Punjab News: ਟਰਾਂਸਪੋਟਰਾਂ ਨੇ ਚੰਡੀਗੜ੍ਹ- ਮਨਾਲੀ, ਊਨਾ ਹਾਈਵੇ ਕਰੀਬ 4 ਘੰਟੇ ਤੱਕ ਕੀਤਾ ਜਾਮ ਕਰ ਕੀਤਾ ਪ੍ਰਦਰਸ਼ਨ
Punjab News: ਇਹਨਾਂ ਦਾ ਕਹਿਣਾ ਹੈ ਕਿ 100 ਦੇ ਕਰੀਬ ਪੁਲਿਸ ਮੁਲਾਜ਼ਿਮ ਉਹਨਾਂ ਦੇ ਘਰ ਧੱਕੇ ਨਾਲ ਵੜ ਗਏ ਤੇ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਕੀਤੀ ਕੁੱਟਮਾਰ ਔਰਤਾਂ ਨੂੰ ਗੰਦੀਆਂ ਗਾਲਾਂ ਵੀ ਕੱਢੀਆਂ ।
Punjab News: ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਪੁਲਿਸ ਨੇ ਰਾਤ ਕਾਰਵਾਈ ਕਰਦੇ ਹੋਏ ਕੀਰਤਪੁਰ ਸਾਹਿਬ ਟਰੱਕ ਅਪਰੇਟਰ ਟਰਾਂਸਪੋਰਟ ਸੁਸਇਟੀ ਨੂੰ ਕੰਮ ਦਵਾਉਣ ਦੇ ਹੱਕ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਦੀ ਅਗਵਾਈ ਕਰ ਰਹੇ ਕੀਰਤਪੁਰ ਸਾਹਿਬ ਟਰਾਂਸਪੋਰਟ ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਵੀਰ ਤੇ ਉਸਦੇ ਭਰਾ ਨਾਜਰ ਸਿੰਘ ਸ਼ਾਹਪੁਰ ਬੇਲਾ ਨੂੰ ਨੰਗਲ ਸਰਸਾ ਵਿਖੇ ਹਿਮਾਚਲ ਪ੍ਰਦੇਸ਼ ਦੇ ਟਰੱਕਾਂ ਦੀ ਭੰਨਤੋੜ ਕਰਨ ਅਤੇ ਡਰਾਈਵਰਾਂ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਘਰ ਤੋਂ ਚੁੱਕ ਲਿਆ ਹੈ ਜਿਸ ਕਾਰਣ ਗੁੱਸੇ ਵਿਚ ਆਏ ਟਰਾਂਸਪੋਟਰਾਂ ਨੇ ਬਲਵੀਰ ਸਿੰਘ ਵੀਰ ਤੇ ਉਸਦੇ ਭਰਾ ਨਾਜਰ ਸਿੰਘ ਸਾਹਪੁਰ ਬੇਲਾ ਦੀ ਰਿਹਾਈ ਕਰਾਉਣ ਲਈ ਕੀਰਤਪੁਰ ਸਾਹਿਬ- ਊਨਾ ਤੇ ਮਨਾਲੀ ਮੁੱਖ ਮਾਰਗ ਤੇ ਜਾਮ ਲਗਾ ਦਿੱਤਾ।
ਟਰੱਕ ਆਪ੍ਰੇਟਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਝੂਠਾ ਮਾਮਲਾ ਦਰਜ ਕੀਤਾ ਹੈ ਤੇ ਦੂਸਰੇ ਪਾਸੇ ਪਰਿਵਾਰ ਵਾਲਿਆਂ ਨੇ ਡੀਐਸਪੀ ਅਨੰਦਪੁਰ ਸਾਹਿਬ ਅਤੇ ਐਸਐਚ ਓ ਸ੍ਰੀ ਅਨੰਦਪੁਰ ਸਾਹਿਬ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ 100 ਦੇ ਕਰੀਬ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਦੇ ਘਰ ਨੂੰ ਘੇਰਾ ਪਾ ਕੇ ਬਲਵੀਰ ਸਿੰਘ ਦੀ ਕੁੱਟਮਾਰ ਕਰਕੇ ਉਸ ਦੇ ਕੇਸਾਂ ਦੀ ਬੇਅਦਬੀ ਵੀ ਕੀਤੀ ਤੇ ਘਰ ਦੀਆਂ ਔਰਤਾਂ ਨੂੰ ਗਾਲੀ ਗਲੋਚ ਵੀ ਕੀਤਾ, ਇਸ ਮੋਕੇ ਤੇ ਪੁਲਿਸ ਪਾਰਟੀ ਭਾਰੀ ਤਾਦਾਦ ਵਿੱਚ ਤੈਨਾਤ ਸੀ। ਕਰੀਬ ਚਾਰ ਘੰਟੇ ਦੇ ਜਾਮ ਤੋਂ ਬਾਅਦ ਆਪਸੀ ਸਹਿਮਤੀ ਬਣੀ ਅਤੇ ਜਾਮ ਖੋਲ ਦਿੱਤਾ ਗਿਆ। ਦੱਸ ਦਈਏ ਕਿ ਇਸ ਜਾਮ ਦੇ ਵਿੱਚ ਕਈ ਘੰਟੇ ਲੋਕ ਫਸੇ ਰਹੇ ।
ਕੁਝ ਦਿਨ ਪਹਿਲਾ ਸਮੂਹ ਟਰਾਂਸਪੋਟਰਾਂ ਨੇ ਟਰੱਕਾਂ ਸਮੇਤ ਸਰਸਾ ਨੰਗਲ ਤੱਕ ਰੋਸ ਮਾਰਚ ਵੀ ਕੱਢਿਆ ਸੀ। ਪਤਾ ਲੱਗਿਆ ਹੈ ਕਿ ਅੱਜ ਸਰਸਾ ਨੰਗਲ ਕੀਰਤਪੁਰ ਸਾਹਿਬ ਦੇ ਟਰਾਂਸਪੋਟਰਾਂ ਨੂੰ ਗੱਲਬਾਤ ਲਈ ਬੁਲਾਇਆ ਗਿਆ ਸੀ ਜਿਥੇ ਡੰਪ ਤੇ ਹਿਮਾਚਲ ਦੀਆਂ ਗੱਡੀਆਂ ਮਾਲ ਭਰ ਰਹੀਆਂ ਸਨ ਜਿਸ ਤੇ ਟਰਾਂਸਪੋਟਰਾਂ ਨੇ ਕਿਹਾ ਕਿ ਮਾਲ ਭਰਨ ਤੇ ਸਟੇਅ ਲੱਗੀ ਹੋਈ ਹੈ ਤੁਸੀ ਮਾਲ ਨਹੀ ਭਰ ਸਕਦੇ । ਜਿਸ ਮਗਰੋਂ ਹਿਮਾਚਲ ਦੇ ਟਰੱਕਾਂ ਅਤੇ ਸੁਸਾਇਟੀ ਦੇ ਟਰੱਕ ਅਪਰੇਟਰਾਂ ਵਿਚਕਾਰ ਵਿਵਾਦ ਸ਼ੁਰੂ ਹੋਇਆ। ਇਸ ਦੋਰਾਨ ਮਾਲ ਲਿਜਾਉਣ ਵਾਲੀ ਗੱਡੀ ਨੂੰ ਜਾਣ ਤੋਂ ਰੋਕਣ ਲਈ ਉਹਨਾਂ ਦੀ ਟਾਇਰਾਂ ਦੀ ਹਵਾ ਕੀਰਤਪੁਰ ਸਾਹਿਬ ਸੁਸਾਇਟੀ ਵਾਲਿਆਂ ਨੇ ਕੱਢ ਦਿੱਤੀ ਤੇ ਵਾਪਿਸ ਆ ਗਏ । ਟਰਾਂਸਪੋਟਰਾਂ ਨੇ ਦੱਸਿਆ ਬਾਕੀ ਗੱਡੀ ਦੇ ਸ਼ੀਸੇ ਤੋੜਨ , ਡਰਾਇਵਰਾਂ ਨਾਲ ਕੁੱਟਮਾਰ ਕਰਨ ਦੇ ਝੂਠੇ ਦੋਸ਼ ਲੱਗਾ ਕੇ ਸੰਘਰਸ ਨੂੰ ਰੋਕਣ ਤੇ ਠੱਪ ਕਰਨ ਲਈ ਟਰਾਂਸਪੋਟਰਾਂ ਨੂੰ ਪੁਲਿਸ ਵੱਲੋਂ ਝੂਠੇ ਕੇਸ ਬਣਾ ਕੇ ਉਹਨਾਂ ਨੂੰ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਅੱਜ, ਇਲੈਕਟ੍ਰਿਕ ਵਾਹਨ ਪਾਲਿਸੀ 'ਤੇ ਹੋਵੇਗੀ ਚਰਚਾ
ਬਲਵੀਰ ਸਿੰਘ ਤੇ ਨਾਜਰ ਸਿੰਘ ਸ਼ਾਹਪੁਰ ਬੇਲਾ ਨੂੰ ਪੁਲਿਸ ਨੇ ਸਰਸਾ ਨੰਗਲ ਵਿਖੇ ਗੱਡੀ ਦੇ ਸੀਸੇ ਭੰਨਣ ਲੜਾਈ ਝਗੜਾ ਕਰਨ ਦੇ ਦੋਸ਼ ਲੱਗਾ ਕੇ ਘਰ ਤੋਂ ਚੱਕਿਆ ਹੈ ਜਦ ਕਿ ਟਰਾਂਸਪੋਟਰਾਂ ਦਾ ਕਹਿਣਾ ਹੈ ਕਿ ਕਿਸੇ ਗੱਡੀ ਦਾ ਸ਼ੀਸ਼ਾ ਨਹੀ ਭੰਨਿਆ ਗਿਆ ਸਿਰਫ ਅਪਣੀ ਸੁਸਾਇਟੀ ਨੂੰ ਕੰਮ ਦਵਾਉਣ ਖਾਤਿਰ ਉਹ ਡੰਪ ਵਾਲਿਆਂ ਦੇ ਕਹਿਣ ਤੇ ਕੁਝ ਟਰਾਂਸਪੋਟਰਾਂ ਨੂੰ ਨਾਲ ਲੈ ਕੇ ਮੋਕੇ ਤੇ ਪੁੱਜੇ ਸਨ। ਦੂਜੇ ਪਾਸੇ ਪਰਿਵਾਰ ਵਾਲਿਆਂ ਨੇ ਦੋਸ ਲਗਾਇਆ ਕਿ ਅਨੰਦਪੁਰ ਸਾਹਿਬ ਦਾ ਥਾਣਾ ਮੁੱਖੀ ਹਰਕੀਰਤ ਸਿੰਘ ਤੇ ਹੋਰ 2 ਥਾਣਾ ਮੁੱਖੀ ਭਾਰੀ ਤਦਾਦ ਵਿੱਚ ਪੁਲਿਸ ਬਲ ਸਿਵਲ ਵਰਦੀ ਵਾਲੇ 50 ਤੋਂ 60 ਮੁਲਾਜ਼ਮਾਂ ਨੂੰ ਲੈ ਕੇ ਉਹਨਾਂ ਦੇ ਘਰ ਆਏ ਨਾਜਰ ਸਿੰਘ , ਬਲਵੀਰ ਸਿੰਘ ਨੂੰ ਲੱਤਾ , ਥੱਪੜ ਗਾਲੀ ਗਲੋਚ ਕਰਕੇ ਧੱਕੇ ਨਾਲ ਚੁੱਕ ਕੇ ਲੈ ਗਏ ਤੇ ਔਰਤਾਂ ਨਾਲ ਵੀ ਗਾਲੀ ਗਲੋਚ ਕੀਤਾ , ਅਸੀ ਇਲਾਕੇ ਦੇ ਲੋਕਾਂ ਨੂੰ ਹੱਕ ਦਵਾਉਣ ਦੀ ਲੜਾਈ ਲੜ ਰਹੇ ਹਾਂ।
ਟਰੱਕ ਆਪ੍ਰੇਟਰਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਆਪਣੇ ਟਰੱਕਾਂ ਲਈ ਕੰਮ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ । ਉਨ੍ਹਾਂ ਦੀ ਸੁਸਾਇਟੀ ਅਧੀਨ 56 ਪਿੰਡ ਆਉਂਦੇ ਹਨ ਅਤੇ ਇਨ੍ਹਾਂ 56 ਪਿੰਡਾਂ ਦੀਆਂ 826 ਗੱਡੀਆਂ ਸੁਸਾਇਟੀ ਅਧੀਨ ਕੰਮ ਕਰਦੀਆਂ ਹਨ ਉਹਨਾਂ ਦੱਸਿਆ ਕਿ ਸਾਡੀ ਸੋਸਾਇਟੀ ਵੱਲੋਂ ਆਪਣੇ ਏਰੀਏ ਅੰਦਰ ਲੱਗਿਆ ਡੰਪ ਅਤੇ ਹੋਰ ਫ਼ੈਕਟਰੀਆਂ ਦੇ ਮਾਲ ਦੀ ਢੋਹ ਢੁਆਈ ਦਾ ਕੰਮ ਕੀਤਾ ਜਾਂਦਾ ਹੈ ਪਰ ਪਿਛਲੇ ਕੁਝ ਮਹੀਨਿਆਂ ਤੋਂ ਉਨ੍ਹਾਂ ਦੀ ਸੁਸਾਇਟੀ ਅਧੀਨ ਬਾਹਰੋਂ ਆਏ ਲੋਕਾਂ ਵੱਲੋਂ ਲਗਾਏ ਗਏ ਡੰਪਾਂ ਦਾ ਕੰਮ ਉਨ੍ਹਾਂ ਦੀ ਸੁਸਾਇਟੀ ਨੂੰ ਦੇਣ ਦੀ ਬਜਾਏ ਹਿਮਾਚਲ ਦੇ ਟਰੱਕਾਂ ਨੂੰ ਦਿੱਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਨਾ ਤਾਂ ਉਕਤ ਹਿਮਾਚਲ ਦੇ ਟਰੱਕਾਂ ਕੋਲ ਪੰਜਾਬ ਦੇ ਕੋਈ ਕਾਗਜ਼ਾਤ ਹੁੰਦੇ ਹਨ ਅਤੇ ਨਾ ਹੀ ਹਿਮਾਚਲ ਦੇ ਟਰੱਕਾਂ ਦਾ ਕੋਈ ਹੱਕ ਹੈ । ਇਸ ਸਬੰਧੀ ਉਹ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਹਲਕਾ ਵਿਧਾਇਕ ਨੂੰ ਮਿਲ ਚੁੱਕੇ ਹਨ।
ਮੌਕੇ 'ਤੇ ਪਹੁੰਚੇ ਐਸਪੀ ਹੈਡਕੁਾਰਟਰ ਨੇ ਦੱਸਿਆ ਕਿ ਦੋਸ਼ੀ ਦੀ ਬੇਲ ਹੁਣ ਲੈ ਲਈ ਗਈ ਹੈ ਤੇ ਇਹ ਵੀ ਵਿਸ਼ਵਾਸ਼ ਦਵਾਇਆ ਗਿਆ ਹੈ ਕਿ ਹਫਤੇ ਦੇ ਅੰਦਰ ਅੰਦਰ ਤਫਤੀਸ਼ ਮੁਕੰਮਲ ਕੀਤੀ ਜਾਵੇਗੀ ਜੇ ਕੋਈ ਟੈਕਨੀਕਲ ਰੀਜਨ ਕਰਕੇ ਕੋਈ ਵੱਧ ਘੱਟ ਸਮਾਂ ਲੱਗ ਸਕਦਾ ਪਰ ਇਹਦੀ ਜਲਦੀ ਤਫਤੀਸ਼ ਮੁਕੰਮਲ ਕਰਕੇ ਕਾਰਵਾਈ ਕੀਤੀ ਜਾਵੇਗੀ ।
ਇਹ ਵੀ ਪੜ੍ਹੋ: Punjab News: ਪੰਚਾਇਤੀ ਗਰਾਂਟਾਂ 'ਚ ਬੇਨਿਯਮੀਆਂ ਦਾ ਮਾਮਲਾ- ਪੰਜਾਬ ਭਰ ਵਿੱਚ ਕਰੀਬ 325 ਕੇਸਾਂ ਦੀ ਹੋਈ ਦਾਂਚ