Punjab Singer Gulab Sidhu Show Controversy Update/ਧਰਮਿੰਦਰ ਸਿੰਘ: ਖੰਨਾ 'ਚ ਦੁਸਹਿਰਾ ਮੇਲੇ 'ਚ ਪੰਜਾਬੀ ਗਾਇਕ ਗੁਲਾਬ ਸਿੱਧੂ ਦੇ ਬਾਊਂਸਰਾਂ ਵੱਲੋਂ ਗੁੰਡਾਗਰਦੀ ਦੀ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਨੇ ਸਟੇਜ 'ਤੇ ਬੈਠੇ ਕਿਸਾਨ ਦੀ ਪੱਗ ਲਾਹ ਦਿੱਤੀ ਅਤੇ ਉਸ ਦੇ ਪੁੱਤਰ ਸਮੇਤ ਉਸ ਨੂੰ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ। ਇਸ ਕਿਸਾਨ ਦੀ ਜ਼ਮੀਨ ਵਿੱਚ ਦੁਸਹਿਰੇ ਦਾ ਮੇਲਾ ਲਗਾਇਆ ਗਿਆ। ਕਿਸਾਨ ਨੇ ਆਪਣੇ ਸਮਰਥਕਾਂ ਸਮੇਤ ਰੋਸ ਪ੍ਰਦਰਸ਼ਨ ਕੀਤਾ। ਗੁਲਾਬ ਸਿੱਧੂ ਦੀ ਸਟੇਜ ਨੇੜੇ ਇਕ ਵਿਅਕਤੀ ਟਰੈਕਟਰ ਲੈ ਕੇ ਪਹੁੰਚਿਆ। ਗੁਲਾਬ ਸਿੱਧੂ ਸ਼ੋਅ ਤੋਂ ਭੱਜ ਗਿਆ ਅਤੇ ਕੁਝ ਗੱਡੀਆਂ ਵੀ ਉਥੇ ਹੀ ਛੱਡ ਗਈਆਂ।


COMMERCIAL BREAK
SCROLL TO CONTINUE READING

ਜਾਣਕਾਰੀ ਦੇ ਮੁਤਾਬਿਕ ਪੰਜਾਬ ਦੇ ਖੰਨਾ 'ਚ ਲਲਹੇੜੀ ਰੋਡ 'ਤੇ ਆਯੋਜਿਤ ਦੁਸਹਿਰਾ ਮੇਲੇ 'ਚ ਭਾਰੀ ਹੰਗਾਮਾ ਹੋਇਆ। ਇੱਥੇ ਪੰਜਾਬੀ ਗਾਇਕ ਗੁਲਾਬ ਸਿੱਧੂ ਕਾਰਨ ਸ਼ੋਅ ਅੱਧ ਵਿਚਾਲੇ ਹੀ ਰੋਕਣਾ ਪਿਆ। ਸਟੇਜ 'ਤੇ ਮੌਜੂਦ ਬਾਊਂਸਰਾਂ ਨੇ ਗੁੰਡਾਗਰਦੀ ਕੀਤੀ ਅਤੇ ਕਿਸਾਨ ਦੀ ਪੱਗ ਲਾਹ ਦਿੱਤੀ। ਕਿਸਾਨ ਅਤੇ ਉਸ ਦੇ ਪੁੱਤਰ ਨੂੰ ਸਟੇਜ ਤੋਂ ਧੱਕਾ ਦੇ ਕੇ ਸੁੱਟ ਦਿੱਤਾ ਗਿਆ। ਇਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ।


ਇਹ ਵੀ ਪੜ੍ਹੋ Kulhad Pizza couple Video: ਨਿਹੰਗ ਸਿੰਘ ਨਾਲ ਪਏ ਰੌਲੇ ਤੋਂ ਬਾਅਦ ਕੁੱਲ੍ਹੜ ਪੀਜ਼ਾ ਕਪਲ ਨੇ ਵੀਡੀਓ ਜਾਰੀ ਕਰ ਕਹੀ ਵੱਡੀ ਗੱਲ
 


ਜਾਣਕਾਰੀ ਅਨੁਸਾਰ ਸਿਰਫ਼ ਕਿਸਾਨ ਤੇ ਉਸ ਦੇ ਪੁੱਤਰ ਨੂੰ ਗਾਇਕਾਂ ਦੀ ਸਟੇਜ 'ਤੇ ਜਾਣ ਤੋਂ ਰੋਕਿਆ ਗਿਆ | ਜਦੋਂ ਉਨ੍ਹਾਂ ਕਿਹਾ ਕਿ ਉਹ ਜ਼ਮੀਨ ਦੇ ਮਾਲਕ ਹਨ ਤਾਂ ਬਾਊਂਸਰਾਂ ਨੇ ਗੁੰਡਾਗਰਦੀ ਸ਼ੁਰੂ ਕਰ ਦਿੱਤੀ। ਬਜ਼ੁਰਗ ਕਿਸਾਨ ਨੂੰ ਧੱਕਾ ਦਿੱਤਾ। ਪੁੱਤਰ ਨੇ ਵਿਰੋਧ ਕੀਤਾ ਤਾਂ ਉਸ ਦੀ ਵੀ ਕੁੱਟਮਾਰ ਕੀਤੀ ਗਈ। ਕਿਸਾਨ ਦੀ ਪੱਗ ਲਾਹੁਣ ਤੋਂ ਬਾਅਦ ਉਸ ਦੇ ਪੁੱਤਰ ਸਮੇਤ ਉਸ ਨੂੰ ਜ਼ਮੀਨ 'ਤੇ ਧੱਕਾ ਦੇ ਦਿੱਤਾ ਗਿਆ।


ਇਹ ਵੀ ਪੜ੍ਹੋ  Ludhiana Accident: ਲੁਧਿਆਣਾ 'ਚ ਦੋ ਗੱਡੀਆਂ ਆਪਸ ਵਿੱਚ ਟਕਰਾਈਆਂ, ਇੱਕ ਦੀ ਮੌਤ