Punjab Tarn Taran News Today: ਪੰਜਾਬ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਤਰਨਤਾਰਨ ਦੇ ਸਰਾਏ ਅਮਾਨਤ ਖਾਂ ਥਾਣਾ ਦੀ ਪੁਲਿਸ ਵੱਲੋਂ ਪਿੰਡ ਭਾਗੂਪੁਰ ਉਤਾੜ ਜਿਲਾ ਅੰਮ੍ਰਿਤਸਰ ਦੇ ਰਹਿਣ ਵਾਲੇ ਸਮੱਗਲਰ ਜੁਗਰਾਜ ਸਿੰਘ ਨੂੰ ਪਾਕਿਸਤਾਨ ਤੋਂ ਆਏ ਇੱਕ ਡਰੋਨ ਅਤੇ ਦੋ ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ।


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਦੇ ਮੁਤਾਬਕ ਤਰਨਤਾਰਨ ਤੋਂ ਸੀਆਈਏ ਸਟਾਫ਼ ਦੀ ਟੀਮ ਵੱਲੋਂ ਪਿੰਡ ਸਰਹਾਦੀ ਨੇੜੇ ਨਾਕਾਬੰਦੀ ਦੌਰਾਨ ਅੰਮ੍ਰਿਤਸਰ ਦੇ ਪਿੰਡ ਭਾਗੂਪੁਰ ਦੇ ਵਸਨੀਕ ਸਮੱਗਲਰ ਜੁਗਰਾਜ ਸਿੰਘ ਨੂੰ ਪਾਕਿਸਤਾਨੀ ਡਰੋਨ, ਹੈਰੋਇਨ ਅਤੇ ਤੀਹ ਹਜ਼ਾਰ ਦੀ ਭਾਰਤੀ ਕਰੰਸੀ ਸਮੇਤ ਕਾਬੂ ਕੀਤਾ ਹੈ। ਜੁਗਰਾਜ ਸਿੰਘ ਕੋਲੋਂ ਬਰਾਮਦ ਹੋਏ ਡਰੋਨ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਅਸਮਾਨ ਤੋਂ ਸੁੱਟੇ ਜਾ ਰਹੇ ਹੈਰੋਇਨ ਦੇ ਪੈਕੇਟ ਦੀ ਵੀਡੀਓ ਬਰਾਮਦ ਹੋਈ। 


ਜੁਗਰਾਜ ਸਿੰਘ ਕਿਸ ਲਈ ਕੰਮ ਕਰਦਾ ਸੀ ਅਤੇ ਉਸ ਦੇ ਮਾਲਕ ਦੇ ਕਿਹੜੇ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਹਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇੱਕ ਹੋਰ ਨਾਕਾਬੰਦੀ ਦੌਰਾਨ ਤਰਨਤਾਰਨ ਪੁਲਿਸ ਵੱਲੋਂ ਇਕ ਵਾਹਨ 'ਚ ਸਵਾਰ ਦੋ ਸਮੱਗਲਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 1 ਕਿਲੋ 295 ਗ੍ਰਾਮ ਹੈਰੋਇਨ, 30 ਲੱਖ ਰੁਪਏ ਦੀ ਡਰੱਗ ਅਤੇ ਇੱਕ ਪਿਸਤੌਲ ਬਰਾਮਦ ਕੀਤੀ ਗਈ। 


ਉਕਤ ਤਿੰਨਾਂ ਤਸਕਰਾਂ ਖਿਲਾਫ ਸਬੰਧਤ ਸਥਾਨ 'ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹੋਰ ਤਾਂ ਹੋਰ, ਗੱਡੀ ਵਿੱਚ ਸਵਾਰ ਤਸਕਰਾਂ ਦੀ ਪਛਾਣ ਲਵਪ੍ਰੀਤ ਸਿੰਘ ਅਤੇ ਅਕਾਸ਼ਦੀਪ ਸਿੰਘ ਵਾਸੀ ਪਿੰਡ ਮਾਣਕਪੁਰਾ ਵਜੋਂ ਹੋਈ ਹੈ।


ਐਸ.ਐਸ.ਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਬਾਰਡਰ ਥਾਣਾ ਸਰਾਏ ਅਮਾਨਤ ਖਾਂ ਵਿਖੇ ਦੇਰ ਰਾਤ ਪੁਲਿਸ ਗਸ਼ਤ ਕਰ ਰਹੀ ਸੀ, ਇਸ ਦੌਰਾਨ ਪਿੰਡ ਗਹਿਰੀ ਨੇੜੇ ਇੱਕ ਬਾਈਕ ਸਵਾਰ ਵਿਅਕਤੀ ਪਿੱਠ 'ਤੇ ਬੈਗ ਲਟਕਦਾ ਦੇਖਿਆ। ਜਦੋਂ ਉਸ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਦੇ ਬੈਗ ਵਿੱਚੋਂ 2 ਕਿਲੋ ਹੈਰੋਇਨ ਅਤੇ ਇੱਕ ਡਰੋਨ ਬਰਾਮਦ ਹੋਇਆ। ਪੁੱਛਗਿੱਛ ਦੌਰਾਨ ਬਾਈਕ ਸਵਾਰ ਨੇ ਆਪਣੀ ਪਛਾਣ ਜੁਗਰਾਜ ਸਿੰਘ ਵਜੋਂ ਦੱਸੀ। 


ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਤੜਕੇ ਸਵੇਰ ਤੋਂ ਹੀ ਕਈ ਥਾਵਾਂ 'ਤੇ ਭਾਰੀ ਮੀਂਹ


ਇਹ ਵੀ ਪੜ੍ਹੋ: Punjab Schools Holiday News: ਪੰਜਾਬ 'ਚ 26 ਅਗਸਤ ਤੱਕ ਸਕੂਲਾਂ 'ਚ ਛੁੱਟੀਆਂ ਦਾ ਐਲਾਨ!  


(For more news apart from Punjab Tarn Taran News Today, stay tuned to Zee PHH)