ਚੰਡੀਗੜ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਕੁਝ ਸਮੇਂ ਵਿਚ 12ਵੀਂ ਦਾ ਨਤੀਜਾ ਜਾਰੀ ਕਰਨ ਜਾ ਰਿਹਾ ਹੈ। ਬਾਅਦ ਦੁਪਹਿਰ 3 ਵਜੇ ਪ੍ਰੈਸ ਕਾਨਫਰੰਸ ਰਾਹੀਂ ਨਤੀਜਾ ਐਲਾਨਿਆ ਜਾਵੇਗਾ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾ ਕੇ ਆਪਣਾ ਸਕੋਰਕਾਰਡ ਦੇਖ ਸਕਦੇ ਹਨ। ਦੱਸ ਦੇਈਏ ਕਿ ਇਸ ਸਾਲ 12ਵੀਂ ਦੀ ਪ੍ਰੀਖਿਆ ਅਪ੍ਰੈਲ-ਮਈ 2022 ਵਿਚ ਹੋਈ ਸੀ। ਲਗਭਗ 3 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ।


COMMERCIAL BREAK
SCROLL TO CONTINUE READING

 


 


ਇਸ ਤਰ੍ਹਾਂ ਚੈਕ ਕਰੋ ਨਤੀਜਾ


 


* PSEB ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਓ


 


* ਹੋਮ ਪੇਜ 'ਤੇ 12ਵੀਂ ਦੇ ਨਤੀਜੇ ਦੇ ਲਿੰਕ 'ਤੇ ਕਲਿੱਕ ਕਰੋ


 


* ਸਕਰੀਨ 'ਤੇ ਇਕ ਨਵਾਂ ਪੰਨਾ ਖੁੱਲ੍ਹੇਗਾ


 


*ਆਪਣਾ ਰਜਿਸਟ੍ਰੇਸ਼ਨ ਨੰਬਰ, ਰੋਲ ਨੰਬਰ ਅਤੇ ਜਨਮ ਮਿਤੀ ਜਮ੍ਹਾਂ ਕਰੋ


 


* ਨਤੀਜਾ ਸਕਰੀਨ 'ਤੇ ਦਿਖਾਈ ਦੇਵੇਗਾ


 


* ਇਸਨੂੰ ਡਾਊਨਲੋਡ ਕਰੋ ਜਾਂ ਪ੍ਰਿੰਟ ਆਊਟ ਲਓ


 


 


SMS ਦੁਆਰਾ ਨਤੀਜਾ ਚੈੱਕ ਕਰੋ


ਤੁਸੀਂ ਇੰਟਰਨੈਟ ਕਨੈਕਸ਼ਨ ਤੋਂ ਬਿਨਾਂ ਵੀ ਆਪਣੇ ਅੰਕਾਂ ਦੀ ਜਾਂਚ ਕਰ ਸਕਦੇ ਹੋ। ਤੁਸੀਂ ਆਪਣਾ ਨਤੀਜਾ SMS ਰਾਹੀਂ ਵੀ ਦੇਖ ਸਕਦੇ ਹੋ। ਇਸ ਦੇ ਲਈ ਸਭ ਤੋਂ ਪਹਿਲਾਂ ਵਿਦਿਆਰਥੀ ਆਪਣੇ ਮੋਬਾਈਲ ਫੋਨ ਦੇ ਮੈਜ ਬਾਕਸ ਵਿੱਚ ਜਾਂਦੇ ਹਨ। ਆਪਣਾ ਰੋਲ ਨੰਬਰ ਟਾਈਪ ਕਰਕੇ 5676750 'ਤੇ ਭੇਜੋ। ਕੁਝ ਹੀ ਸਕਿੰਟਾਂ ਵਿੱਚ ਤੁਹਾਨੂੰ ਮੈਸੇਜ ਰਾਹੀਂ ਨਤੀਜਾ ਮਿਲ ਜਾਵੇਗਾ।