Punjab Traffic Police awarded FICCI Road Safety Award 2022 news: ਪੰਜਾਬ ਪੁਲਿਸ ਦੀ ਟ੍ਰੈਫਿਕ ਵਿੰਗ ਨੂੰ ਇੱਕ ਵੱਡੀ ਪ੍ਰਾਪਤੀ ਮਿਲੀ ਹੈ ਕਿਉਂਕਿ ਸੜਕ ਸੁਰੱਖਿਆ ਨਾਲ ਜੁੜੀਆਂ ਪਹਿਲਕਦਮੀਆਂ ਅਤੇ ਲੋਕਾਂ ਲਈ ਸੜਕਾਂ ਨੂੰ ਸੁਰੱਖਿਅਤ ਬਣਾਉਣ ਦੇ ਸਮਰਪਣ ਲਈ ਪੰਜਾਬ ਪੁਲਿਸ ਦੀ ਟ੍ਰੈਫਿਕ ਵਿੰਗ ਨੂੰ FICCI ਨੈਸ਼ਨਲ ਰੋਡ ਸੇਫਟੀ ਅਵਾਰਡ 2022 ਨਾਲ ਸਨਮਾਨਿਤ ਕੀਤਾ ਗਿਆ ਹੈ।  (FICCI Road Safety Award 2022 Winners List)


COMMERCIAL BREAK
SCROLL TO CONTINUE READING

ਇਸ ਆਯੋਜਨ ਦੇ ਦੌਰਾਨ ਕੇਂਦਰੀ ਮੰਤਰੀ ਤੁਕੁਨੀ ਸਾਹੁ ਨੇ ਕਿਹਾ, "ਸੜਕ ਦੁਰਘਟਨਾ ਸਭ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਸੜਕ ਹਾਦਸੇ ਕਾਰਨ ਪੀੜਤ ਪਰਿਵਾਰ ਅਤੇ ਆਰਥਿਕਤਾ ’ਤੇ ਡੂੰਘਾ ਅਸਰ ਪੈਂਦਾ ਹੈ।" ਉਨ੍ਹਾਂ ਇਹ ਵੀ ਕਿਹਾ ਕਿ "ਇਹ ਸਰਕਾਰ ਲਈ ਉੱਚ ਤਰਜੀਹ ਦਾ ਵਿਸ਼ਾ ਹੈ ਅਤੇ ਅਸੀਂ 'ਹਰ ਜਾਨ ਕੀਮਤੀ ਹੈ' ਦੇ ਮਾਟੋ ਤਹਿਤ ਕੰਮ ਕਰ ਰਹੇ ਹਾਂ।"


ਇਸ ਦੌਰਾਨ FICCI ਦੇ ਚੇਅਰਪਰਸਨ ਨੇ ਕਿਹਾ ਕਿ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਅਤੇ ਸੜਕ ਹਾਦਸਿਆਂ ਦੀ ਗਿਣਤੀ ਨੂੰ ਘੱਟ ਕਰਨ ਵਿੱਚ ਉੱਨਤ ਤਕਨਾਲੋਜੀ ਮਹੱਤਵਪੂਰਨ ਭੂਮਿਕਾ ਨਿਭਾਏਗੀ। 


ਇਹ ਵੀ ਪੜ੍ਹੋ: Punjab Flood 2023: ਜੰਮੂ ਕਸ਼ਮੀਰ ਦੇ ਸਿੱਖ ਨੌਜਵਾਨ ਪੰਜਾਬ ਦੀ ਮਦਦ ਲਈ ਆਏ ਅੱਗੇ, ਹਿੰਦੂ ਵੀਰ ਵੀ ਨਾਲ ਕਰ ਰਹੇ ਸਹਾਇਤਾ


FICCI ਦੇ ਪ੍ਰਧਾਨ ਸੁਭਰਕੰਤ ਪਾਂਡੇ ਨੇ ਕਿਹਾ ਕਿ "ਸੜਕਾਂ ਕਿਸੇ ਵੀ ਦੇਸ਼ ਦੇ ਬੁਨਿਆਦੀ ਢਾਂਚੇ ਦਾ ਇੱਕ ਮਹੱਤਵਪੂਰਨ ਪਹਿਲੂ ਹਨ ਕਿਉਂਕਿ ਗਤੀਸ਼ੀਲਤਾ ਵਿਕਾਸ ਲਈ ਕੇਂਦਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲਗਭਗ 63 ਲੱਖ ਕਿਲੋਮੀਟਰ ਰਾਸ਼ਟਰੀ ਰਾਜ ਮਾਰਗਾਂ ਅਤੇ ਹੋਰ ਸੜਕਾਂ ਦੇ ਨਾਲ, ਭਾਰਤ ਕੋਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੜਕੀ ਨੈਟਵਰਕ ਹੈ। ਸੜਕ ਹਾਦਸਿਆਂ ਦੇ ਦੋ ਮੁੱਖ ਕਾਰਨ ਮਨੁੱਖੀ ਵਿਵਹਾਰ ਅਤੇ ਅਢੁਕਵੇਂ ਅਮਲ ਹਨ ਜੋ ਨਾ ਸਿਰਫ਼ ਨਜ਼ਦੀਕੀ ਪਰਿਵਾਰ, ਸਗੋਂ ਆਰਥਿਕਤਾ ਅਤੇ ਦੇਸ਼ ਨੂੰ ਵੀ ਪ੍ਰਭਾਵਿਤ ਕਰਦੇ ਹਨ, ਉਨ੍ਹਾਂ ਆਖਿਆ। 


FICCI Road Safety Award 2022 Winners List: 


ਪੰਜਾਬ ਪੁਲਿਸ ਦੀ ਟ੍ਰੈਫਿਕ ਵਿੰਗ ਤੋਂ ਇਲਾਵਾਂ ਅਡਾਨੀ ਟੋਟਲ ਗੈਸ ਲਿਮਿਟਿਡ, ਅਸ਼ੋਕ ਲੈਲੈਂਡ ਲਿਮਿਟਿਡ, ਨਵੀਂ ਦਿੱਲੀ ਦੇ ਡੀਏਵੀ ਪਬਲਿਕ ਸਕੂਲ, ਗ੍ਰੇਟਰ ਫਰੀਦਾਬਾਦ ਦੇ  ਡੀਏਵੀ ਪਬਲਿਕ ਸਕੂਲ, ਹਿਊਮਨਕਾਈਂਡ, ਇੰਸਤਾਕਾਰਟ ਸਰਵਿਸ ਪ੍ਰਵੀਏਟ ਲਿਮਿਟਿਡ, ਬੰਗਲੁਰੂ ਦੇ ISBR ਸਕੂਲ, L&T IDPL, ਲੀਡ ਏਜੇਂਸੀ ਆਨ ਰੋਡ ਸੇਫਟੀ, ਏਅਰ ਟ੍ਰਾੰਸਪੋਰਟ ਅਥਾਰਟੀ ਓਡੀਸ਼ਾ, ਮਾਰੂਤੀ ਸੁਜ਼ੂਕੀ, ਨੇਟਰਾਡਾਇਨ, ਓਡੀਸ਼ਾ ਸਟੇਟ ਰੋਡ ਟ੍ਰਾੰਸਪੋਰਟ ਕੋਰਪੋਰੇਸ਼ਨ, ਸ਼ਿਵ ਨਦਰ ਸਕੂਲ, ਅਤੇ ਸ਼੍ਰੀ ਰਾਮਾਕ੍ਰਿਸ਼ਨਾ ਇੰਜੀਨੀਅਰਿੰਗ ਕੋਇਮਬਟੋਰ ਨੂੰ FICCI ਨੈਸ਼ਨਲ ਰੋਡ ਸੇਫਟੀ ਅਵਾਰਡ 2022 ਦਿੱਤਾ ਗਿਆ ਹੈ।  


ਇਹ ਵੀ ਪੜ੍ਹੋ: Punjab News: 'ਕਾਂਗਰਸ ਨੂੰ "ਸਰਕਾਰੀ ਪਾਰਟੀ" ਆਖੀਏ ਜਾਂ "ਵਿਰੋਧੀ ਪਾਰਟੀ”?' ਸੁਨੀਲ ਜਾਖੜ ਦਾ CM ਭਗਵੰਤ ਮਾਨ ਨੂੰ ਸਵਾਲ