Sangat Gilzian News (ਮਨੋਜ ਜੋਸ਼ੀ): ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਮਾਮਲੇ ਨੂੰ ਲੈ ਕੇ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕਾਂਗਰਸ ਸਰਕਾਰ ਦੌਰਾਨ ਟ੍ਰੀ ਗਾਰਡ ਖ਼ਰੀਦਣ ਲਈ ਵੱਡਾ ਘਪਲਾ ਕੀਤਾ ਗਿਆ ਹੈ।


COMMERCIAL BREAK
SCROLL TO CONTINUE READING

ਕਿਸੇ ਪ੍ਰਕਾਰ ਦਾ ਕੋਈ ਹਿਸਾਬ ਨਹੀਂ ਰੱਖਿਆ ਗਿਆ ਹੈ। ਪੰਜਾਬ ਦੇ ਸਾਰੇ ਜ਼ਿਲ੍ਹਾ ਜੰਗਲਾਤ ਅਫ਼ਸਰ ਨੂੰ ਬੁਲਾ ਕੇ ਟ੍ਰੀ ਗਾਰਡ ਖ਼ਰੀਦਣ ਲਈ ਕਿਹਾ ਗਿਆ ਜੋ ਟ੍ਰੀ ਗਾਰਡ 800 ਰੁਪਏ ਸੀ, ਉਹ 2800 ਰੁਪਏ ਵਿੱਚ ਖ਼ਰੀਦਿਆ ਗਿਆ ਹੈ। ਪੂਰੇ ਪੰਜਾਬ ਵਿੱਚ 80 ਹਜ਼ਾਰ ਟ੍ਰੀ ਗਾਰਡ ਖ਼ਰੀਦੇ ਗਏ ਕਰੀਬ 6 ਕਰੋੜ 40 ਲੱਖ ਦਾ ਘਪਲਾ ਕਾਂਗਰਸ ਸਰਕਾਰ ਦੇ ਆਖਰੀ ਤਿੰਨ ਮਹੀਨਿਆਂ ਵਿੱਚ ਕੀਤਾ ਗਿਆ।


ਗੌਰਤਲਬ ਹੈ ਕਿ ਜੰਗਲਾਤ ਮਾਮਲੇ ਵਿੱਚ ਹੋਏ ਘਪਲੇ ਵਿੱਚ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਘਿਰੇ ਹੋਏ ਹਨ। ਉਨ੍ਹਾਂ ਖਿਲਾਫ਼ ਵੀ ਵਿਜੀਲੈਂਸ ਅਤੇ ਈਡੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪਿਛਲੇ ਸਾਲ ਉਨ੍ਹਾਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਸਾਲ ਦੀ ਸ਼ੁਰੂਆਤ ਵਿੱਚ ਵੀ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਸਬੰਧੀ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


ਕਾਬਿਲੇਗੌਰ ਹੈ ਕਿ ਨਵੰਬਰ ਮਹੀਨੇ ਵਿੱਚ ਪੰਜਾਬ ਦੇ ਦੋ ਸਾਬਕਾ ਮੰਤਰੀਆਂ ਉਪਰ ਈਡੀ ਵੱਲੋਂ ਕਾਰਵਾਈ ਕੀਤੀ ਗਈ ਸੀ। ਈਡੀ ਨੇ ਪਹਿਲਾਂ ਕਾਂਗਰਸ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਘਰ ’ਚ ਛਾਪੇਮਾਰੀ ਕੀਤੀ ਸੀ। ਉੱਥੇ ਹੀ ਦੂਜੇ ਪਾਸੇ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਘਰ ਵੀ ਈਡੀ ਨੇ ਛਾਪਾ ਮਾਰਿਆ ਸੀ। ਦੱਸ ਦਈਏ ਕਿ ਪਹਿਲਾਂ ਈਡੀ ਦੀ ਟੀਮ ਟਾਂਡਾ ਉੜਮੁੜ ਗਈ ਸੀ ਪਰ ਉੱਥੇ ਕੋਠੀ ਬੰਦ ਹੋਣ ਕਾਰਨ ਪਿੰਡ ਗਿਲਜੀਆਂ ਦੇ ਲਈ ਨਿਕਲ ਪਈ ਸੀ।  ਪਿੰਡ ਗਿਲਜੀਆਂ ਵਿਖੇ ਸਥਿਤ ਘਰ ਵਿੱਚ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਸੀ। ਈਡੀ ਦੀ ਟੀਮ ਨੇ ਘਰ ਵਿੱਚ ਦਾਖਲ ਹੋ ਕੇ ਅੰਦਰੋਂ ਤਾਲੇ ਲਗਾ ਲਏ। ਈਡੀ ਦੀ ਛਾਪੇਮਾਰੀ ਦੌਰਾਨ ਪਿੰਡ ਗਿਲਜੀਆਂ ’ਚ ਸਨਾਟਾ ਪਸਰ ਗਿਆ ਸੀ


ਇਹ ਵੀ ਪੜ੍ਹੋ : Sadak Suraksha Force: ਪੰਜਾਬ ਨੂੰ ਅੱਜ ਮਿਲੇਗੀ ਨਵੀਂ ਪੁਲਿਸ ਫੋਰਸ, ਗੱਡੀ ਦੇ ਸਟੇਰਿੰਗ ਨੂੰ ਹੱਥ ਪਾਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ