Punjab Weather Update: ਪੰਜਾਬ ਵਿੱਚ ਸੰਘਣੀ ਧੁੰਦ ਦੇ ਨਾਲ ਹੀ ਸੀਤ ਲਹਿਰ ਦਾ ਅਲਰਟ ਹੈ। ਇਸ ਦੇ ਨਾਲ ਹੀ ਅੱਜ ਪੰਜਾਬ ਦੇ ਕਈ ਜ਼ਿਲ੍ਹਿਆ ਵਿੱਚ ਅੱਜ ਕੋਹਰਾ ਜਿੱਗ ਰਿਹਾ ਹੈ ਜਿਸ ਕਰਕੇ ਠੰਡ ਦੇ ਵਧਣ ਦੇ ਆਸਾਰ ਹੋਰ ਵੀ ਜ਼ਿਆਦਾ ਵੱਧ ਗਏ ਹਨ। ਦੂਜਾ ਪਾਸੇ ਹਿਮਾਚਾਲ ਵਿੱਚ ਬਰਫ ਦੀ ਸੰਭਾਵਾਨਾ ਹੈ ਅਤੇ ਇਸ ਨਾਲ ਉੱਤਰੀ ਭਾਤ ਵਿੱਚ ਹੱਡਚੀਰਵੀਂ ਠੰਡ ਪੈ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਉੱਤਰੀ ਭਾਰਤ ਵਿੱਚ ਸੀਤ ਲਹਿਰ ਦਾ ਪ੍ਰਭਾਵ ਦੋ ਦਿਨਾਂ ਤੱਕ ਰਹਿਣ ਵਾਲਾ ਹੈ। 


COMMERCIAL BREAK
SCROLL TO CONTINUE READING

25 ਜਨਵਰੀ ਤੋਂ ਬਾਅਦ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ। ਹਿਮਾਚਲ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਚੰਗੀ ਧੁੱਪ ਨਿਕਲਣ ਦੇ ਆਸਾਰ ਹਨ। ਜਿਸ ਕਾਰਨ ਤਾਪਮਾਨ ਵਧੇਗਾ। ਹਾਲਾਂਕਿ ਇਨ੍ਹਾਂ ਤਿੰਨਾਂ ਰਾਜਾਂ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਸੁੱਕੀ ਠੰਢ ਜਾਰੀ ਰਹੇਗੀ।


ਇਹ ਵੀ ਪੜ੍ਹੋ: Ram Mandir: ਰਾਮਲਲਾ ਦੀ ਮੂਰਤੀ ਦਾ ਰੰਗ ਕਾਲਾ ਕਿਉਂ? ਜਾਣ ਇਸ ਪਿੱਛੇ ਦਾ ਦਿਲਚਸਪ ਕਾਰਨ

ਪੰਜਾਬ ਦੇ ਇਹਨਾਂ ਜ਼ਿਲ੍ਹਿਆਂ ਵਿੱਚ ਅੱਜ ਆਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਸਾਰੇ ਜ਼ਿਲ੍ਹਿਆਂ ਵਿੱਚ ਧੁੰਦ ਦਾ ਵਧੇਰੇ ਅਸਰ ਰਹੇਗਾ, ਜਦਕਿ ਸੀਤ ਲਹਿਰ ਕਾਰਨ ਦਿਨ ਦਾ ਤਾਪਮਾਨ ਵੀ ਠੰਢਾ ਰਹੇਗਾ। ਅੱਜ ਵੀ ਘੱਟ ਧੁੱਪ ਨਿਕਲੇਗੀ ਅਤੇ ਤਾਪਮਾਨ ਆਮ ਨਾਲੋਂ ਲਗਭਗ 7 ਤੋਂ 8 ਡਿਗਰੀ ਘੱਟ ਰਹਿਣ ਦੀ ਸੰਭਾਵਨਾ ਹੈ।


ਇਹ ਵੀ ਪੜ੍ਹੋ:. Aman Arora News: ਅਮਨ ਅਰੋੜਾ ਦੇ ਝੰਡਾ ਲਹਿਰਾਉਣ ਨੂੰ ਲੈ ਕੇ ਸੁਣਵਾਈ 25 ਜਨਵਰੀ ਤੱਕ ਮੁਲਤਵੀ

ਚੰਡੀਗੜ੍ਹ ਸ਼ਹਿਰ ਵਿੱਚ ਤਾਪਮਾਨ ਵਿੱਚ ਗਿਰਾਵਟ ਆਵੇਗੀ। ਤਾਪਮਾਨ 6 ਤੋਂ 11 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਧੁੰਦ ਵਧਣ ਕਾਰਨ ਸੂਰਜ ਦੇ ਚਮਕਣ ਦੀ ਸੰਭਾਵਨਾ ਘੱਟ ਹੈ।ਪੰਜਾਬ ਵਿੱਚ ਅਜੇ 2 ਦਿਨ ਸੰਘਣੀ ਧੁੰਦ ਤੋਂ ਕੋਈ ਰਾਹਤ ਨਹੀਂ ਮਿਲ ਸਕਦੀ ਹੈ। ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਲਈ ਆਰੇਜ ਅਲਰਟ ਵੀ ਜਾਰੀ ਕੀਤਾ ਹੈ। ਪੰਜਾਬ (Punjab Weather Update)  ਦੀ ਜੇਕਰ ਗੱਲ ਕੀਤੀ ਜਾਵੇ ਤਾਂ ਘੱਟੋ-ਘੱਟ ਤਾਪਮਾਨ ਵਿੱਚ 0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।


ਪੰਜਾਬ (Punjab Weather Update) ਦਾ ਜ਼ਿਲ੍ਹਾ ਬਠਿੰਡਾ ਚਾਰ ਡਿਗਰੀ ਨਾਲ ਸਭ ਤੋਂ ਠੰਢਾ ਰਿਹਾ। ਲੁਧਿਆਣਾ ਵਿੱਚ ਪਿਛਲੇ 54 ਸਾਲਾਂ ਦਾ ਠੰਢ ਦਾ ਰਿਕਾਰਡ ਟੁੱਟ ਗਿਆ ਹੈ। ਮੌਸਮ ਵਿਭਾਗ ਅਨੁਸਾਰ 54 ਸਾਲਾਂ ਵਿੱਚ ਪਹਿਲੀ ਵਾਰ ਲੁਧਿਆਣਾ ਵਿੱਚ 22 ਜਨਵਰੀ ਦਾ ਦਿਨ ਸਭ ਤੋਂ ਠੰਢਾ ਰਿਹਾ।