਾਮੇ ਨੂੰ ਹੈਂਡੀ ਕੈਮਰੇ ਵਿੱਚ ਰਿਕਾਰਡ ਕੀਤਾ ਜਾਵੇਗਾ।