Punjab Ghaggar Heavy rainfall News: ਪੰਜਾਬ ਤੇ ਮੈਦਾਨੀ ਵਿੱਚ ਇਲਾਕਿਆਂ ਵਿੱਚ ਕਈ ਦਿਨ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਨਦੀਆਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਰਹੇ ਹਨ। ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਘੱਗਰ ਨਦੀ 'ਚ ਵੀ ਵੱਧ ਬਹਾਅ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਪਾਣੀ ਖਤਰੇ ਦੇ ਨਿਸ਼ਾਨ ਤੋਂ ਲਗਭਰ 2.5 ਫੁੱਟ ਉੱਪਰ ਵਹਿ ਰਿਹਾ ਹੈ। ਇਸ ਨਾਲ ਖ਼ਤਰੇ ਦੀ ਘੰਟੀ ਵੱਜ ਗਈ ਹੈ ਅਤੇ ਮੁਹਾਲੀ ਦੇ ਟਿਵਾਣਾ ਪਿੰਡ ਵਿੱਚ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੀ ਟੀਮ ਨੂੰ ਬੁਲਾਇਆ ਗਿਆ ਹੈ। 


COMMERCIAL BREAK
SCROLL TO CONTINUE READING

ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਵੀ ਉੱਚਾ ਹੋ ਰਿਹਾ ਹੈ। ਅਚਾਨਕ ਵਧੇ ਪਾਣੀ ਕਾਰਨ ਦਰਿਆ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਹੜ੍ਹ ਦਾ ਖ਼ਦਸ਼ਾ ਸਤਾ ਰਿਹਾ ਹੈ। ਘੱਗਰ ਦਰਿਆ ਵਿੱਚ ਪਾਣੀ ਦਾ ਵਹਾਅ ਕਾਫੀ ਤੇਜ਼ ਹੈ। ਇਸ ਨਾਲ ਖਤਰੇ ਦੀ ਘੰਟੀ ਵੱਜ ਗਈ ਹੈ ਅਤੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੀ ਟੀਮ ਨੂੰ ਮੋਹਾਲੀ ਦੇ ਟਿਵਾਣਾ ਪਿੰਡ ਬੁਲਾਇਆ ਗਿਆ ਹੈ। 


ਇਹ ਵੀ ਪੜ੍ਹੋ: Ludhiana News: ਲਗਾਤਾਰ ਮੀਂਹ ਕਾਰਨ ਬੁੱਢਾ ਨਾਲਾ ਹੋਇਆ ਓਵਰਫਲੋ, ਖਤਰੇ ਦੇ ਨਿਸ਼ਾਨ 'ਤੇ ਸਤਲੁਜ"

ਮੁੱਖ ਇੰਜਨੀਅਰ ਸਿੰਚਾਈ ਐਚਐਸ ਮਹਿੰਦੀਰੱਤਾ ਨੇ ਕਿਹਾ, "ਉਹ ਤਿਆਰ ਹਨ ਕਿਉਂਕਿ ਪਾਣੀ 10 ਫੁੱਟ ਦੇ ਖਤਰੇ ਦੇ ਨਿਸ਼ਾਨ ਦੇ ਵਿਰੁੱਧ 12.5 ਫੁੱਟ 'ਤੇ ਵਹਿ ਰਿਹਾ ਹੈ।" ਉਨ੍ਹਾਂ ਕਿਹਾ ਕਿ ਘੱਗਰ ਦਾ ਪਾਣੀ ਪਟਿਆਲਾ ਅਤੇ ਸੰਗਰੂਰ ਵੱਲ ਹੇਠਾਂ ਵੱਲ ਵਹਿਣ ਕਾਰਨ ਉਹ ਪੂਰੀ ਨਜ਼ਰ ਰੱਖ ਰਹੇ ਹਨ।



 ਡੇਰਾਬੱਸੀ ਵਿੱਚ ਵੀ ਘੱਗਰ ਦਾ ਪਾਣੀ ਖੇਤਾਂ ਵਿੱਚ ਵੜ ਗਿਆ ਹੈ ਅਤੇ ਜ਼ਮੀਨਾਂ ਦਾ ਵੱਡਾ ਹਿੱਸਾ ਪਾਣੀ ਵਿੱਚ ਡੁੱਬ ਗਿਆ ਹੈ। ਇਸ ਦੇ ਨਾਲ ਹੀ ਖਰੜ ਵਿੱਚ ਵੀ ਭਾਰੀ ਮੀਂਹ ਕਾਰਨ ਕੁਝ ਘਰਾਂ ਦੇ ਨੁਕਸਾਨੇ ਜਾਣ ਦੀ ਖ਼ਬਰ ਹੈ।  


ਇਹ ਵੀ ਪੜ੍ਹੋ: Panchkula Weather Today: ਪੰਚਕੂਲਾ 'ਚ ਇਨਸਾਨੀਅਤ ਦੀ ਮਿਸਾਲ, ਡੁੱਬ ਰਹੇ ਬੇਜ਼ੁਬਾਨ ਨੂੰ ਦਿੱਤੀ ਨਵੀਂ ਜ਼ਿੰਦਗੀ

ਜੇਕਰ ਇਸ ਤਰ੍ਹਾਂ ਹੀ ਬਰਸਾਤ ਜਾਰੀ ਰਹੀ ਤਾਂ ਘੱਗਰ ਦਰਿਆ ਵਿੱਚ ਹੜ੍ਹ ਵਰਗੇ ਹਾਲਾਤ ਬਣਨ ਦਾ ਖ਼ਦਸ਼ਾ ਹੈ। ਘੱਗਰ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਦਰਿਆ ਤੋਂ ਦੂਰ ਰਹਿਣ ਲਈ ਸੁਚੇਤ ਕੀਤਾ ਜਾਂਦਾ ਹੈ।