Punjab State Lottery Baisakhi Bumper 2023 result news: ਮੰਗਤੇ ਨਾਲੋ ਮਿਹਨਤ ਚੰਗੀ। ਮਿਹਨਤ ਵਿੱਚ ਤੰਦਰੁਸਤੀ, ਮੰਗਣ ਨਾਲੋ ਮਰਿਆ ਚੰਗਾ ਨਾ ਆਲਸ ਨਾ ਸੁਸਤੀ। ਇਹ ਸਤਰਾਂ ਲੋਹਗ੍ਹੜ ਪਿੰਡ ਦੇ ਗੁਰਦੇਵ ਸਿੰਘ (Lohgarh village's Gurdev Singh lottery news) 'ਤੇ ਢੁੱਕਦੀਆਂ ਨੇ ਜਿਸ ਨੇ ਇੰਨੀ ਗਰੀਬੀ ਹੁੰਦਿਆਂ ਵੀ ਮਿਹਨਤ ਨਹੀਂ ਛੱਡੀ ਅਤੇ ਰਿਕਸ਼ਾ ਚਲਾਕੇ ਆਪਣਾ ਪਰਿਵਾਰ ਪਾਲਿਆ ਅਤੇ ਉਸ ਮਿਹਨਤ ਦਾ ਫੱਲ ਅੱਜ ਉਸ ਨੂੰ ਲਾਟਰੀ ਦੇ ਰੂਪ ਵਿੱਚ ਮਿਲਿਆ।


COMMERCIAL BREAK
SCROLL TO CONTINUE READING

ਜੀ ਹਾਂ! ਮੋਗਾ ਜ਼ਿਲ੍ਹੇ ਦੇ ਹਲਕਾ ਧਰਮਕੋਟ ਦੇ ਪਿੰਡ ਲੋਹਗ੍ਹੜ ਦੇ ਰਹਿਣ ਵਾਲੇ ਰਿਕਸ਼ਾ ਚਾਲਕ ਗੁਰਦੇਵ ਸਿੰਘ (Lohgarh village's Gurdev Singh lottery news) ਨੇ 2.5 ਕਰੋੜ ਦਾ ਵਿਸਾਖੀ ਬੰਪਰ ਦਾ ਪਹਿਲਾ ਇਨਾਮ ਜਿੱਤਿਆ ਹੈ. ਇਸ ਦੌਰਾਨ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਪਰਿਵਾਰਕ ਮੈਂਬਰਾਂ ਦਾ ਮੂੰਹ ਮਿੱਠਾ ਕਰਾ ਕੇ ਵਧਾਈ ਦਿੱਤੀ। 


ਗਰੀਬ ਪਰਿਵਾਰ ਨਾਲ ਸੰਬੰਧਿਤ ਗੁਰਦੇਵ ਸਿੰਘ ਰਿਕਸ਼ਾ ਚਲਾ ਕੇ ਆਪਣਾ ਪਰਿਵਾਰ ਪਾਲ ਰਿਹਾ ਸੀ। ਗੁਰਦੇਵ ਸਿੰਘ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ, ਅਤੇ ਲੋਕਾਂ ਵੱਲੋਂ ਲਗਾਤਾਰ ਉਸਨੂੰ ਵਧਾਈਆ ਮਿਲ ਰਹੀਆਂ ਹਨ। 


ਜਿਵੇਂ ਸਿਆਣੇ ਕਹਿੰਦੇ ਹੁੰਦੇ ਨੇ ਕਿ ਜਦੋਂ ਰੱਬ ਕਿਸੇ ਨੂੰ ਦਿੰਦਾ ਹੈ ਤਾ ਛੱਪਰ ਫਾੜਕੇ ਦਿੰਦਾ ਹੈ। ਇਸੇ ਤਰ੍ਹਾਂ ਹੀ ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਲੋਹਗ੍ਹੜ ਦੇ ਰਹਿਣ ਵਾਲੇ ਗੁਰਦੇਵ ਸਿੰਘ ਨਾਲ ਹੋਇਆ ਜੋ ਰਾਤੋ ਰਾਤ ਕਰੋੜਪਤੀ ਬਣ ਗਿਆ! ਦਸ ਦਈਏ ਕਿ ਗੁਰਦੇਵ ਸਿੰਘ ਨੇ ਇਸ ਵਾਰ ਵਿਸਾਖੀ ਬੰਪਰ ਲਾਟਰੀ ਪਾਈ ਸੀ ਅਤੇ ਰਾਤੋ ਰਾਤ ਕਰੋੜਪਤੀ ਬਣ ਗਿਆ ਹੈ।


ਗੁਰਦੇਵ ਸਿੰਘ ਨੇ ਕਿਹਾ ਕਿ 'ਮੈਂ ਕਦੇ ਸੋਚਿਆ ਤੱਕ ਵੀ ਨਹੀਂ ਸੀ ਕਿ ਮੇਰੀ ਲਾਟਰੀ ਨਿਕਲ ਆਵੇਗੀ। ਵਾਹਿਗੁਰੂ ਨੇ ਮੇਰੀ ਮਿਹਨਤ ਦਾ ਮੁੱਲ ਪਾਇਆ ਹੈ। ਇਨ੍ਹਾਂ ਪੈਸਿਆਂ ਨਾਲ ਮੈਂ ਆਪਣੇ ਬੱਚਿਆਂ ਨੂੰ ਘਰ ਬਣਾਉਣ ਦੇ ਨਾਲ-ਨਾਲ ਆਪਣੇ ਪੋਤੇ ਪੋਤੀਆਂ ਨੂੰ ਵਧੀਆ ਪੜਾਈ ਕਰਵਾਵਾਂਗਾ। ਗੁਰਦੇਵ ਸਿੰਘ ਰਿਕਸ਼ਾ ਚਲਾਉਣ ਦੇ ਨਾਲ- ਨਾਲ ਸੜਕਾਂ ਉਪਰ ਬਣੇ ਖਡਿਆਂ ਨੂੰ ਵੇਖ ਆਪ ਖੁਦ ਭਰਦਾ ਤੇ ਰਸਤੇ ਵਿੱਚ ਲੱਗਣ ਵਾਲੇ ਨੂੰ ਵਧੀਆ ਰਸਤਾ ਤਿਆਰ ਕਰ ਕੇ ਦਿੰਦਾ ਸੀ। 


ਇਹ ਵੀ ਪੜ੍ਹੋ: Coronavirus Update: ਪੰਜਾਬ 'ਚ ਕੋਰੋਨਾ ਦੇ 225 ਮਾਮਲੇ ਆਏ ਸਾਹਮਣੇ, ਇੱਕ ਮੌਤ ਹੋਈ ਦਰਜ


ਅੱਜ ਦੇ ਸਮੇਂ ਵਿੱਚ ਗੁਰਦੇਵ ਸਿੰਘ ਚਾਰੇ ਪੁੱਤਰ ਤੇ ਨੂੰਹਾ ਤੋਂ ਇਲਾਵਾ ਪੋਤੇ ਪੋਤੀਆਂ ਨੇ ਜਿੱਥੇ ਬਾਪੂ ਦੇ ਪੈਰੀਂ ਹੱਥ ਲਾ ਕੇ ਉਨ੍ਹਾਂ ਨੂੰ ਵਧਾਈ ਦਿੱਤੀ, ਉੱਥੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡੇ ਬਾਪੂ ਦੇ ਜਰੀਏ ਵਾਹਿਗੁਰੂ ਨੇ ਸਾਡੇ ਘਰ ਦੀ ਗਰੀਬੀ ਦੂਰ ਕਰ ਦਿੱਤੀ ਹੈ।


ਇਸ ਖੁਸੀ ਦੇ ਮੋਕੇ ਹਲਕਾ ਧਰਮਕੋਟ ਤੋਂ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗ੍ਹੜ ਨੇ ਪਿੰਡ ਦੇ ਵਸਨੀਕ ਗੁਰਦੇਵ ਨੂੰ ਵਿਸਾਖੀ ਬੰਪਰ ਦਾ 2.5 ਕਰੋੜ ਦਾ ਪਹਿਲਾ ਇਨਾਮ ਨਿਕਲਣ 'ਤੇ ਵਧਾਈ ਦਿੱਤੀ ਅਤੇ ਪਰਿਵਾਰਕ ਮੈਂਬਰਾਂ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ।


- ਮੋਗਾ ਤੋਂ ਨਵਦੀਪ ਸਿੰਘ ਦੀ ਰਿਪੋਰਟ


ਇਹ ਵੀ ਪੜ੍ਹੋ: ਵਿਜੀਲੈਂਸ ਨੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਕੀਤਾ ਤਲਬ, ਜਾਣੋ ਪੂਰਾ ਮਾਮਲਾ


(For more news apart from Punjab State Lottery Baisakhi Bumper 2023 result, stay tuned to Zee PHH)