ਕੈਨੇਡਾ ਦੇ ਪੀ ਆਰ ਦਾ ਸ੍ਰੀ ਅਨੰਦਪੁਰ ਸਾਹਿਬ 'ਚ ਹੋਇਆ ਬੇਰਹਿਮੀ ਨਾਲ ਕਤਲ
Advertisement

ਕੈਨੇਡਾ ਦੇ ਪੀ ਆਰ ਦਾ ਸ੍ਰੀ ਅਨੰਦਪੁਰ ਸਾਹਿਬ 'ਚ ਹੋਇਆ ਬੇਰਹਿਮੀ ਨਾਲ ਕਤਲ

ਐਸ ਐਸ ਪੀ ਨੇ ਦੱਸਿਆ ਕਿ ਆਰੋਪੀ ਦੀ ਪਛਾਣ ਨਿਰੰਜਨ ਸਿੰਘ ਵਜੋਂ ਹੋਈ ਹੈ ਅਤੇ ਮ੍ਰਿਤਕ ਦੀ ਪਛਾਣ ਪਰਦੀਪ ਸਿੰਘ ਵਜੋਂ ਹੋਈ ਹੈ ਜੋ ਕੈਨੇਡਾ ਦਾ ਪੀ ਆਰ ਸੀ।

ਕੈਨੇਡਾ ਦੇ ਪੀ ਆਰ ਦਾ ਸ੍ਰੀ ਅਨੰਦਪੁਰ ਸਾਹਿਬ 'ਚ ਹੋਇਆ ਬੇਰਹਿਮੀ ਨਾਲ ਕਤਲ

Canada PR killed in Sri Anandpur Sahib during Hola Mohalla news: ਪੰਜਾਬ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਬੀਤੀ ਰਾਤ ਹੋਲਾ ਮਹੱਲਾ ਦੇ ਦੌਰਾਨ ਪਿੰਡ ਬੱਢਲ ਦੇ ਕੋਲ ਬਣੇ ਸਵਾਗਤੀ ਗੇਟਾਂ ਦੇ ਨੇੜੇ ਇੱਕ ਨਿਹੰਗ ਬਾਣਾ ਪਹਿਨੇ ਨੌਜਵਾਨ ਦਾ ਕਾਤਲ ਹੋ ਗਿਆ। 

ਮਿਲੀ ਜਾਣਕਾਰੀ ਮੁਤਾਬਿਕ ਕੁਝ ਨੌਜਵਾਨਾਂ ਦੀ ਆਪਸੀ ਤਕਰਾਰ ਹੋ ਗਈ ਤੇ ਇਸ ਤਕਰਾਰ ਨੇ ਖੂਨੀ ਰੂਪ ਧਾਰਨ ਕਰ ਲਿਆ ਤੇ ਇੱਕ ਨੌਜਵਾਨ ਦਾ ਕਤਲ ਹੋ ਗਿਆ ਜਿਸ ਦੀ ਉਮਰ 30 ਤੋਂ 35 ਸਾਲ ਦੱਸੀ ਜਾ ਰਹੀ ਹੈ। ਇਸ ਦੇ ਸੰਬੰਧ ਵਿੱਚ ਰੋਪੜ ਦੇ ਐਸ ਐਸ ਪੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਰੋਪੀ ਦੀ ਪਛਾਣ ਹੋ ਗਈ ਹੈ ਤੇ ਫਿਲਹਾਲ ਉਹ PGI 'ਚ ਭਰਤੀ ਹੈ। 

ਦੱਸ ਦਈਏ ਕਿ ਮ੍ਰਿਤਕ ਕੈਨੇਡਾ ਦਾ ਪੀ ਆਰ ਸੀ। ਐਸ ਐਸ ਪੀ ਨੇ ਦੱਸਿਆ ਕਿ ਆਰੋਪੀ ਦੀ ਪਛਾਣ ਨਿਰੰਜਨ ਸਿੰਘ ਵਜੋਂ ਹੋਈ ਹੈ ਅਤੇ ਮ੍ਰਿਤਕ ਦੀ ਪਛਾਣ ਪਰਦੀਪ ਸਿੰਘ ਵਜੋਂ ਹੋਈ ਹੈ ਜੋ ਕੈਨੇਡਾ ਦਾ ਪੀ ਆਰ ਸੀ। ਮ੍ਰਿਤਕ ਨੋਜਵਾਨ ਪ੍ਰਦੀਪ ਸਿੰਘ ਬੀਤੀ ਦੇਰ ਸ਼ਾਮ ਬੱਢਲ ਦੇ ਨੇੜੇ ਝਗੜੇ ਦੋਰਾਨ ਜਖਮੀ ਹੋ ਗਿਆ ਸੀ, ਜਿਸ ਉਪਰੰਤ ਉਸ ਦੀ ਮੌਤ ਹੋ ਗਈ। 

ਐਸ ਐਸ ਪੀ ਨੇ ਕਿਹਾ ਕਿ ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕਰਕੇ ਕਾਨੂੰਨ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮੀਡੀਆ ਰਾਹੀਂ ਹੋਲਾ ਮਹੱਲਾ ਵਿਖੇ ਦੇਸ਼ ਵਿਦੇਸ਼ ਤੋ ਆਉਣ ਵਾਲੀਆਂ ਸੰਗਤਾਂ ਅਤੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਹੋਲਾ ਮਹੱਲਾ ਦੌਰਾਨ ਭਾਈਚਾਰਕ ਸਾਂਝ ਬਣਾ ਕੇ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋ ਬਚਣ।

ਇਹ ਵੀ ਪੜ੍ਹੋ: Punjab Budget Session 2023: ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕ ਸੁਖਪਾਲ ਸਿੰਘ ਖਹਿਰਾ 'ਤੇ ਕੱਸਿਆ ਤੰਜ

ਹੋਲਾ ਮਹੱਲਾ ਦੌਰਾਨ ਪੁਖਤਾ ਸੁਰੱਖਿਆ ਪ੍ਰਬੰਧਾਂ ਬਾਰੇ ਦੱਸਦਿਆਂ ਐਸ ਐਸ ਪੀ ਨੇ ਕਿਹਾ ਕਿ ਸੰਗਤਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਟ੍ਰੈਫਿਕ ਦੇ ਸੁਚਾਰੂ ਪ੍ਰਬੰਧ ਕੀਤੇ ਗਏ ਹਨ, ਜਿਸ ਲਈ ਲਗਭਗ 3500 ਸੁਰੱਖਿਆ ਕਰਮਚਾਰੀ ਤੇ ਅਧਿਕਾਰੀ 24/7 ਡਿਊਟੀ ਤੇ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਦੀ ਸੁਰੱਖਿਆ ਨੂੰ ਜਮੀਨੀ ਪੱਧਰ ਤੇ ਯਕੀਨੀ ਕਰਨ ਲਈ ਪੁਲਿਸ ਵਿਭਾਗ ਵੱਲੋਂ 110 ਤੋ ਵੱਧ ਕੈਮਰੇ ਲਗਾਏ ਗਏ ਹਨ, ਜਿਨ੍ਹਾਂ ਦੀ ਨਿਗਰਾਨੀ ਕੰਟਰੋਲ ਰੂਮ ਵਿਖੇ ਸੀਨੀਅਰ ਅਫਸਰਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ।  

ਇਹ ਵੀ ਪੜ੍ਹੋ: Punjab Budget Session 2023: ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਦੇ ਭਰੋਸੇ 'ਤੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੁੱਕਿਆ ਧਰਨਾ

(For more news apart from anada PR killed in Sri Anandpur Sahib during Hola Mohalla, stay tuned to Zee PHH)

Trending news