Punjab Politics: ਬਠਿੰਡਾ ਲੋਕ ਸਭਾ ਹਲਕੇ 'ਚ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋ ਗਈ ਹੈ। ਹਾਲ ਹੀ ਵਿੱਚ  ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਅੱਜ SAD ਦੇ ਕਈ ਕੌਂਸਲਰ ਆਮ ਆਦਮੀ ਪਾਰਟੀ 'ਚ  ਸ਼ਾਮਿਲ ਹੋ ਗਏ  ਹਨ। ਜ਼ਿਲ੍ਹਾ ਇਕਾਈਆਂ ਦੇ ਕਈ ਅਹੁਦੇਦਾਰ ਨੇ ਵੀ ਛੱਡਿਆ ਅਕਾਲੀ ਦਲ ਕਾਂਗਰਸ ਦੇ ਵੀ ਕਈ ਆਗੂ ਆਪ ਵਿੱਚ ਸ਼ਾਮਿਲ ਹੋਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ 'ਚ ਸ਼ਾਮਿਲ ਕਰਵਾਇਆ ਹੈ। ਬਠਿੰਡਾ ਸ਼ਹਿਰੀ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਮੌਜੂਦ ਰਹੇ ਹਨ


COMMERCIAL BREAK
SCROLL TO CONTINUE READING

ਆਪ ਪੰਜਾਬ ਦਾ ਟਵੀਟ
ਇਸ ਬਾਰੇ ਆਪ ਪੰਜਾਬ ਨੇ ਟਵੀਟ ਕਰਕੇ ਲਿਖਿਆ ਹੈ ਕਿ ਬਠਿੰਡਾ ਲੋਕ ਸਭਾ ਹਲਕੇ ‘ਚ ਹੋਰ ਤਕੜਾ ਹੋਇਆ AAP ਦਾ ਪਰਿਵਾਰ!! ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਕੌਂਸਲਰ, ਜ਼ਿਲ੍ਹਾ ਇਕਾਈਆਂ ਦੇ ਅਹੁਦੇਦਾਰ ਤੇ ਕਈ ਆਗੂ CM @BhagwantMann  ਜੀ ਦੀ ਅਗਵਾਈ ਤੇ ਕੈਬਨਿਟ ਮੰਤਰੀ ਤੇ ਲੋਕ ਸਭਾ ਉਮੀਦਵਾਰ  @gurmeetkhuddian ਜੀ ਨਾਲ ਵਿਧਾਇਕ ਜਗਰੂਪ ਸਿੰਘ ਗਿੱਲ ਜੀ ਦੀ ਮੌਜੂਦਗੀ ‘ਚ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਸਾਰਿਆਂ ਦਾ ਪਾਰਟੀ ‘ਚ ਸੁਆਗਤ..। 



 


ਇਹ ਵੀ ਪੜ੍ਹੋ:  Lok sabha Elections 2024: ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਪਿੰਡ ਨੇ ਸਾਰੀਆਂ ਸਿਆਸੀ ਪਾਰਟੀਆਂ ਦਾ ਕੀਤਾ ਬਾਈਕਾਟ 


ਗੌਰਤਲਬ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਅੱਜ ਸ੍ਰੀ ਆਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਹਲਕੇ ਪਹੁੰਚੇ ਹਨ ਅਤੇ ਜਿੱਥੇ ਉਹਨਾਂ ਨੇ ਆਨੰਦਪੁਰ ਲੋਕ ਸਭਾ ਖੇਤਰ ਦੇ ਵਿਧਾਇਕਾਂ ਅਤੇ ਸੀਨੀਅਰ ਵਰਕਰਾਂ ਨਾਲ ਮੀਟਿੰਗ ਕੀਤੀ। ਆਮ ਆਦਮੀ ਪਾਰਟੀ ਵੱਲੋਂ ਆਨੰਦਪੁਰ ਸਾਹਿਬ ਸੀਟ ਲਈ ਆਪਣੇ ਉਮੀਦਵਾਰ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੇ ਅੱਜ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕੀਤੀ।