Punjab News: ਲੋਕਾਂ ਲਈ ਅਹਿਮ ਖ਼ਬਰ- ਪੰਜਾਬ ਦੀਆਂ ਤਹਿਸੀਲਾਂ ਵਿੱਚ ਅੱਜ ਨਹੀਂ ਹੋਵੇਗਾ ਕੋਈ ਕੰਮ, ਜਾਣੋ ਪੂਰਾ ਮਾਮਲਾ
Advertisement
Article Detail0/zeephh/zeephh1793215

Punjab News: ਲੋਕਾਂ ਲਈ ਅਹਿਮ ਖ਼ਬਰ- ਪੰਜਾਬ ਦੀਆਂ ਤਹਿਸੀਲਾਂ ਵਿੱਚ ਅੱਜ ਨਹੀਂ ਹੋਵੇਗਾ ਕੋਈ ਕੰਮ, ਜਾਣੋ ਪੂਰਾ ਮਾਮਲਾ

Punjab Revenue Officers Strike News: ਤਹਿਸੀਲਾਂ ਵਿੱਚ ਤਾਇਨਾਤ ਮਾਲ ਵਿਭਾਗ ਦੇ ਅਧਿਕਾਰੀ, ਪਟਵਾਰੀ ਅਤੇ ਕਲੈਰੀਕਲ ਸਟਾਫ਼ ਸਾਰੇ ਹੀ ਹੜਤਾਲ ’ਤੇ ਚਲੇ ਗਏ ਹਨ। ਰੋਪੜ ਦੇ ਵਿਧਾਇਕ ਖਿਲਾਫ਼ ਸਾਰਿਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ।

 

Punjab News: ਲੋਕਾਂ ਲਈ ਅਹਿਮ ਖ਼ਬਰ- ਪੰਜਾਬ ਦੀਆਂ ਤਹਿਸੀਲਾਂ ਵਿੱਚ ਅੱਜ ਨਹੀਂ ਹੋਵੇਗਾ ਕੋਈ ਕੰਮ, ਜਾਣੋ ਪੂਰਾ ਮਾਮਲਾ

Punjab Revenue Officers Strike News: ਪੰਜਾਬ ਦੀਆਂ ਤਹਿਸੀਲਾਂ ਵਿੱਚ ਅੱਜ ਕੋਈ ਕੰਮ ਨਹੀਂ ਹੋਵੇਗਾ। ਅਜਿਹੇ 'ਚ ਜੇਕਰ ਤੁਸੀਂ ਅੱਜ ਤਹਿਸੀਲ 'ਚ ਕੋਈ ਕੰਮ ਕਰਵਾਉਣ ਜਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਅੱਜ ਪੂਰੇ ਪੰਜਾਬ ਦੀਆਂ ਤਹਿਸੀਲਾਂ ਵਿੱਚ ਰਜਿਸਟਰੀ ਤੋਂ ਲੈ ਕੇ ਮਾਲ ਵਿਭਾਗ ਤੱਕ ਦਾ ਕੋਈ ਵੀ ਕੰਮ ਨਹੀਂ ਹੋਵੇਗਾ। ਤਹਿਸੀਲਾਂ ਵਿੱਚ ਤਾਇਨਾਤ ਮਾਲ ਵਿਭਾਗ ਦੇ ਅਧਿਕਾਰੀ, ਪਟਵਾਰੀ ਅਤੇ ਕਲੈਰੀਕਲ ਸਟਾਫ਼ ਸਾਰੇ ਹੀ ਹੜਤਾਲ ’ਤੇ (Punjab Revenue Officers Strike) ਚਲੇ ਗਏ ਹਨ। ਰੋਪੜ ਦੇ ਵਿਧਾਇਕ ਖਿਲਾਫ਼ ਸਾਰਿਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ।

ਸਟਾਫ਼ ਦਾ ਦੋਸ਼ ਹੈ ਕਿ ਹਾਕਮ ਧਿਰ ਦੇ ਵਿਧਾਇਕ ਤੇ ਆਗੂ ਉਨ੍ਹਾਂ ਨੂੰ ਤਹਿਸੀਲਾਂ ਵਿੱਚ ਆ ਕੇ ਬਿਨਾਂ ਵਜ੍ਹਾ ਪ੍ਰੇਸ਼ਾਨ ਕਰਦੇ ਹਨ। ਪਿਛਲੇ ਦਿਨੀ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਨੇ ਰੋਪੜ ਤਹਿਸੀਲ ਵਿੱਚ ਆ ਕੇ ਸਭ ਦੇ ਸਾਹਮਣੇ ਸਟਾਫ਼ ਦੀ ਬੇਇੱਜ਼ਤੀ ਕੀਤੀ ਅਤੇ ਤਹਿਸੀਲ ਦਾ ਅਹਿਮ ਰਿਕਾਰਡ ਨਜਾਇਜ਼ ਤੌਰ 'ਤੇ ਆਪਣੇ ਦਫ਼ਤਰ ਵਿੱਚ ਲੈ ਲਿਆ। ਸਟਾਫ਼ ਇਸ ਗੱਲ 'ਤੇ ਬਜ਼ਿੱਦ ਹੈ ਕਿ ਵਿਧਾਇਕ ਇਸ ਲਈ ਜਨਤਕ ਤੌਰ 'ਤੇ ਮੁਆਫ਼ੀ ਮੰਗਣ।

ਇਹ ਵੀ ਪੜ੍ਹੋ: Punjab News: BSF ਨੇ ਡਰੋਨ ਰਾਹੀਂ ਪਾਕਿਸਤਾਨ ਤੋਂ ਆਈ 3 ਕਿਲੋ 770 ਗ੍ਰਾਮ ਹੈਰੋਇਨ ਕੀਤੀ ਬਰਾਮਦ

ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਤਾਂ ਫਿਲਹਾਲ ਸਿਰਫ਼ ਤਹਿਸੀਲਾਂ ਹੀ ਬੰਦ ਕੀਤੀਆਂ ਗਈਆਂ ਹਨ ਪਰ ਰੋਪੜ ਡਿਵੀਜ਼ਨ ਜਿਸ ਵਿੱਚ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਅਤੇ ਮੁਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਜ਼ਿਲ੍ਹੇ ਸ਼ਾਮਲ ਹਨ, ਵਿੱਚ ਡੀਸੀ ਦਫ਼ਤਰ ਤੋਂ ਲੈ ਕੇ ਤਹਿਸੀਲ ਪਟਵਾਰਖਾਨੇ ਤੱਕ ਦਾ ਸਾਰਾ ਕੰਮਕਾਜ ਠੱਪ ਹੋ ਕੇ ਰਹਿ ਜਾਵੇਗਾ। ਤਿੰਨਾਂ ਜ਼ਿਲ੍ਹਿਆਂ ਦੀਆਂ ਤਹਿਸੀਲਾਂ ਤੋਂ ਲੈ ਕੇ ਜ਼ਿਲ੍ਹਾ ਹੈੱਡਕੁਆਟਰਾਂ ਵਿੱਚ ਤਾਇਨਾਤ ਮੁਲਾਜ਼ਮ ਅੱਜ ਵਿਧਾਇਕ ਦਿਨੇਸ਼ ਚੱਢਾ ਦੇ ਘਰ ਦੇ ਬਾਹਰ ਧਰਨਾ ਦੇਣਗੇ।

ਇਹ ਵੀ ਪੜ੍ਹੋ:  Teej Special 2023: ਮੋਬਾਈਲ ਦੀ ਦੁਨੀਆਂ ਨੂੰ ਛੱਡ ਨਿਊ ਚੰਡੀਗੜ੍ਹ 'ਚ ਨੂਹਾਂ, ਸੱਸਾਂ ਤੇ ਕੁੜੀਆਂ ਨੇ ਮਨਾਇਆ ਤੀਆਂ ਦਾ ਤਿਉਹਾਰ, ਵੇਖੋ ਤਸਵੀਰਾਂ

ਮਨਿਸਟੀਰੀਅਲ ਸਟਾਫ਼ ਯੂਨੀਅਨ ਪੰਜਾਬ ਦੇ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਅਤੇ ਜਨਰਲ ਸਕੱਤਰ ਨਰਿੰਦਰ ਚੀਮਾ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਅਤੇ ਆਗੂਆਂ ਦੀ ਦਖ਼ਲਅੰਦਾਜ਼ੀ ਬਹੁਤ ਵੱਧ ਗਈ ਹੈ। ਦਫ਼ਤਰਾਂ ਵਿੱਚ ਸਟਾਫ਼ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਲੋਕਾਂ ਦੇ ਸਾਹਮਣੇ ਜ਼ਲੀਲ ਕੀਤਾ ਜਾ ਰਿਹਾ ਹੈ। ਇਸ ਨੂੰ ਸਾਰੇ ਦਫ਼ਤਰਾਂ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੱਜ ਤੋਂ ਰੋਪੜ ਵਿੱਚ ਮੁਲਾਜ਼ਮ ਵਿਧਾਇਕ ਚੱਢਾ ਦੇ ਘਰ ਦੇ ਬਾਹਰ ਧਰਨਾ ਦੇਣਗੇ।\

Trending news