Punjab News: ਜੇਕਰ ਤਹਿਸੀਲ `ਚ ਕਰਵਾਉਣ ਜਾ ਰਹੇ ਹੋ ਰਜਿਸਟਰੀ ਜਾਂ ਹੋਰ ਕੰਮ, ਤਾਂ ਪਹਿਲਾਂ ਪੜ੍ਹ ਲਵੋ ਇਹ ਖ਼ਬਰ
Punjab Revenue Department Officers Staff Strike News: ਤਹਿਸੀਲ ਮੁਲਾਜ਼ਮਾਂ ਨੇ ਵਿਧਾਇਕ ਉਤੇ ਗੰਭੀਰ ਇਲਜ਼ਾਮ ਲਗਾ ਕੇ ਸੰਘਰਸ਼ ਦਾ ਵਿਗੁਲ ਵਜਾ ਦਿੱਤਾ ਹੈ, ਜਿਸ ਕਾਰਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਹਿਸੀਲਾਂ ਵਿੱਚ ਅੱਜ ਕੰਮਕਾਜ ਠੱਪ ਹੈ।
Punjab Revenue Department Officers Staff Strike News: ਹਫ਼ਤੇ ਦੀ ਸ਼ੁਰੂਆਤ ਵਾਲੇ ਦਿਨ ਯਾਨੀ ਅੱਜ ਜੇਕਰ ਤੁਸੀਂ ਵੀ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਤਹਿਸੀਲ ਵਿੱਚ ਜ਼ਮੀਨ ਦੀ ਰਜਿਸਟਰੀ ਤੇ ਹੋਰ ਕੰਮ ਕਰਵਾਉਣ ਜਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਕਾਫੀ ਅਹਿਮ ਹੈ। ਕਾਬਿਲੇਗੌਰ ਹੈ ਕਿ ਰੂਪਨਗਰ ਦੇ ਵਿਧਾਇਕ ਤੇ ਤਹਿਸੀਲ ਮੁਲਾਜ਼ਮਾਂ ਦੇ ਵਿਵਾਦ ਦਾ ਖਾਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਤਹਿਸੀਲ ਮੁਲਾਜ਼ਮਾਂ ਨੇ ਵਿਧਾਇਕ ਉਤੇ ਗੰਭੀਰ ਇਲਜ਼ਾਮ ਲਗਾ ਕੇ ਸੰਘਰਸ਼ ਦਾ ਵਿਗੁਲ ਵਜਾ ਦਿੱਤਾ ਹੈ, ਜਿਸ ਕਾਰਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਹਿਸੀਲਾਂ ਵਿੱਚ ਅੱਜ ਕੰਮਕਾਜ ਠੱਪ ਹੈ। ਜ਼ਮੀਨਾਂ ਦੀਆਂ ਰਜਿਸਟਰੀਆਂ ਤੋਂ ਲੈ ਕੇ ਹੋਰ ਸਾਰੇ ਕੰਮ ਮੁਕੰਮਲ ਰੂਪ ਨਾਲ ਬੰਦ ਹਨ।
ਦਰਅਸਲ ਕਿਹਾ ਜ ਰਿਹਾ ਹੈ ਕਿ ਕੁਝ ਹੋਰ ਦਿਨ ਪੂਰੇ ਪੰਜਾਬ ਦੀਆਂ ਤਹਿਸੀਲਾਂ ਵਿੱਚ ਰਜਿਸਟਰੀ ਤੋਂ ਲੈ ਕੇ ਮਾਲ ਵਿਭਾਗ ਤੱਕ ਦਾ ਕੋਈ ਵੀ ਕੰਮ ਨਹੀਂ ਹੋਵੇਗਾ। ਤਹਿਸੀਲਾਂ ਵਿੱਚ ਤਾਇਨਾਤ ਮਾਲ ਵਿਭਾਗ ਦੇ ਅਧਿਕਾਰੀ, ਪਟਵਾਰੀ ਅਤੇ ਕਲੈਰੀਕਲ ਸਟਾਫ਼ ਸਾਰੇ ਹੀ ਹੜਤਾਲ ’ਤੇ (Punjab Revenue Officers Strike) ਚਲੇ ਗਏ ਹਨ। ਰੋਪੜ ਦੇ ਵਿਧਾਇਕ ਖਿਲਾਫ਼ ਸਾਰਿਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਵਿਧਾਇਕ ਜਨਤਕ ਤੌਰ 'ਤੇ ਮੁਆਫ਼ੀ ਨਹੀਂ ਮੰਗਦਾ ਉਦੋਂ ਤੱਕ ਤਹਿਸੀਲਾਂ ਵਿੱਚ ਕੰਮਕਾਜ ਠੱਪ ਰਹੇਗਾ।
ਇਹ ਵੀ ਪੜ੍ਹੋ: Punjab News: ਲੋਕਾਂ ਲਈ ਅਹਿਮ ਖ਼ਬਰ- ਪੰਜਾਬ ਦੀਆਂ ਤਹਿਸੀਲਾਂ ਵਿੱਚ ਅੱਜ ਨਹੀਂ ਹੋਵੇਗਾ ਕੋਈ ਕੰਮ, ਜਾਣੋ ਪੂਰਾ ਮਾਮਲਾ
ਦੱਸ ਦਈਏ ਕਿ ਸਟਾਫ਼ ਦਾ ਦੋਸ਼ ਹੈ ਕਿ ਹਾਕਮ ਧਿਰ ਦੇ ਵਿਧਾਇਕ ਤੇ ਆਗੂ ਉਨ੍ਹਾਂ ਨੂੰ ਤਹਿਸੀਲਾਂ ਵਿੱਚ ਆ ਕੇ ਬਿਨਾਂ ਵਜ੍ਹਾ ਪ੍ਰੇਸ਼ਾਨ ਕਰਦੇ ਹਨ। ਪਿਛਲੇ ਦਿਨੀ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਨੇ ਰੋਪੜ ਤਹਿਸੀਲ ਵਿੱਚ ਆ ਕੇ ਸਭ ਦੇ ਸਾਹਮਣੇ ਸਟਾਫ਼ ਦੀ ਬੇਇੱਜ਼ਤੀ ਕੀਤੀ ਅਤੇ ਤਹਿਸੀਲ ਦਾ ਅਹਿਮ ਰਿਕਾਰਡ ਨਜਾਇਜ਼ ਤੌਰ 'ਤੇ ਆਪਣੇ ਦਫ਼ਤਰ ਵਿੱਚ ਲੈ ਲਿਆ। ਸਟਾਫ਼ ਇਸ ਗੱਲ 'ਤੇ ਬਜ਼ਿੱਦ ਹੈ ਕਿ ਵਿਧਾਇਕ ਇਸ ਲਈ ਜਨਤਕ ਤੌਰ 'ਤੇ ਮੁਆਫ਼ੀ ਮੰਗਣ। ਇਹਨਾਂ ਹੀ ਨਹੀਂ ਤਿੰਨਾਂ ਜ਼ਿਲ੍ਹਿਆਂ ਦੀਆਂ ਤਹਿਸੀਲਾਂ ਤੋਂ ਲੈ ਕੇ ਜ਼ਿਲ੍ਹਾ ਹੈੱਡਕੁਆਟਰਾਂ ਵਿੱਚ ਤਾਇਨਾਤ ਮੁਲਾਜ਼ਮ ਅੱਜ ਵਿਧਾਇਕ ਦਿਨੇਸ਼ ਚੱਢਾ ਦੇ ਘਰ ਦੇ ਬਾਹਰ ਧਰਨਾ ਦੇਣਗੇ।
ਇਹ ਵੀ ਪੜ੍ਹੋ: Punjab News: ਠੇਕੇ 'ਤੇ 10 ਕਿਲੇ ਲੈਕੇ ਕੀਤੀ ਮੱਕੀ ਦੀ ਖੇਤੀ, 'ਨਾ ਰਿਹਾ ਟਰੱਕ ਤੇ ਨਾ ਰਹੀ ਫ਼ਸਲ'; ਹੜ੍ਹ ਨਾਲ ਹੋਈ ਖ਼ਰਾਬ