Navjot Singh Sidhu news: ਲੁਧਿਆਣਾ ਚ ਲੱਗੇ ਨਵਜੋਤ ਸਿੰਘ ਸਿੱਧੂ ਦੇ ਪੋਸਟਰ, ਦੱਸਿਆ 'ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਰਾਖਾ'
Advertisement
Article Detail0/zeephh/zeephh1542376

Navjot Singh Sidhu news: ਲੁਧਿਆਣਾ ਚ ਲੱਗੇ ਨਵਜੋਤ ਸਿੰਘ ਸਿੱਧੂ ਦੇ ਪੋਸਟਰ, ਦੱਸਿਆ 'ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਰਾਖਾ'

ਰਿਪੋਰਟਾਂ ਦਾ ਕਹਿਣਾ ਹੈ ਕਿ ਸਿੱਧੂ ਨੇ ਨਾਲ ਹੋਰ ਵੀ ਕਈ ਕੈਦੀ 26 ਜਨਵਰੀ ਨੂੰ ਰਿਹਾਅ ਕੀਤੇ ਜਾਣਗੇ।

Navjot Singh Sidhu news: ਲੁਧਿਆਣਾ ਚ ਲੱਗੇ ਨਵਜੋਤ ਸਿੰਘ ਸਿੱਧੂ ਦੇ ਪੋਸਟਰ, ਦੱਸਿਆ 'ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਰਾਖਾ'

Navjot Singh Sidhu news: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੀ ਕਈ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ 26 ਜਨਵਰੀ ਨੂੰ ਉਨ੍ਹਾਂ ਦੀ ਰਿਹਾਈ ਹੋਣ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਦੀ ਰਿਹਾਈ ਤੋਂ ਪਹਿਲਾਂ ਬੀਤੀ ਰਾਤ ਲੁਧਿਆਣਾ ਵਿਖੇ ਸੜਕਾਂ ਤੇ ਉਨ੍ਹਾ ਦੇ ਪੋਸਟਰ ਲੱਗੇ ਵਿਖਾਈ ਦਿੱਤੇ ਜਿਨ੍ਹਾਂ 'ਤੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਰਾਖਾ ਦੱਸਿਆ ਗਿਆ ਹੈ। 

ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਉਨ੍ਹਾਂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਦੀ ਤਸਵੀਰ ਵੀ ਨਾਲ ਲੱਗੀ ਹੋਈ ਹੈ। ਨਵਜੋਤ ਸਿੰਘ ਸਿੱਧੂ ਨੂੰ 1988 ਦੇ ਇੱਕ ਰੋਡ ਰੇਜ ਮਾਮਲੇ 'ਚ ਇੱਕ ਸਾਲ ਦੀ ਸਜ਼ਾ ਹੋਈ ਸੀ।  

ਇਸ ਦੌਰਾਨ ਉਹ ਪਟਿਆਲਾ ਜੇਲ੍ਹ ਚ ਬੰਦ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ 4 ਮਹੀਨੇ ਦੀ ਸਜ਼ਾ ਮੁਆਫ ਕੀਤੀ ਜਾ ਰਹੀ ਹੈ। ਰਿਪੋਰਟਾਂ ਦਾ ਕਹਿਣਾ ਹੈ ਕਿ ਸਿੱਧੂ ਨੇ ਨਾਲ ਹੋਰ ਵੀ ਕਈ ਕੈਦੀ 26 ਜਨਵਰੀ ਨੂੰ ਰਿਹਾਅ ਕੀਤੇ ਜਾਣਗੇ।

ਹਾਲਾਂਕਿ ਪੰਜਾਬ ਸਰਕਾਰ ਵੱਲੋਂ ਨਵਜੋਤ ਸਿੰਘ ਸਿੱਧੂ (Navjot Singh Sidhu news) ਦੇ ਨਾਲ ਹੋਰ ਵੀ ਕੈਦੀਆਂ ਦੀ ਰਿਹਾਈ ਲਈ ਸੂਚੀ ਬਣਾਈ ਗਈ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਸੂਚੀ ਪੰਜਾਬ ਦੀ ਕੈਬਨਿਟ ਵੱਲੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਨਹੀਂ ਭੇਜੀ ਗਈ। ਇਸ ਕਰਕੇ ਲਗਾਤਾਰ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨੂੰ ਲੈਕੇ ਸੂਬਾ ਸਰਕਾਰ 'ਤੇ ਸਵਾਲ ਖੜੇ ਹੋ ਰਹੇ ਹਨ। 

ਇਹ ਵੀ ਪੜ੍ਹੋ: ਰਾਮ ਰਹੀਮ ਨੇ ਤਲਵਾਰ ਨਾਲ ਕੱਟਿਆ ਕੇਕ, ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਉਣ ਦਾ ਮਨਾਇਆ ਜਸ਼ਨ

ਦੱਸਿਆ ਜਾ ਰਿਹਾ ਹੈ ਕਿ 30 ਜਨਵਰੀ ਨੂੰ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਭਾਰਤ ਜੋੜੋ ਯਾਤਰਾ ਵੀ ਖ਼ਤਮ ਹੋਣ ਜਾ ਰਹੀ ਹੈ। ਇਸ 'ਚ ਨਵਜੋਤ ਸਿੱਧੂ ਨੂੰ ਵੀ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਸੀ। ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਵੀ ਰਾਹੁਲ ਗਾਂਧੀ ਨਾਲ ਇਸ ਯਾਤਰਾ ਚ ਸ਼ਾਮਿਲ ਹੋਈ ਸੀ।  

ਹੁਣ ਜੇਕਰ 26 ਜਨਵਰੀ ਨੂੰ ਨਵਜੋਤ ਸਿੰਘ ਸਿੱਧੂ (Navjot Singh Sidhu news) ਦੀ ਰਿਹਾਈ ਹੁੰਦੀ ਹੈ ਤਾਂ ਉਹ ਇਸ ਯਾਤਰਾ ਦੇ ਅੰਤਿਮ ਦਿਨ ਸ਼ਾਮਿਲ ਹੋ ਸਕਦੇ ਹਨ ਜਾਂ ਨਹੀਂ, ਇਸ 'ਤੇ ਵੀ ਸਸਪੇਂਸ ਬਰਕਰਾਰ ਹੈ।

ਇਹ ਵੀ ਪੜ੍ਹੋ: Chandigarh news: ਵੱਡੀ ਖ਼ਬਰ! ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਬੰਬ ਹੋਣ ਦੀ ਖ਼ਬਰ

Trending news