Punjab Rainfall and Weather Update news: ਪੰਜਾਬ ‘ਚ ਮੌਸਮ ਵਿਭਾਗ ਵੱਲੋਂ ਕੀਤੀ ਗਈ ਮੀਂਹ ਦੀ ਭਵਿੱਖਬਾਣੀ ਸੱਚ ਸਾਬਿਤ ਹੋਈ ਅਤੇ ਮੰਗਲਵਾਰ ਨੂੰ ਸੂਬੇ ਦੇ ਵੱਖ-ਵੱਖ ਇਲਾਕਿਆਂ ‘ਚ ਮੀਂਹ ਪਿਆ। ਇਸ ਦੌਰਾਨ ਸੂਬੇ ਦੇ ਕਿਸਾਨ ਬਹੁਤ ਖੁਸ਼ ਸਨ ਕਿਉਂਕਿ ਇਸ ਸਮੇਂ ਮੀਂਹ ਨੂੰ ਕਣਕਾਂ ਲਈ ਬੇਹੱਦ ਲਾਹੇਵੰਦ ਮੰਨਿਆ ਜਾ ਰਿਹਾ ਹੈ।   


COMMERCIAL BREAK
SCROLL TO CONTINUE READING

ਦੱਸ ਦਈਏ ਕਿ ਮੌਸਮ ਵਿਭਾਗ ਵੱਲੋਂ 23, 24, 25 ਅਤੇ 28 ਤਾਰੀਕ ਨੂੰ ਪੰਜਾਬ ਸਣੇ ਉੱਤਰੀ ਭਾਰਤ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਸੀ। ਇਸ ਦੌਰਾਨ ਨਾਭਾ ਵਿੱਚ ਸਵੇਰ ਤੋਂ ਹੀ ਮੀਂਹ ਪੈਣ ਕਰਕੇ ਕਿਸਾਨ ਖੁਸ਼ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਸਰਦੀ ਦੀ ਇਹ ਪਹਿਲੀ ਬਾਰਿਸ਼ ਫਸਲਾਂ ਲਈ ਦੇਸੀ ਘਿਓ ਦਾ ਕੰਮ ਕਰੇਗੀ।


ਪੰਜਾਬ ਦੇ ਕਈ ਇਲਾਕਿਆਂ ਵਿੱਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ ਅਤੇ ਕਿਸਾਨਾਂ ਦੇ ਚਿਹਰੇ ਖਿੜੇ ਹੋਏ ਹਨ, ਕਿਉਂਕਿ ਇਹ ਬਾਰਿਸ ਕਣਕ ਦੀ ਵਸਲ ਲਈ ਲਾਹੇਵੰਦ ਹੈ। 


ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਇਹ ਸਰਦੀ ਦੇ ਮੌਸਮ ਦੀ ਪਹਿਲੀ ਬਾਰਿਸ਼ ਹੈ ਅਤੇ ਉਨ੍ਹਾਂ ਨੂੰ ਪਹਿਲਾਂ ਸੁੱਕੀ ਠੰਢ ਕਰਕੇ ਕਾਫੀ ਪਰੇਸ਼ਾਨੀ ਆ ਰਹੀ ਸੀ ਜਿਸ ਕਰਕੇ ਫ਼ਸਲਾ ਖਰਾਬ ਹੋ ਰਹੀਆਂ ਸਨ। ਹੁਣ ਮੀਂਹ ਪੈਣ ਕਰਕੇ ਕਿਸਾਨਾਂ ਨੂੰ ਬਹੁਤ ਲਾਭ ਮਿਲੇਗਾ ਅਤੇ ਇਹ ਬਾਰਿਸ਼ ਫ਼ਸਲਾਂ ਲਈ ਲਾਹੇਵੰਦ ਹੋਵੇਗੀ। 


ਸ਼ਾਮ ਦੇ ਸਮੇਂ ਜਿੱਥੇ ਪੰਜਾਬ 'ਚ ਮੀਂਹ ਪੈ ਰਿਹਾ ਹੈ ਉੱਥੇ ਕਈ ਇਲਾਕਿਆਂ 'ਚ ਕਾਲੀ ਘਾਟ ਛਾਈ ਹੋਈ ਹੈ। ਇਸ ਦੌਰਾਨ ਵਾਹਨ ਚਾਲਕ ਵੀ ਸੜਕਾਂ 'ਤੇ ਆਪਣੇ ਵਾਹਨ ਦੀਆਂ ਲਾਈਟਾਂ ਜਗਾ ਕੇ ਨਿਕਲ ਰਹੇ ਹਨ। 


ਇਹ ਵੀ ਪੜ੍ਰੋ: Republic Day parade 2023: 5 ਸਾਲ 'ਚ ਪਹਿਲੀ ਵਾਰ ਪੰਜਾਬ ਨੂੰ ਨਹੀਂ ਮਿਲੀ ਝਾਕੀ ਦੀ ਇਜਾਜ਼ਤ, ਜਾਣੋ ਕਿਉਂ


ਦੱਸਣਯੋਗ ਹੈ ਕਿ ਭਾਰਤੀ ਮੌਸਮ ਵਿਭਾਗ (IMD) ਵੱਲੋਂ ਸ਼ਨੀਵਾਰ ਨੂੰ ਉੱਤਰੀ ਭਾਰਤ ਵਿੱਚ ਇਸ ਹਫ਼ਤੇ ਲਈ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਸੀ। ਹਾਲਾਂਕਿ ਐਤਵਾਰ ਤੇ ਸੋਮਵਾਰ ਨੂੰ ਕੜਾਕੇ ਦੀ ਧੁੱਪ ਨਿਕਲੀ ਜਿਸ ਕਰਕੇ ਲੋਕਾਂ ਨੂੰ ਲੱਗਿਆ ਕਿ ਮੀਂਹ ਨਹੀਂ ਪਵੇਗਾ।  


ਇਹ ਵੀ ਪੜ੍ਰੋ: Navjot Singh Sidhu news: ਲੁਧਿਆਣਾ ਚ ਲੱਗੇ ਨਵਜੋਤ ਸਿੰਘ ਸਿੱਧੂ ਦੇ ਪੋਸਟਰ, ਦੱਸਿਆ 'ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਰਾਖਾ'


(For more news apart from Punjab Rainfall and Weather Update, stay tuned to Zee PHH)