Punjab Stubble Burning: ਪੰਜਾਬ `ਚ ਪਰਾਲੀ ਸਾੜਨ ਦਾ ਸਿਲਸਿਲਾ ਰੁਕਿਆ ਨਹੀਂ, 1515 ਮਾਮਲੇ, ਸੰਗਰੂਰ `ਚ ਸਭ ਤੋਂ ਵੱਧ ਮਾਮਲੇ
Punjab Stubble Burning Case: ਪੰਜਾਬ ਵਿੱਚ ਪਰਾਲੀ ਸਾੜਨ ਕਾਰਨ ਮੰਗਲਵਾਰ ਨੂੰ ਵੱਖ-ਵੱਖ ਸ਼ਹਿਰਾਂ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਮਾੜੀ ਸ਼੍ਰੇਣੀ ਵਿੱਚ ਰਿਹਾ। ਖਾਸ ਤੌਰ `ਤੇ ਬਠਿੰਡਾ ਦਾ AQI 343, ਮੰਡੀ ਗੋਬਿੰਦਗੜ੍ਹ ਦਾ 299, ਜਲੰਧਰ ਦਾ 252, ਪਟਿਆਲਾ ਦਾ 250, ਲੁਧਿਆਣਾ ਦਾ 239, ਖੰਨਾ ਦਾ 203, ਅੰਮ੍ਰਿਤਸਰ ਦਾ 205 ਸੀ।
Punjab Stubble Burning Case: ਪੰਜਾਬ ਸਰਕਾਰ ਦੇ ਦਾਅਵਿਆਂ ਦੇ ਉਲਟ ਪੰਜਾਬ ਵਿੱਚ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ ਹੈ। ਮੰਗਲਵਾਰ ਨੂੰ 1515 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਹੁਣ ਤੱਕ ਪਰਾਲੀ ਸਾੜਨ ਦੀਆਂ 20978 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਜਦੋਂ ਕਿ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਗੰਭੀਰ ਅਤੇ ਬਹੁਤ ਮਾੜੀ ਸ਼੍ਰੇਣੀ ਵਿੱਚ ਰਿਹਾ। ਸੰਗਰੂਰ ਵਿੱਚ ਸਭ ਤੋਂ ਵੱਧ 397 ਥਾਵਾਂ ’ਤੇ ਪਰਾਲੀ ਨੂੰ ਅੱਗ ਲਗਾਈ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਜ਼ਿਲ੍ਹਾ ਸੰਗਰੂਰ ਪਰਾਲੀ ਸਾੜਨ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ।
ਇਸ ਸੀਜ਼ਨ ਵਿੱਚ ਹੁਣ ਤੱਕ ਸੰਗਰੂਰ ਵਿੱਚ ਪਰਾਲੀ ਸਾੜਨ ਦੇ 3604 ਮਾਮਲੇ ਸਾਹਮਣੇ ਆ ਚੁੱਕੇ ਹਨ। ਮੰਗਲਵਾਰ ਨੂੰ ਵੀ ਇੱਥੇ ਸਭ ਤੋਂ ਵੱਧ 397 ਮਾਮਲੇ ਸਾਹਮਣੇ ਆਏ। ਇਸ ਤੋਂ ਇਲਾਵਾ ਬਰਨਾਲਾ 'ਚ 147, ਬਠਿੰਡਾ 'ਚ 129, ਮਾਨਸਾ 'ਚ 137, ਮੋਗਾ 'ਚ 97, ਪਟਿਆਲਾ 'ਚ 68, ਫਰੀਦਕੋਟ 'ਚ 69, ਫ਼ਿਰੋਜ਼ਪੁਰ 'ਚ 97 ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ: Air pollution in Delhi: ਦਿੱਲੀ-ਐਨਸੀਆਰ 'ਚ ਜ਼ਹਿਰੀਲੀ ਹਵਾ ਕਾਰਨ ਸਾਹ ਲੈਣਾ ਔਖਾ, ਜਾਣੋ ਕਿੰਨਾ ਹੈ AQI
ਹਾਲਾਂਕਿ, ਸਾਲ 2021 ਵਿੱਚ, 7 ਨਵੰਬਰ ਦੇ ਇੱਕ ਹੀ ਦਿਨ ਪਰਾਲੀ ਸਾੜਨ ਦੇ 5199 ਮਾਮਲੇ ਸਾਹਮਣੇ ਆਏ ਸਨ ਅਤੇ 2022 ਵਿੱਚ, 2487 ਮਾਮਲੇ ਸਾਹਮਣੇ ਆਏ ਸਨ। ਮੌਜੂਦਾ ਸੀਜ਼ਨ ਵਿੱਚ ਹੁਣ ਤੱਕ ਕੁੱਲ ਕੇਸਾਂ ਦੀ ਗਿਣਤੀ 20978 ਹੋ ਗਈ ਹੈ। ਜੇਕਰ ਸਾਲ 2021 ਦੀ ਗੱਲ ਕਰੀਏ ਤਾਂ ਹੁਣ ਤੱਕ ਪਰਾਲੀ ਸਾੜਨ ਦੇ ਕੁੱਲ 37933 ਮਾਮਲੇ ਸਾਹਮਣੇ ਆਏ ਹਨ ਅਤੇ ਸਾਲ 2022 ਵਿੱਚ 32734 ਮਾਮਲੇ ਸਾਹਮਣੇ ਆਏ ਹਨ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਅਨੁਸਾਰ ਸੂਬੇ ਦੇ ਕਰੀਬ 17 ਫੀਸਦੀ ਰਕਬੇ 'ਤੇ ਝੋਨੇ ਦੀ ਕਟਾਈ ਹੋਣੀ ਬਾਕੀ ਹੈ। ਇਨ੍ਹਾਂ ਵਿੱਚ ਮੁਕਤਸਰ ਅਤੇ ਸੰਗਰੂਰ ਜ਼ਿਲ੍ਹੇ ਸ਼ਾਮਲ ਹਨ। ਵਾਢੀ ਦਾ ਕੰਮ ਦੀਵਾਲੀ ਤੱਕ ਪੂਰਾ ਹੋਣ ਦੀ ਉਮੀਦ ਹੈ।
ਪਰਾਲੀ ਸਾੜਨ ਕਾਰਨ ਮੰਗਲਵਾਰ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਾ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਮਾੜੀ ਸ਼੍ਰੇਣੀ ਵਿੱਚ ਰਿਹਾ। ਖਾਸ ਤੌਰ 'ਤੇ ਬਠਿੰਡਾ ਦਾ AQI 343, ਮੰਡੀ ਗੋਬਿੰਦਗੜ੍ਹ ਦਾ 299, ਜਲੰਧਰ ਦਾ 252, ਪਟਿਆਲਾ ਦਾ 250, ਲੁਧਿਆਣਾ ਦਾ 239, ਖੰਨਾ ਦਾ 203, ਅੰਮ੍ਰਿਤਸਰ ਦਾ 205 ਸੀ।