ਕਾਨੂੰਨ ਵਿਵਸਥਾ ਦੇ ਮਾਮਲੇ ’ਚ ਪੰਜਾਬ ਬਾਕੀ ਸੂਬਿਆਂ ਨਾਲੋ ਬਿਹਤਰ, ਇੰਡੀਆ ਟੂਡੇ ਦੀ ਰੈਕਿੰਗ ’ਚ ਦੂਜੇ ਸਥਾਨ ’ਤੇ
ਡੀ. ਜੀ. ਪੀ. ਗੌਰਵ ਯਾਦਵ ਨੇ ਸਮੁੱਚੇ ਪੰਜਾਬੀਆਂ ਅਤੇ ਪੰਜਾਬ ਪੁਲਿਸ ਵਿਭਾਗ ਨੂੰ ਵਧਾਈ ਦਿੰਦਿਆ ਕਿਹਾ ਕਿ ਪੰਜਾਬ ਨੇ 2022 ’ਚ ਵੀ ਆਪਣਾ ਦੂਜਾ ਸਥਾਨ ਬਰਕਰਾਰ ਰੱਖਿਆ।
Punjab retained Law and Order ranking at No. 2: ਪੰਜਾਬ ਗੁਜਰਾਤ ਤੋਂ ਬਾਅਦ ਬਿਹਤਰ ਕਾਨੂੰਨ-ਵਿਵਸਥਾ ਵਾਲਾ ਦੇਸ਼ ਦਾ ਦੂਜਾ ਸੂਬਾ ਬਣ ਗਿਆ ਹੈ। ਇਸ ਗੱਲ ਦੀ ਪੁਸ਼ਟੀ ਡੀ. ਜੀ. ਪੀ. ਗੌਰਵ ਯਾਦਵ ਨੇ ਇੰਡੀਆ ਟੁਡੇ ਵਲੋਂ ਸਾਰੇ ਸੂਬਿਆਂ ’ਚ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਲੈਕੇ ਕਰਵਾਏ ਗਏ ਸਰਵੇ ਦੇ ਅਧਾਰ ’ਤੇ ਕੀਤੀ।
ਇੰਡੀਆ ਟੂਡੇ ਵਲੋਂ ਰਿਲੀਜ਼ ਕੀਤੀ ਗਈ ਰਿਪੋਰਟ ਅਨੁਸਾਰ ਗੁਜਰਾਤ ਪਹਿਲੇ ਸਥਾਨ ’ਤੇ ਜਦਕਿ ਪੰਜਾਬ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡੀ. ਜੀ. ਪੀ. ਗੌਰਵ ਯਾਦਵ (Gaurav Yadav, DGP Punjab) ਨੇ ਸਮੁੱਚੇ ਪੰਜਾਬੀਆਂ ਅਤੇ ਪੰਜਾਬ ਪੁਲਿਸ ਵਿਭਾਗ ਨੂੰ ਵਧਾਈ ਦਿੰਦਿਆ ਕਿਹਾ ਕਿ ਪੰਜਾਬ ਨੇ 2022 ’ਚ ਵੀ ਆਪਣਾ ਦੂਜਾ ਸਥਾਨ ਬਰਕਰਾਰ ਰੱਖਿਆ।
ਡੀ. ਜੀ. ਪੀ. ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਬਿਹਤਰੀਨ ਕੰਮ ਕਰ ਰਹੀ ਹੈ, ਜਿਸਦੇ ਚੱਲਦਿਆਂ ਸੂਬੇ ’ਚ ਸ਼ਾਂਤੀ ਤੇ ਆਪਸੀ ਭਾਈਚਾਰਕ ਮਾਹੌਲ ਕਾਇਮ ਹੋਇਆ ਹੈ। ਇੰਡੀਆ ਟੂਡੇ ਵਲੋ ਰਿਲੀਜ਼ ਕੀਤੇ ਅੰਕੜਿਆਂ ਅਨੁਸਾਰ ਗੁਜਰਾਤ ਪਿਛਲੇ ਸਾਲ 2021 ’ਚ ਵੀ ਕਾਨੂੰਨ-ਵਿਵਸਥਾ ਦੇ ਮਾਮਲੇ ’ਚ ਪਹਿਲੇ ਸਥਾਨ ’ਤੇ ਸੀ ਅਤੇ ਇਸ ਵਾਰ ਵੀ ਪਹਿਲੇ ਸਥਾਨ ’ਤੇ ਰਿਹਾ ਹੈ।
ਗੁਜਰਾਤ ਪਹਿਲੇ ਸਥਾਨ ’ਤੇ ਪੰਜਾਬ ਦੂਜੇ ਸਥਾਨ ’ਤੇ ਰਿਹਾ। ਜਦਕਿ ਤਾਮਿਲਨਾਡੂ ਜੋ ਕਿ 2021 ’ਚ ਤੀਜੇ ਸਥਾਨ ’ਤੇ ਸੀ ਉਹ ਇਸ ਵਾਰ ਖਿਸਕ ਕੇ ਚੌਥੇ ਸਥਾਨ ’ਤੇ ਜਾ ਪੁੱਜਾ ਹੈ। ਇਸ ਵਾਰ ਉੱਤਰ ਪ੍ਰਦੇਸ਼ ਨੇ ਕਾਨੂੰਨ-ਵਿਵਸਥਾ ਦੇ ਮਾਮਲੇ ’ਚ ਆਪਣੀ ਸਥਿਤੀ ’ਚ ਸੁਧਾਰ ਕਰਦਿਆਂ ਤਾਮਿਲਨਾਡੂ ਨੂੰ ਪਛਾੜਦਿਆਂ ਤੀਜੇ ਸਥਾਨ ’ਤੇ ਆ ਗਿਆ ਹੈ।
ਇਸ ਮਾਮਲੇ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਾਨੂੰਨ-ਵਿਵਸਥਾ ਨੂੰ ਲੈਕੇ ਜਾਰੀ ਹੋਏ ਅੰਕੜਿਆਂ ਸਬੰਧੀ ਪੰਜਾਬ ਨੂੰ ਦੂਜਾ ਸਥਾਨ ਹਾਸਲ ਹੋਣ ’ਤੇ ਪੰਜਾਬ ਪੁਲਿਸ ਦੇ ਸਮੁੱਚੇ ਅਧਿਕਾਰੀਆਂ ਨੂੰ ਵਧਾਈ ਦਿੱਤੀ ਹੈ।
ਇਹ ਵੀ ਪੜ੍ਹੋ: ਜਾਅਲੀ ਬਿੱਲਾਂ ਜ਼ਰੀਏ ਮਨਰੇਗਾ ਦੇ 2.16 ਲੱਖ ਹੜਪਣ ਵਾਲੀ ਮਹਿਲਾ ਸਰਪੰਚ ਗ੍ਰਿਫ਼ਤਾਰ, 3 ਹੋਰ ਆਰੋਪੀਆਂ ਦੀ ਭਾਲ ਜਾਰੀ