Sri Anandpur Sahib Flood News: ਪਿੰਡਾਂ ਤੋਂ ਬਾਹਰ ਜਾਣਾ ਹੋਇਆ ਮੁਸ਼ਕਿਲ, ਆਣ-ਜਾਣ ਵਾਲੇ ਰਸਤਿਆਂ `ਤੇ ਪਏ ਵੱਡੇ-ਵੱਡੇ ਪਾੜ
Punjab Flood News: ਸਤਲੁਜ ਦਰਿਆ ਦੇ ਪਾਣੀ ਨੇ ਕਰੀਬ ਸਾਲ ਪਹਿਲਾਂ ਪਿੰਡਾਂ `ਚ ਰਹਿ ਰਹੇ ਲੋਕਾਂ ਵੱਲੋਂ ਪੈਸੇ ਇਕੱਠੇ ਕਰਕੇ ਕਰੀਬ 10 ਲੱਖ ਰੁਪਏ ਦੇ ਨਾਲ ਬਣਾਈ ਸੜਕ ਨੂੰ ਵੀ ਕੀਤਾ ਤਬਾਹ।
Punjab's Sri Anandpur Sahib Flood News: ਪਿਛਲੇ ਦਿਨੀਂ ਸਤਲੁਜ ਦਰਿਆ ਵਿੱਚ ਭਾਖੜਾ ਡੈਮ ਦੁਆਰਾ ਭਾਰੀ ਮਾਤਰਾ ਵਿੱਚ ਪਾਣੀ ਛੱਡਣ ਤੋਂ ਬਾਅਦ ਸਤਲੁਜ ਕਿਨਾਰੇ ਵਸੇ ਪਿੰਡਾਂ ਨੇ ਭਾਰੀ ਤਬਾਹੀ ਮਚਾਈ ਹੈ। ਜਿੱਥੇ ਕਿਸਾਨਾਂ ਦੀਆਂ ਫਸਲਾਂ ਬਦਬਾਦ ਹੋ ਗਈਆਂ ਹਨ, ਉੱਥੇ ਕਿਸਾਨਾਂ ਦੀ ਕਈ ਏਕੜ ਜ਼ਮੀਨ ਵੀ ਸਤਲੁਜ ਆਪਣੇ ਨਾਲ ਵਹਾ ਕੇ ਲੈ ਗਿਆ ਹੈ।
ਇੰਨਾ ਹੀ ਨਹੀਂ ਬਲਕਿ ਇਹਨਾਂ ਪਿੰਡਾਂ ਵਿੱਚ ਆਉਣ ਜਾਣ ਲਈ ਸੰਪਰਕ ਮਾਰਗ ਵੀ ਬੁਰੀ ਤਰਾਂ ਨਾਲ ਪ੍ਰਭਾਵਿਤ ਹੋਏ ਹਨ। ਜੇਕਰ ਗੱਲ ਕੀਤੀ ਜਾਵੇ ਹਰਸਾ ਬੇਲਾ, ਸ਼ਿਵ ਸਿੰਘ ਬੇਲਾ ਤੇ ਇਹਦੇ ਨਾਲ-ਨਾਲ ਵਸਦੇ ਹੋਰ ਪਿੰਡਾਂ ਦੀ ਤਾਂ, ਇਹਨਾਂ ਪਿੰਡਾਂ ਦਾ ਸੰਪਰਕ ਨਾਲ ਦੇ ਪਿੰਡਾਂ ਤੇ ਸ਼ਹਿਰ ਨਾਲੋਂ ਕੱਟ ਗਿਆ ਹੈ।
ਸ਼ਿਵ ਸਿੰਘ ਬੇਲਾ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਨੂੰ ਆਉਣ ਜਾਣ ਵਾਲੇ ਸੰਪਰਕ ਮਾਰਗ ਟੁੱਟ ਗਏ ਹਨ ਅਤੇ ਸਿਰਫ ਟ੍ਰੈਕਟਰ ਦੇ ਜ਼ਰੀਏ ਹੀ ਦਰਿਆ ਦੇ ਪਾਣੀ ਵਿੱਚੋਂ ਆਪਣੀ ਜਾਨ ਖਤਰੇ ਵਿੱਚ ਪਾ ਕੇ ਜ਼ਰੂਰੀ ਕੰਮ ਲਈ ਹੀ ਆ-ਜਾ ਰਹੇ ਹਨ।
ਜਦੋਂ ਜ਼ੀ ਮੀਡਿਆ ਦੀ ਟੀਮ ਨੇ ਵੀ ਇਸ ਪਿੰਡ ਦਾ ਦੌਰਾ ਕੀਤਾ ਤਾਂ ਸੜਕੀ ਮਾਰਗ ਪ੍ਰਭਾਵਿਤ ਹੋਣ ਕਾਰਨ ਪਿੰਡ ਵਾਸੀ ਸਾਨੂੰ ਟਰੈਕਟਰ ਜ਼ਰੀਏ ਦਰਿਆ ਦੇ ਪਾਣੀ ਵਿੱਚੋਂ ਲੈ ਕੇ ਪਿੰਡ ਗਏ। ਪਿੰਡ ਦੇ ਨੌਜਵਾਨਾਂ ਦਾ ਕਹਿਣਾ ਹੈ ਕਿ ਜ਼ਿਆਦਾ ਪ੍ਰੇਸ਼ਾਨੀ ਤਾਂ ਬਜ਼ੁਰਗ, ਬਿਮਾਰ ਤੇ ਮਹਿਲਾਵਾਂ ਤੇ ਬੱਚਿਆ ਨੂੰ ਆ ਰਹੀ ਹੈ।
ਇਸ ਦੌਰਾਨ ਕਈ ਦਿਨਾਂ ਤੋਂ ਬੱਚੇ ਸਕੂਲ ਵੀ ਨਹੀਂ ਜਾ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਪਿੰਡ ਵਾਸੀਆਂ ਵਲੋਂ ਪੈਸੇ ਇਕੱਠੇ ਕਰਕੇ ਕਰੀਬ ਸਾਲ ਪਹਿਲਾਂ ਬਣਾਈ ਗਈ ਸੜਕ ਵੀ ਸਤਲੁਜ ਦੇ ਪਾਣੀ ਦੇ ਮਾਰ ਹੇਠ ਆ ਗਈ ਹੈ ਅਤੇ ਸਰਕਾਰ ਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਉਹਨਾਂ ਦੇ ਸੰਪਰਕ ਮਾਰਗ ਪਹਿਲ ਦੇ ਅਧਾਰ 'ਤੇ ਬਣਾਏ ਜਾਣ।
ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ
ਇਹ ਵੀ ਪੜ੍ਹੋ: Punjab News: ਪੰਜਾਬ ਸਰਕਾਰ ਵੱਲੋਂ ਲਿਆ ਗਿਆ ਇੱਕ ਹੋਰ ਮੁਲਾਜ਼ਮ ਪੱਖੀ ਫੈਸਲਾ! ਹੁਣ ਇਨ੍ਹਾਂ ਅਧਿਆਪਕਾਂ ਦੀ ਸੇਵਾਵਾਂ ਨੂੰ ਕੀਤਾ ਰੈਗੂਲਰ
(For more latest news apart from Punjab's Sri Anandpur Sahib Flood News, stay tuned to Zee PHH)