Punjab Sultanpur Lodhi latest news: ਪੰਜਾਬ ਵਿੱਚ ਨੌਜਵਾਨਾਂ ਦੀ ਨਹਿਰ 'ਚ ਡੁੱਬਣ ਦੀਆਂ ਆਏ ਦਿਨ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਨੌਜਵਾਨਾਂ ਦੀ ਲਾਪਰਵਾਹੀ 'ਤੇ ਅਣਗਹਿਲੀ ਕਰਕੇ ਇੰਝ ਦੀਆਂ ਘਟਨਾ ਵਾਪਰਦੀਆਂ ਰਹਿੰਦੀਆਂ ਹਨ। ਇਸ ਦੇ ਨਾਲ ਹੀ ਜੁੜਿਆ ਹੋਇਆ ਮਾਮਲਾ ਪੰਜਾਬ ਦੇ ਇੱਕ ਜ਼ਿਲ੍ਹੇ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ ਜਿਸ ਵਿੱਚ ਸਕੂਟੀ ਚਲਾਉਣ ਵਾਲਾ ਵਿਅਕਤੀ ਪੁੱਲ ਪਾਰ ਕਰਦੇ ਵੇਲੇ ਸਕੂਟੀ ਸਮੇਤ ਵੇਈਂ ਨਹਿਰ ਵਿੱਚ ਡਿੱਗ ਪਿਆ।


COMMERCIAL BREAK
SCROLL TO CONTINUE READING

ਘਟਨਾ ਦੀ ਫੁਟੇਜ ਵੀ ਆਈ ਸਾਹਮਣੇ
ਸੁਲਤਾਨਪੁਰ ਲੋਧੀ ਤਲਵੰਡੀ ਵਿੱਚ ਪੁੱਲ ਪਾਰ ਕਰਦਿਆਂ ਇੱਕ ਸਕੂਟੀ ਚਲਾਉਣ ਵਾਲਾ ਵਿਅਕਤੀ ਸਕੂਟੀ ਸਮੇਤ ਵੇਈਂ ਨਹਿਰ ਵਿੱਚ ਡਿੱਗ ਗਿਆ। ਇਸ ਘਟਨਾ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਵਿਅਕਤੀ ਪੁੱਲ ਤੋਂ ਡਿੱਗਦਾ ਹੋਇਆ ਦਿਖਾਈ ਦੇ ਰਿਹਾ ਹੈ। 


ਮਿਲੀ ਜਾਣਕਾਰੀ ਅਨੁਸਾਰ ਸਕੂਟੀ ਕਿਨਾਰੇ ਤੋਂ ਗਹਿਰਾਈ ਵਿੱਚ ਤਾਂ ਡਿੱਗੀ ਪਰ ਸੁੱਕੀ ਥਾਂ ਵਿੱਚ ਫ਼ਸ ਗਈ ਜਿਸ ਕਾਰਨ ਉਸ ਦਾ ਨਹਿਰ ਵਿੱਚ ਡੁੱਬਣ ਤੋਂ ਬਚਾਅ ਹੋ ਗਿਆ ਅਤੇ ਮੌਕੇ 'ਤੇ ਮੌਜੂਦਾ ਲੋਕਾਂ ਦੁਆਰਾ ਉਸ ਵਿਅਕਤੀ ਅਤੇ ਉਸ ਦੀ ਸਕੂਟੀ ਨੂੰ ਵੀ ਰੱਸੀ ਪਾ ਕੇ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ। ਨਹਿਰ ਵਿੱਚੋਂ ਬਾਹਰ ਕੱਢਣ ਵਾਲੇ ਵਿਅਕਤੀਆਂ ਨੂੰ ਵੀ ਹਲਕੀਆਂ ਸੱਟਾਂ ਲੱਗੀਆਂ ਹਨ। 


ਇਹ ਵੀ ਪੜ੍ਹੋ: Mukesh Khanna on Adipurush: ਅਭਿਨੇਤਾ ਮੁਕੇਸ਼ ਖੰਨਾ ਨੇ 'ਆਦਿਪੁਰਸ਼' ਦੇ ਨਿਰਮਾਤਾਵਾਂ 'ਤੇ ਕੱਢਿਆ ਗੁੱਸਾ, ਕਿਹਾ- 'ਟੀਮ ਨੂੰ 'ਜਲਾ ਦਿੱਤਾ ਜਾਣਾ ਚਾਹੀਦਾ ਹੈ'

ਰਾਹ ਜਾਂਦੇ ਲੋਕਾਂ ਦੇ ਅਨੁਸਾਰ ਇਹ ਘਟਨਾ ਸਕੂਟੀ ਚਲਾਉਣ ਵਾਲੇ ਵਿਅਕਤੀ ਦੀ ਲਾਪਰਵਾਹੀ ਦਾ ਨਤੀਜਾ ਦੱਸਿਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਵਿਅਕਤੀ ਮੋਬਾਈਲ ਦੀ ਵਰਤੋਂ ਕਰਦਾ ਸਕੂਟੀ ਨੂੰ ਚਲਾ ਰਿਹਾ ਸੀ ਜਿਸ ਕਾਰਨ ਉਹ ਨਹਿਰ ਵਿੱਚ ਡਿੱਗ ਪਿਆ ਅਤੇ ਉਸ ਵਿਅਕਤੀ ਨੂੰ ਹਲਕਿਆਂ ਸੱਟਾ ਵੀ ਲੱਗੀਆਂ ਹਨ ਪਰ ਨਹਿਰ ਵਿੱਚ ਡੁੱਬਣ ਤੋਂ ਬਚਾਅ ਹੋ ਗਿਆ। 


ਇਹ ਘਟਨਾ ਵਾਪਰਣ ਤੋਂ ਬਾਅਦ ਲੋਕਾਂ ਨੇ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਵੇਈਂ ਨਹਿਰ ਦਾ ਰਸਤਾ ਚੋੜਾ ਕੀਤਾ ਜਾਵੇ ਅਤੇ ਉਸ ਦੇ ਨੇੜੇ ਰੇਲਿੰਗ ਲਾ ਦਿੱਤੀ ਜਾਵੇ ਤਾਂ ਜੋ ਇਹੋ ਜਹੀਆਂ ਘਟਨਾ ਤੋਂ ਬਚਾਅ ਹੋ ਸਕੇ। 


ਇਹ ਵੀ ਪੜ੍ਹੋ: Punjabi News: ਰੋਜ਼ੀ-ਰੋਟੀ ਕਮਾਉਣ ਕੈਨੇਡਾ ਗਏ ਨੌਜਵਾਨ ਦੀ ਹੋਈ ਮੌਤ, ਪਰਿਵਾਰ ਦਾ ਰੋ- ਰੋ ਕੇ ਬੁਰਾ ਹਾਲ

(ਚੰਦਰ ਮਰ੍ਹੀ ਦੀ ਰਿਪੋਰਟ)