Holi 2023: ਹੋਲੀ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ
ਹੋਲੀ ਦੇ ਜਸ਼ਨ ਨੂੰ ਦੇਖਦਿਆਂ ਪੰਜਾਬ ਪੁਲਿਸ ਨੇ ਕਿਹਾ ਕਿ `ਫੀਲਡ ਪੁਆਇੰਟਾਂ `ਤੇ ਵਾਧੂ ਬਲ ਤਾਇਨਾਤ ਕੀਤੇ ਜਾਣਗੇ ਅਤੇ ਤਿਉਹਾਰ ਨੂੰ ਸ਼ਾਂਤੀਪੂਰਵਕ ਸੰਚਾਲਿਤ ਕਰਨ ਲਈ ਸੰਵੇਦਨਸ਼ੀਲ ਥਾਵਾਂ `ਤੇ ਨਿਰੰਤਰ ਗਸ਼ਤ ਕੀਤੀ ਜਾਵੇਗੀ।`
Punjab Police preparation ahead of Holi 2023 news: 8 ਮਾਰਚ ਯਾਨੀ ਬੁਧਵਾਰ ਨੂੰ ਨਾ ਸਿਰਫ ਪੰਜਾਬ ਸਗੋਂ ਪੂਰਾ ਦੇਸ਼ ਹੋਲੀ ਦੇ ਰੰਗਾਂ 'ਚ ਰੰਗਿਆ ਹੋਇਆ ਹੈ। ਇਸ ਦੌਰਾਨ ਵੱਖ-ਵੱਖ ਸੂਬਿਆਂ ਵੱਲੋਂ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀਆਂ ਗਈਆਂ ਹਨ। ਇਸ ਦੌਰਾਨ ਪੰਜਾਬ ਪੁਲਿਸ ਲਈ ਵੀ ਹੋਲੀ ਦੇ ਜਸ਼ਨ ਨੂੰ ਦੇਖਦਿਆਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
ਹੋਲੀ ਦੇ ਤਿਉਹਾਰ ਮੌਕੇ ਅਮਨ-ਕਾਨੂੰਨ ਬਣਾਈ ਰੱਖਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਸਮੁਚੇ ਸੂਬੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਪੰਜਾਬ ਪੁਲਿਸ ਨੇ ਮੁਤਾਬਕ:
ਗੁੰਡਿਆਂ, ਬਦਮਾਸ਼ਾਂ ਅਤੇ ਹੁੱਲੜਬਾਜਾਂ ਖਿਲਾਫ ਤਿੱਖੀ ਚੈਕਿੰਗ ਅਤੇ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ।
ਤਿਉਹਾਰ ਦੌਰਾਨ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਅਤੇ ਸ਼ਾਂਤੀ ਭੰਗ ਕਰਨ ਵਾਲਿਆਂ ਵਿਰੁੱਧ ਕਾਰਵਾਈ ਲਈ ਨਿਰਦੇਸ਼।
ਤਿਉਹਾਰ ਨੂੰ ਸ਼ਾਂਤੀ ਪੂਰਵਕ ਸੰਪਾਦਿਤ ਕਰਨ ਲਈ ਫੀਲਡ ਪੁਆਇੰਟ ਤੇ ਲਗਾਤਾਰ ਗਸ਼ਤ ਕਰਨ ਦੇ ਨਿਰਦੇਸ਼।
ਸਥਾਨਕ ਪੱਧਰ 'ਤੇ ਨਾਗਰਿਕਾਂ ਦਾ ਸਹਿਯੋਗ ਅਤੇ ਤਾਲਮੇਲ ਪੈਦਾ ਕਰਨ ਦੇ ਯਤਨ।
ਸੰਵੇਦਨਸ਼ੀਲ ਥਾਵਾਂ 'ਤੇ ਲਗਾਈ ਜਾਵੇਗੀ ਵਾਧੂ ਫੋਰਸ
ਇਹ ਵੀ ਪੜ੍ਹੋ: ਕੈਨੇਡਾ ਦੇ ਪੀ ਆਰ ਦਾ ਸ੍ਰੀ ਅਨੰਦਪੁਰ ਸਾਹਿਬ 'ਚ ਹੋਇਆ ਬੇਰਹਿਮੀ ਨਾਲ ਕਤਲ
ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਇੱਕ ਟਵੀਟ 'ਚ ਲੋਕਾਂ ਤੋਂ ਡਰੱਗ ਛੱਡਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ "ਜਸ਼ਨਾਂ ਨੂੰ ਕਹੋ ਹਾਂ, ਨਸ਼ਿਆਂ ਨੂੰ ਨਾਂਹ! ਪੰਜਾਬ ਪੁਲਿਸ ਵੱਲੋਂ ਸਾਰਿਆਂ ਨੂੰ ਸੁਰੱਖਿਅਤ ਅਤੇ ਖੁਸ਼ੀਆਂ ਦੇ ਰੰਗਾਂ ਨਾਲ ਭਰੀ ਹੋਲੀ ਦੀਆਂ ਸ਼ੁਭਕਾਮਨਾਵਾਂ। ਹੋਲੀ ਦਾ ਤਿਓਹਾਰ ਏਕਤਾ, ਖੁਸ਼ੀ ਅਤੇ ਬੁਰਾਈ 'ਤੇ ਜਿੱਤ ਦਾ ਪ੍ਰਤੀਕ ਹੈ, ਆਓ ਅਸੀਂ ਸਾਰੇ ਇਸ ਤਿਉਹਾਰ ਨੂੰ ਕੈਮੀਕਲ ਅਤੇ ਨਸ਼ੀਲੇ ਪਦਾਰਥਾਂ ਤੋਂ ਬਿਨਾਂ ਮਨਾਉਣ ਦਾ ਪ੍ਰਣ ਕਰੀਏ!"
ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ "ਹੋਲਾ-ਮਹੱਲਾ ਦੇ ਪਵਿੱਤਰ ਦਿਹਾੜੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੀਆਂ ਸਮੂਹ ਸੰਗਤਾਂ ਦੇ ਚਰਨਾਂ ‘ਚ ਪ੍ਰਣਾਮ… ਸੂਰਬੀਰਤਾ, ਜੋਸ਼ ਤੇ ਜਜ਼ਬੇ ਦਾ ਪ੍ਰਤੀਕ ਇਹ ਦਿਹਾੜਾ ਸਮੁੱਚੇ ਸਿੱਖ ਪੰਥ ਲਈ ਪ੍ਰੇਰਣਾ ਦਾ ਸਰੋਤ ਹੈ…"
ਇਹ ਵੀ ਪੜ੍ਹੋ: ਐਕਸ਼ਨ 'ਚ NIA! ਦਿੱਲੀ-ਹਰਿਆਣਾ 'ਚ ਅੱਤਵਾਦੀ, ਗੈਂਗਸਟਰ ਤੇ ਡਰੱਗ ਨੈੱਟਵਰਕ 'ਤੇ ਕੀਤੀ ਵੱਡੀ ਕਾਰਵਾਈ
(For more news apart from Punjab Police preparation ahead of Holi 2023 news, stay tuned to Zee PHH)