Punjab Weather Update: ਪੰਜਾਬ ਵਿੱਚ ਬੇਸ਼ੱਕ ਅੱਜ ਸੰਘਣੀ ਧੁੰਦ ਤੋਂ ਥੋੜੀ ਰਾਹਤ ਹੈ ਪਰ ਤੇਜ਼ ਹਵਾਵਾਂ ਨਾਲ ਠੰਡ ਜ਼ਿਆਦਾ ਮਹਿਸੂਸ ਹੋ ਰਹੀ ਹੈ। ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਨਾਲ ਪੰਜਾਬ ਵਿੱਚ ਅੱਜ ਵੀ ਮੌਸਮ ਸਾਫ਼ ਨਹੀਂ ਰਹੇਗਾ।  ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿੱਚ ਇਸ ਵਾਰ ਬਰਫ਼ਬਾਰੀ ਘੱਟ ਹੋਣ ਕਾਰਨ ਪੰਜਾਬ ਤੇ ਹਰਿਆਣਾ ਵਿੱਚ ਠੰਢ ਜ਼ਿਆਦਾ ਪੈ ਰਹੀ ਹੈ। ਹਿਮਾਚਲ ਵਿੱਚ ਮੀਂਹ ਨਾ ਪੈਣ ਕਾਰਨ ਗਰਮੀਆਂ ਵਿੱਚ ਬਿਜਲੀ, ਪਾਣੀ ਅਤੇ ਖੇਤੀ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ। ਇਸ ਸਾਲ 122 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ ਅਤੇ ਸੋਕੇ ਦੀ ਸਥਿਤੀ ਪੈਦਾ ਹੋ ਗਈ ਹੈ।


COMMERCIAL BREAK
SCROLL TO CONTINUE READING

ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 17 ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਹੈ। ਇਸ ਤਹਿਤ ਇਨ੍ਹਾਂ ਜ਼ਿਲ੍ਹਿਆਂ ਵਿੱਚ ਕਈ ਥਾਵਾਂ ’ਤੇ ਸੰਘਣੀ ਧੁੰਦ ਅਤੇ ਸੀਤ ਲਹਿਰ ਰਹੇਗੀ। 


ਇਹ ਵੀ ਪੜ੍ਹੋ: Punjab News: ਗਿੱਦੜਬਾਹਾ ਹਲਕੇ ਦੇ ਕਈ ਪਿੰਡਾਂ 'ਚ ਜੰਗਲੀ ਸੂਰਾ ਨੇ ਮਚਾਇਆ ਆਤਕ, ਫਸਲਾਂ ਦਾ ਕੀਤਾ ਨੁਕਸਾਨ 

ਪੰਜਾਬ ਦੇ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਰੈੱਡ ਅਲਰਟ ਹੈ। ਇੱਥੇ ਵਿਜ਼ੀਬਿਲਟੀ 25 ਮੀਟਰ ਤੋਂ ਹੇਠਾਂ ਜਾ ਸਕਦੀ ਹੈ। ਚੰਡੀਗੜ੍ਹ 'ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।


ਕਿਹਾ ਜਾ ਰਿਹਾ ਹੈ ਕਿ ਪੰਜਾਬ-ਹਰਿਆਣਾ 'ਚ ਆਉਣ ਵਾਲੇ ਦਿਨਾਂ ਤੱਕ ਵੀ ਠੰਡ ਤੋਂ ਰਾਹਤ ਮਿਲਣ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ ਹਨ। ਪੰਜਾਬ 'ਚ ਅਗਲੇ 4-5 ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ। ਘੱਟੋ-ਘੱਟ ਤਾਪਮਾਨ 'ਚ 21 ਜਨਵਰੀ ਤੱਕ ਕੋਈ ਵੱਡਾ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ। 22 ਜਨਵਰੀ ਤੋਂ ਤਾਪਮਾਨ 2 ਡਿਗਰੀ ਵਧਣ ਦੀ ਸੰਭਾਵਨਾ ਹੈ।


ਅੰਮ੍ਰਿਤਸਰ ਵਿੱਚ ਅੱਜ ਧੁੰਦ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਧੁੱਪ ਨਿਕਲਣ ਦੀ ਸੰਭਾਵਨਾ ਹੈ ਪਰ ਸਵੇਰ ਵੇਲੇ ਧੁੰਦ ਛਾਈ ਰਹੇਗੀ। ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਵੇਗੀ। ਤਾਪਮਾਨ 6 ਤੋਂ 16 ਡਿਗਰੀ ਦੇ ਵਿਚਕਾਰ ਰਹੇਗਾ।


ਇਹ ਵੀ ਪੜ੍ਹੋ Punjab Weather Update: ਪੰਜਾਬ 'ਚ ਹੱਡਚੀਰਵੀਂ ਠੰਡ ਨੇ ਫਿਰ ਕੱਢੇ ਲੋਕਾਂ ਦੇ ਵੱਟ, ਕੀ ਅੱਜ ਧੁੰਦ ਕਰਕੇ ਕੰਮਕਾਜ ਹੋਵੇਗਾ ਪ੍ਰਭਾਵਿਤ?