Punjab News: ਚੀਨ ਦੇ ਹਾਂਗਜੂ ਵਿਖੇ ਹੋਈਆਂ 19 ਵੀਆਂ ਏਸ਼ੀਆਈ ਖੇਡਾਂ ਦੇ ਵਿੱਚ ਰੋਇੰਗ ਚੋਂ ਬਰਾਉਨ ਮੈਡਲ ਜਿੱਤ ਜਿੱਥੇ ਘਰ ਪਰਤੇ ਸੂਬੇਦਾਰ ਸੁਖਮੀਤ ਸਿੰਘ ਸਮਾਘ ਦਾ ਅੱਜ ਜ਼ਿਲ੍ਹਾ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਪਰ ਏਸ਼ੀਆਈ ਖੇਡਾਂ ਦੇ ਵਿੱਚੋਂ ਬਰਾਉਨ ਮੈਡਲ ਜਿੱਤ ਕੇ ਭਾਰਤ ਅਤੇ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀ ਦਾ ਸਵਾਗਤ ਕਰਨ ਦੇ ਲਈ ਕੋਈ ਵੀ ਜ਼ਿਲਾ ਪ੍ਰਸ਼ਾਸਨ  ਦਾ ਅਧਿਕਾਰੀ ਪਹੁੰਚ ਨਹੀਂ ਪਹੁੰਚਿਆ ਅਤੇ ਨਾ ਹੀ ਸਥਾਨਕ ਵਿਧਾਇਕ ਸਵਾਗਤ ਦੇ ਲਈ ਪਹੁੰਚਿਆ ਜਿਸ ਕਾਰਨ ਪਰਿਵਾਰ ਵੱਲੋਂ ਨਰਾਜ਼ਗੀ ਵੀ ਜਾਹਿਰ ਕੀਤੀ ਗਈ।
 
ਏਸ਼ੀਆਈ ਖੇਡਾਂ ਵਿੱਚੋਂ ਬਰਾਊਨ ਮੈਡਲ ਜਿੱਤ ਕੇ ਮਾਨਸਾ ਵਿਖੇ ਪਰਤੇ ਸੂਬੇਦਾਰ ਸੁਖਮੀਤ ਸਿੰਘ ਸਮਾਘ ਨੇ ਕਿਹਾ ਕਿ ਮੈਂ 2018 ਦੇ ਵਿੱਚ ਵੀ ਗੋਲਡ ਮੈਡਲ ਜਿੱਤ ਕੇ ਲੈ ਕੇ ਆਇਆ ਸੀ ਅਤੇ ਇਸ ਵਾਰ ਫਿਰ ਬਰਾਊਨ ਮੈਡਲ ਜਿੱਤ ਕੇ ਆਪਣੇ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਮੈਂ 2018 ਦੇ ਵਿੱਚ ਵੀ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਲਈ ਵਧੀਆ ਪਲੇਟਫਾਰਮ ਦਿੱਤੇ ਜਾਣ ਅਤੇ ਅੱਜ ਵੀ ਇਹੀ ਅਪੀਲ ਕਰਦਾ ਹਾਂ ਕਿ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਵਧੀਆ ਗਰਾਊਂਡ ਅਤੇ ਜਿੰਮ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਪਿੰਡਾਂ ਦੇ ਵਿੱਚੋਂ ਨੌਜਵਾਨ ਉੱਠ ਕੇ ਖੇਡਾਂ ਦੇ ਨਾਲ ਜੁੜਨ ਅਤੇ ਆਪਣੇ ਦੇਸ਼ ਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ। 


COMMERCIAL BREAK
SCROLL TO CONTINUE READING

ਸੂਬੇਦਾਰ ਸੁਖਮੀਤ ਸਿੰਘ ਸਮਾਘ  ਦੇ ਪਿਤਾ ਅਮਰੀਕ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਆਪਣੇ ਪੁੱਤਰ ਦੀ ਇਸ ਉਪਲਬਧੀ ਤੇ ਬਹੁਤ ਜਿਆਦਾ ਮਾਣ ਹੈ ਜਿਸ ਨੇ 2018 ਦੇ ਵਿੱਚ ਵੀ ਸਾਡੇ ਜਿਲ੍ਹੇ ਦਾ ਨਾਮ ਦੁਨੀਆਂ ਭਰ ਦੇ ਵਿੱਚ ਰੌਸ਼ਨ ਕੀਤਾ ਸੀ ਅਤੇ ਅੱਜ ਫਿਰ ਉਸਨੇ ਮੈਡਲ ਜਿੱਤ ਕੇ ਸਾਡਾ ਨਾਮ ਰੌਸ਼ਨ ਕੀਤਾ ਹੈ। ਸੁਖਮੀਤ ਸਿੰਘ ਦੇ ਸਵਾਗਤ ਲਈ ਕੋਈ ਜ਼ਿਲਾ ਪ੍ਰਸ਼ਾਸਨ ਜਾਂ ਵਿਧਾਇਕ ਦੇ ਨਾਂ ਆਉਣ ਉੱਤੇ ਨਰਾਜ਼ਗੀ ਜਾਹਿਰ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਦਾ ਫਰਜ਼ ਬਣਦਾ ਸੀ ਕਿ ਉਹ ਸੁਖਮੀਤ ਦੇ ਸਵਾਗਤ ਲਈ ਆਉਂਦਾ ਅਤੇ ਹੋਰ ਵੀ ਬੱਚਿਆਂ ਨੂੰ ਅਜਿਹੇ ਸਮੇਂ ਤੇ ਲੈ ਕੇ ਆਉਂਦੇ ਤਾਂ ਕਿ ਉਹਨਾਂ ਨੂੰ ਵੀ ਖੇਡਾਂ ਵਿੱਚ ਅੱਗੇ ਵਧਣ ਦੀ ਚੇਟਕ ਲੱਗਦੀ।


ਇਹ ਵੀ ਪੜ੍ਹੋ:  Punjab News: ਸੰਧਰ ਸ਼ੂਗਰ ਮਿੱਲ ਸਬੰਧੀ ਹੈਰਾਨੀਜਨਕ ਤੱਥ ਆਇਆ ਸਾਹਮਣੇ, 600 ਤੋਂ ਵੱਧ ਕਿਸਾਨਾਂ ਨਾਲ ਧੋਖਾਧੜੀ

ਸੂਬੇਦਾਰ ਸੁਖਮੀਤ ਸਿੰਘ ਦੇ ਸਵਾਗਤ ਲਈ ਪਹੁੰਚੇ ਯੂਥ ਆਗੂ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਇਹਨਾਂ ਖਿਡਾਰੀਆਂ ਨੇ ਸਾਡੇ ਮਾਨਸਾ ਜ਼ਿਲ੍ਹੇ ਦਾ ਨਾਮ ਦੁਨੀਆਂ ਭਰ ਦੇ ਵਿੱਚ ਰੌਸ਼ਨ ਕੀਤਾ ਹੈ ਅਤੇ ਹੋਰ ਵੀ ਨੌਜਵਾਨਾਂ ਨੂੰ ਅਜਿਹੇ ਖਿਡਾਰੀਆਂ ਤੋਂ ਸੇਧ ਲੈਣੀ ਚਾਹੀਦੀ ਹੈ ਤਾਂ ਕਿ ਉਹ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਦੇ ਨਾਲ ਜੁੜਨ ਅਤੇ ਆਪਣੇ ਮਾਤਾ ਪਿਤਾ ਤੇ ਜਿਲ੍ਹੇ ਦਾ ਨਾਮ ਰੌਸ਼ਨ ਕਰਨ ਇਸ ਮੌਕੇ ਜ਼ਿਲ੍ਾ ਪ੍ਰਸ਼ਾਸਨ ਦੇ ਕੋਈ ਅਧਿਕਾਰੀ ਨਾ ਪਹੁੰਚਣ ਤੇ ਉਹਨਾਂ ਕਿਹਾ ਕਿ ਅਜਿਹੇ ਸਮਿਆਂ ਤੇ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ ਕਿ ਸਾਡੇ ਦੇਸ਼ ਦੇ ਲਈ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ ਜਾਵੇ। ਇਸ ਮੌਕੇ ਸੁਖਮੀਤ ਸਿੰਘ ਦੇ ਅਧਿਆਪਕ ਨੇ ਵੀ ਆਪਣੇ ਵਿਦਿਆਰਥੀ ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਨਾਂ ਦਾ ਪੜਾਇਆ ਹੋਇਆ ਵਿਦਿਆਰਥੀ ਅੱਜ ਦੁਨੀਆ ਭਰ ਦੇ ਵਿੱਚ ਨਾਮ ਰੌਸ਼ਨ ਕਰ ਰਿਹਾ ਹੈ ਅਤੇ 2018 ਦੇ ਵਿੱਚ ਵੀ ਉਸਨੇ ਗੋਲਡ ਮੈਡਲ ਜਿੱਤਿਆ ਸੀ ਅਤੇ ਇਸ ਵਾਰ ਫਿਰ ਸਾਡਾ ਹੀ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।


ਇਹ ਵੀ ਪੜ੍ਹੋ: Gurdaspur News: ਪਰਾਲੀ ਸਾੜਨ 'ਤੇ ਰੋਕ ਲਗਾਉਣ ਲਈ ਗੁਰਦਾਸਪੁਰ ਜ਼ਿਲ੍ਹੇ ਦੀ ਨਵੀਂ ਪਹਿਲਕਦਮੀ