Punjab News: ਸੰਤ ਸੀਚੇਵਾਲ ਦੇ ਯਤਨਾਂ ਸਦਕਾ ਮਸਕਟ `ਚ ਫਸੀਆਂ 6 ਔਰਤਾਂ ਆਪਣੇ ਦੇਸ਼ ਪਰਤ ਆਈਆਂ
Punjab News: ਪਿਛਲੇ ਕਈ ਮਹੀਨਿਆਂ ਤੋਂ ਕੁੱਟਮਾਰ ਤੇ ਹੋਰ ਦੁੱਖ ਤਕਲੀਫਾਂ ਝੱਲਦੀਆਂ ਰਹੀਆਂ। ਇਹਨਾਂ ਲੜਕੀਆਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ।
Punjab News: ਅਰਬ ਦੇਸ਼ਾਂ ਵਿੱਚ ਟਰੈਵਲ ਏਜੰਟਾਂ ਦੁਆਰਾ ਧੋਖਾਧੜੀ ਕਰਨ ਵਾਲੀਆਂ ਔਰਤਾਂ ਦਾ ਸ਼ੋਸ਼ਣ ਜਾਰੀ ਹੈ। ਇਨ੍ਹਾਂ ਟਰੈਵਲ ਏਜੰਟਾਂ ਹੱਥੋਂ ਠੱਗੀ ਦਾ ਸ਼ਿਕਾਰ ਹੋਈਆਂ ਔਰਤਾਂ ਨੂੰ ਬਚਾਉਣ ਵਿੱਚ ਲੱਗੇ ਹੋਏ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਪੰਜਾਬ ਦੀਆਂ ਦੋ ਔਰਤਾਂ ਦੀ ਉਨ੍ਹਾਂ ਦੇ ਵਤਨ ਵਾਪਸੀ ਸੰਭਵ ਹੋ ਸਕੀ ਹੈ।
ਇਨ੍ਹਾਂ ਔਰਤਾਂ ਨੂੰ ਲੈਣ ਲਈ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਖੁਦ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੁੱਜੇ ਸਨ। ਸੰਤ ਸੀਚੇਵਾਲ ਨੇ ਦਿੱਲੀ ਸਥਿਤ ਆਪਣੀ ਰਿਹਾਇਸ਼ ਤੋਂ ਇਨ੍ਹਾਂ ਦੋਵਾਂ ਔਰਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਟਰੈਵਲ ਏਜੰਟਾਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ: Gurpatwant Singh Pannu News: ਖਾਲਿਸਤਾਨੀ ਅੱਤਵਾਦੀ ਪੰਨੂ 'ਤੇ NIA ਦੀ ਕਾਰਵਾਈ, ਅੰਮ੍ਰਿਤਸਰ ਤੇ ਚੰਡੀਗੜ੍ਹ 'ਚ ਸਥਿਤ ਜਾਇਦਾਦ ਜ਼ਬਤ
ਦਰਅਸਲ ਰੋਜ਼ੀ ਰੋਟੀ ਕਮਾਉਣ ਦੇ ਇਰਾਦੇ ਨਾਲ ਮਸਕਟ ਗਈਆਂ ਲੜਕੀਆਂ ਨੂੰ ਟਰੈਵਲ ਏਜੰਟਾਂ ਨੇ ਉੱਥੇ ਮੋਟੀਆਂ ਤਨਖਾਹਾਂ ਦੇਣ ਦਾ ਝਾਂਸਾ ਦੇ ਕੇ ਫਸਾ ਦਿੱਤਾ ਗਿਆ ਸੀ। ਪਿਛਲੇ ਕਈ ਮਹੀਨਿਆਂ ਤੋਂ ਕੁੱਟਮਾਰ ਤੇ ਹੋਰ ਦੁੱਖ ਤਕਲੀਫਾਂ ਝੱਲਦੀਆਂ ਰਹੀਆਂ। ਇਹਨਾਂ ਲੜਕੀਆਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ।
ਉਹਨਾਂ ਨੇ ਇਹਨਾਂ ਲੜਕੀਆਂ ਦੇ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਓਮਾਨ ਵਿਚਲੇ ਭਾਰਤੀ ਦੂਤਾਵਾਸ ਨਾਲ ਸੰਪਰਕ ਸਾਧਿਆ ਤੇ ਉਹਨਾਂ ਦੀ ਘਰ ਵਾਪਸੀ ਯਕੀਨੀ ਬਣਾਈ। ਸੰਤ ਸੀਚੇਵਾਲ ਦੇ ਯਤਨਾਂ ਸਦਕਾ ਹੁਣ ਤੱਕ ਉਹ 39 ਦੇ ਕਰੀਬ ਲੜਕੀਆਂ ਅਰਬ ਦੇਸ਼ਾਂ ਤੋਂ ਵਾਪਿਸ ਆ ਚੁੱਕੀਆਂ ਹਨ।
ਅੱਜ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿੱਚ ਆਪਣੇ ਦੁਖੜੇ ਦੱਸਦਿਆਂ ਇਹਨਾਂ 6 ਲੜਕੀਆਂ ਨੇ ਅਪੀਲ ਕੀਤੀ ਕਿ ਮਾਪੇ ਆਪਣੀਆਂ ਲੜਕੀਆਂ ਨੂੰ ਇਹਨਾਂ ਅਰਬ ਦੇਸ਼ਾਂ ਵਿੱਚ ਭੇਜਣ ਤੋਂ ਗੁਰੇਜ਼ ਕਰਨ। ਵਾਪਿਸ ਆਈਆਂ ਲੜਕੀਆਂ ਜਲੰਧਰ, ਫਿਰੋਜ਼ਪੁਰ, ਮੋਗਾ ਤੇ ਕਪੂਰਥਲਾ ਜਿਲ੍ਹੇ ਨਾਲ ਸੰਬੰਧਿਤ ਹਨ।
ਇਹ ਵੀ ਪੜ੍ਹੋ:Punjab News: ਜ਼ਿਲ੍ਹਾ ਐਸ.ਏ.ਐਸ ਨਗਰ ਦੀ ਹਦੂਦ ਅੰਦਰ ਧਰਨੇ, ਰੈਲੀਆਂ ਕਰਨ 'ਤੇ ਲਗੀ ਪਾਬੰਦੀ
ਗੌਰਤਲਬ ਹੈ ਕਿ ਸਥਾਨਕ ਪਿੰਡ ਦੀ ਰਹਿਣ ਵਾਲੀ ਸੁਨੀਤਾ (ਕਾਲਪਨਿਕ ਨਾਮ) 3 ਮਹੀਨੇ ਪਹਿਲਾਂ ਹੀ ਮਸਕਟ ਗਈ ਸੀ। ਉਸ ਨੇ ਦੱਸਿਆ ਕਿ ਉਸ ਦੀ ਮਾਸੀ ਨੇ ਉਸ ਨੂੰ ਫਸਾਇਆ ਸੀ। ਮਸਕਟ ਵਿਚ ਮਾਸੀ ਨੇ ਫੋਨ ਕਰਕੇ ਕਿਹਾ ਕਿ ਉਹ ਬੀਮਾਰ ਹੋ ਗਈ ਹੈ ਅਤੇ ਇਲਾਜ ਲਈ ਭਾਰਤ ਆਉਣਾ ਚਾਹੁੰਦੀ ਹੈ ਅਤੇ ਜੇਕਰ ਉਹ ਉਸ ਦੀ ਜਗ੍ਹਾ ਘਰ ਦਾ ਕੰਮ ਕਰਦਾ ਹੈ ਤਾਂ ਉਸ ਨੂੰ ਵੱਡੀ ਤਨਖਾਹ ਮਿਲੇਗੀ। ਸੁਨੀਤਾ ਨੇ ਦੱਸਿਆ ਕਿ ਉਹ 9 ਮਈ ਨੂੰ ਦਿੱਲੀ ਤੋਂ ਮਸਕਟ ਗਈ ਸੀ। ਉਸ ਨੂੰ ਉੱਥੇ ਆਪਣੀ ਮਾਸੀ ਕੋਲ ਲਿਜਾਣ ਦੀ ਬਜਾਏ ਸ਼ਰੀਫਾਨ ਨਾਂ ਦੀ ਕਿਸੇ ਹੋਰ ਔਰਤ ਕੋਲ ਭੇਜ ਦਿੱਤਾ ਗਿਆ। ਇੱਥੇ ਉਸ ਦਾ ਪਾਸਪੋਰਟ ਖੋਹ ਲਿਆ ਗਿਆ। ਉਹ ਇਕ ਮਹੀਨੇ ਦੇ ਵਿਜ਼ਟਰ ਵੀਜ਼ੇ 'ਤੇ ਗਈ ਸੀ।
(ਚੰਦਰ ਮੜੀਆ ਦੀ ਰਿਪੋਰਟ)