Punjab's Rupnagar Cylinder Blast news today: ਪੰਜਾਬ ਦੇ ਰੂਪਨਗਰ ਜ਼ਿਲ੍ਹੇ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਭਰਤਗੜ ਬੱਸ ਅੱਡੇ ਦੇ ਸਾਹਮਣੇ ਇੱਕ ਮਿਠਾਈ ਦੀ ਦੁਕਾਨ ਵਿੱਚ ਸਿਲੰਡਰ ਬਲਾਸਟ ਹੋਇਆ ਅਤੇ ਇਸ ਦੌਰਾਨ ਦੁਕਾਨ ਦੇ ਮਾਲਕ ਦੇ ਇਕਲੌਤੇ ਪੁੱਤਰ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ।  


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਦੇ ਮੁਤਾਬਕ ਭਰਤਗੜ ਬੱਸ ਅੱਡੇ ਦੇ ਸਾਹਮਣੇ ਕਮਲ ਸਵੀਟ ਨਾਮ ਦੇ ਦੁਕਾਨ ਵਿੱਚ ਅੱਜ ਯਾਨੀ ਵੀਰਵਾਰ ਸਵੇਰੇ ਤੜਕਸਾਰ ਇੱਕ ਹਾਦਸਾ ਵਾਪਰਿਆ ਜਦੋਂ ਗੈਸ ਸਿਲੰਡਰ ਵਿੱਚ ਧਮਾਕਾ ਹੋਣ ਨਾਲ ਕਮਲ ਸਵੀਟ ਦੁਕਾਨ ਦੇ ਮਾਲਕ ਦੇ ਇਕਲੌਤੇ ਪੁੱਤਰ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ।  


ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਵੇਰੇ ਤੜਕਸਾਰ ਪਤਾ ਲੱਗਿਆ ਕਿ ਦੁਕਾਨ ਦੇ ਵਿੱਚ ਧੂੰਆਂ ਨਿਕਲ ਰਿਹਾ ਹੈ। ਇਸ ਤੋਂ ਬਾਅਦ ਦੁਕਾਨ ਦਾ ਇਕ ਸ਼ਟਰ ਖੋਲਿਆ ਗਿਆ ਤਾਂ ਉਸ ਵੇਲੇ ਅੰਦਰ ਅੱਗ ਲੱਗੀ ਦਿਖਾਈ ਦਿੱਤੀ।


ਜਿਵੇਂ ਹੀ ਦੂਸਰਾ ਸ਼ੱਟਰ ਖੋਲਿਆ ਗਿਆ ਤਾਂ ਉਸ ਵਿੱਚ ਧਮਾਕਾ ਹੋ ਗਿਆ ਅਤੇ ਇਸ ਧਮਾਕੇ ਵਿੱਚ ਦੁਕਾਨਦਾਰ ਦੇ ਮਾਲਕ ਦੇ ਇਕਲੌਤੇ ਬੇਟੇ ਦੀ ਮੌਤ ਹੋ ਗਈ। ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਧਮਾਕਾ ਬਹੁਤ ਜ਼ੋਰਦਾਰ ਸੀ ਅਤੇ ਇਸਦੇ ਨਾਲ ਦੁਕਾਨ ਦਾ ਕਾਫੀ ਨੁਕਸਾਨ ਹੋ ਗਿਆ। ਇੰਨਾ ਹੀ ਨਹੀਂ ਬਲਕਿ ਇਸ ਧਮਾਕੇ ਦੌਰਾਨ ਕੁਝ ਹੋਰ ਲੋਕ ਵੀ ਜਖਮੀ ਹੋ ਗਏ। 


ਦੱਸਿਆ ਜਾ ਰਿਹਾ ਹੈ ਕਿ ਇਸ ਦੁਕਾਨ ਦੇ ਨੌਕਰ ਅਤੇ ਪਿੰਡ ਦੇ ਚੌਂਕੀਦਾਰ, ਜਿਨ੍ਹਾਂ ਨੇ ਮਾਲਕ ਦੇ ਪੁੱਤਰ ਨੂੰ ਘਰ ਤੋਂ ਬੁਲਾਇਆ ਸੀ, ਉਹ ਦੋਵੇਂ ਵੀ ਇਸ ਘਟਨਾਕ੍ਰਮ ਦੇ ਦੌਰਾਨ ਬੁਰੀ ਤਰਾਂ ਝੁਲਸ ਗਏ ਹਨ। ਉਨ੍ਹਾਂ ਨੂੰ ਸਿਵਲ ਹਸਪਤਾਲ ਰੂਪਨਗਰ ਦੇ ਵਿੱਚ ਭੇਜ ਦਿੱਤਾ ਗਿਆ ਆਈ ਅਤੇ ਫਿਲਹਾਲ ਦੋਵੇਂ ਜੇਰੇ ਇਲਾਜ ਹਨ।


ਸਥਾਨਕ ਪੁਲਿਸ ਵਿਭਾਗ ਵੱਲੋਂ ਅੱਗ ਬੁਝਾਣ ਵਾਲੇ ਵਿਭਾਗ ਨੂੰ ਇਤਲਾਹ ਕਰ ਦਿੱਤਾ ਗਿਆ ਅਤੇ ਮੌਕੇ 'ਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ। 


ਇਹ ਵੀ ਪੜ੍ਹੋ: Ludhiana News: ਲੁਧਿਆਣਾ ਵਿੱਚ ਪੁਰਾਣੀ ਰੰਜਿਸ਼ ਦੇ ਕਾਰਨ ਘਰ 'ਚ ਘੁੱਸ ਕੇ ਨੌਜਵਾਨ 'ਤੇ ਕੀਤਾ ਗਿਆ ਹਮਲਾ


(For more news apart from Punjab's Rupnagar Cylinder Blast news today, stay tuned to Zee PHH)