Punjab Police Network Fake News: ਪੰਜਾਬ ਪੁਲਿਸ ਨੇ ਸੋਸ਼ਲ ਨੈਟਵਰਕਿੰਗ ਸਾਈਟਾਂ 'ਤੇ ਫੈਲ ਰਹੀਆਂ ਝੂਠੀਆਂ ਖ਼ਬਰਾਂ ਅਤੇ ਅਫਵਾਹਾਂ ਨਾਲ ਨਜਿੱਠਣ ਲਈ ਆਪਣਾ ਨੈੱਟਵਰਕ ਬਣਾਇਆ ਹੈ। ਅੱਜਕੱਲ੍ਹ ਹਰ ਮੋਬਾਈਲ 'ਤੇ ਇੰਟਰਨੈੱਟ ਹੋਣ ਕਾਰਨ ਲੋਕ ਕਿਸੇ ਵੀ ਮੈਸੇਜ ਨੂੰ ਤੁਰੰਤ ਦੂਜੇ ਗਰੁੱਪ 'ਚ ਫਾਰਵਰਡ ਕਰ ਦਿੰਦੇ ਹਨ। ਇਸ ਕਾਰਨ ਕਈ ਵਾਰ ਗਲਤ (Fake News)ਖਬਰਾਂ ਵੀ ਲੋਕਾਂ ਤੱਕ ਪਹੁੰਚ ਜਾਂਦੀਆਂ ਹਨ।


COMMERCIAL BREAK
SCROLL TO CONTINUE READING

ਅਜਿਹੀਆਂ ਅਫਵਾਹਾਂ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਨੇ ਆਪਣਾ ਨੈੱਟਵਰਕ ਤਿਆਰ ਕਰ ਲਿਆ ਹੈ। ਪੰਜਾਬ ਪੁਲਿਸ ਨੇ ਇਹ ਕਦਮ ਅਜਨਾਲਾ ਕਾਂਡ ਤੋਂ ਬਾਅਦ ਚੁੱਕਿਆ ਹੈ। ਪੁਲਿਸ ਨੇ ਸਾਰੇ ਸਟੇਸ਼ਨ ਇੰਚਾਰਜਾਂ ਨੂੰ ਮੋਬਾਈਲ ਨੰਬਰ ਮੁਹੱਈਆ ਕਰਵਾਏ ਹਨ ਅਤੇ ਉਨ੍ਹਾਂ ਨੂੰ ਆਪਣੇ ਇਲਾਕੇ ਦੇ 250 ਤੋਂ ਵੱਧ ਵਿਅਕਤੀਆਂ ਦੀ ਪ੍ਰਸਾਰਣ ਸੂਚੀ ਬਣਾ ਕੇ ਪੁਲਿਸ ਦੇ ਚੰਗੇ ਕੰਮਾਂ ਅਤੇ ਤੱਥਾਂ ਨੂੰ (Fake News)ਜਨਤਕ ਕਰਨ ਲਈ ਕਿਹਾ ਹੈ।


ਇਸ ਨਾਲ ਕੁਝ ਹੀ ਮਿੰਟਾਂ 'ਚ 75 ਹਜ਼ਾਰ ਲੋਕਾਂ ਤੱਕ ਜਾਣਕਾਰੀ ਪਹੁੰਚ ਜਾਵੇਗੀ। ਅਜਨਾਲਾ ਕਾਂਡ ਤੋਂ ਬਾਅਦ ਪੁਲਿਸ ਨੇ ਇਹ ਡੈਮੇਜ ਕੰਟਰੋਲ ਕੀਤਾ। ਪੁਲਿਸ ਨੇ ਆਪਣੇ ਨੈੱਟਵਰਕ ਰਾਹੀਂ ਇੱਕ ਵੀਡੀਓ ਜਾਰੀ ਕੀਤੀ ਜਿਸ ਵਿੱਚ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੁਲਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੀ ਹੈ। 


ਇਹ ਵੀ ਪੜ੍ਹੋ: ਮੁੰਬਈ ਪੁਲਿਸ 'ਤੇ ਭੜਕੀ ਰਾਖੀ ਸਾਵੰਤ, ਆਦਿਲ ਬਾਰੇ ਲਾਈਵ ਵੀਡੀਓ ਵਿੱਚ ਖੋਲ੍ਹ ਦਿੱਤੇ ਸਾਰੇ ਰਾਜ਼! 

ਇਸ ਕਾਰਨ ਕਾਰਵਾਈ ਨਹੀਂ ਕੀਤੀ ਗਈ, ਜਦਕਿ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਨਿਹੱਥੇ ਲੋਕਾਂ 'ਤੇ ਹਮਲਾ ਕਰ ਦਿੱਤਾ। ਇਹ ਸੰਦੇਸ਼ ਅਤੇ ਜਾਣਕਾਰੀ ਉੱਚ ਅਧਿਕਾਰੀ ਦੇ ਪੱਧਰ 'ਤੇ ਜਾਂਚ ਕਰਨ ਤੋਂ ਬਾਅਦ ਵਟਸਐਪ ਰਾਹੀਂ ਲੋਕਾਂ ਤੱਕ ਪਹੁੰਚੇ। ਪੁਲਿਸ ਅਧਿਕਾਰੀਆਂ ਮੁਤਾਬਕ ਇੱਕ ਟੀਮ ਇੰਟਰਨੈੱਟ 'ਤੇ ਚੱਲ ਰਹੀਆਂ ਫਰਜ਼ੀ ਖਬਰਾਂ ਅਤੇ ਅਫਵਾਹਾਂ 'ਤੇ ਲਗਾਤਾਰ ਨਜ਼ਰ ਰੱਖੇਗੀ। ਜੇਕਰ ਕੋਈ ਜਾਅਲੀ ਖ਼ਬਰ ਵਾਇਰਲ ਹੋ ਰਹੀ ਹੈ, ਤਾਂ ਤੁਰੰਤ ਪੁਲਿਸ ਅਧਿਕਾਰੀ ਉਸ ਖ਼ਬਰ ਬਾਰੇ ਸਾਰੇ ਪੁਲਿਸ ਕਮਿਸ਼ਨਰਾਂ, ਸੀਨੀਅਰ ਪੁਲਿਸ ਕਪਤਾਨਾਂ ਦੇ ਅਧਿਕਾਰਤ ਵਟਸਐਪ ਗਰੁੱਪ 'ਤੇ ਸੂਚਿਤ ਕਰਨਗੇ।