Punjab News: ਖਰੜ ਦੇ ਨੇੜਲੇ ਪਿੰਡ ਸਿੱਲ ਵਿੱਚ ਗੁਰੂ ਘਰ ਵਿੱਚ ਪਿੰਡ ਦੇ ਨੌਜਵਾਨ ਵੱਲੋਂ ਬੇਅਦਬੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਪਿੰਡ ਸਿੱਲ ਦੇ ਗੁਰੂ ਘਰ ਦੇ ਗ੍ਰੰਥੀ ਨੇ ਦੱਸਿਆ ਕਿ ਇੱਕ ਨੌਜਵਾਨ ਤਕਰੀਬਨ ਸਵੇਰੇ ਪੰਜ ਵਜੇ ਗੁਰੂ ਘਰ ਆਉਂਦਾ ਹੈ ਅਤੇ ਗ੍ਰੰਥੀ ਨੂੰ ਕਹਿੰਦਾ ਹੈ ਕਿ ਮੈਨੂੰ ਅ੍ਰੰਮਿਤ ਛਕਣਾ ਹੈ ਅਤੇ ਗ੍ਰੰਥੀ ਦੇ ਮਨਾ ਕਰ ਦਿੱਤਾ ਅਤੇ ਉਕਤ ਨੌਜਵਾਨ ਨੇ ਗੁਰੂ ਦੀ ਹਾਜ਼ਰੀ ਵਿੱਚ ਹੀ ਗ੍ਰੰਥੀ ਸਿੰਘ ਉੱਤੇ ਹਮਲਾ ਕਰ ਦਿੱਤਾ।


COMMERCIAL BREAK
SCROLL TO CONTINUE READING

ਪਿੰਡ ਦੀ ਸੰਗਤਾਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੂਸਾਰ ਦੋਸ਼ੀ ਨੋਜਵਾਨ ਨੂੰ ਪੁਲਿਸ ਨੇ ਘਰ ਤੋਂ ਹੀ ਗਿਰਫ਼ਤਾਰ ਕਰ ਲਿਆ ਹੈ ਅਤੇ ਕਾਰਵਾਈ ਚੱਲ ਰਹੀ ਹੈ।


ਇਹ ਵੀ ਪੜ੍ਹੋ: Punjab News: ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਰਾਸ਼ਟਰਪਤੀ ਦੇ ਵਿਚਾਰ ਲਈ ਰਾਖਵੇਂ ਰੱਖੇ 3 ਬਿੱਲ!