Punjab Weather Update: ਪੰਜਾਬ ਵਿੱਚ ਬੀਤੇ ਦੇ ਦਿਨ ਤੋਂ ਧੁੰਦ ਤੋਂ ਪੰਜਾਬੀਆਂ ਨੂੰ ਰਾਹਤ ਮਿਲੀ ਹੈਪਰ ਤੇਜ਼ ਹਵਾਵਾਂ ਦਾ ਕਹਿਰ ਲਗਾਤਾਰ ਜਾਰੀ ਹੈ। ਉੱਤਰੀ ਭਾਰਤ 'ਚ ਪੈ ਰਹੀ ਕੜਾਕੇ ਦੀ ਠੰਡ ਦੇ ਵਿਚਕਾਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕਈ ਸੂਬਿਆਂ 'ਚ ਅਗਲੇ ਪੰਜ ਦਿਨਾਂ ਤੱਕ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਵਾਲੀ ਹੈ, ਇਸ ਤੋਂ ਬਾਅਦ ਹੀ ਸਥਿਤੀ 'ਚ ਸੁਧਾਰ ਹੋਵੇਗਾ। ਪੰਜਾਬ ਵਿੱਚ ਬੀਤੇ ਦਿਨੀ ਨਿਕਲੀ ਧੁੱਪ ਕਰਕੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਅਤੇ ਕੱਲ੍ਹ ਕੁਝ ਠੰਡ ਤੋਂ ਥੋਰੀ ਰਾਹਤ ਵੀ ਮਿਲੀ ਹੈ।


COMMERCIAL BREAK
SCROLL TO CONTINUE READING

ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਤਿੰਨ ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਜਾਰੀ ਰਹਿਣ ਦੀ ਸੰਭਾਵਨਾ ਹੈ। ਕਿਹਾ ਜਾ ਰਿਹਾ ਹੈ ਕਿ ਦੋ ਦਿਨਾਂ ਬਾਅਦ ਯਾਨੀ 29 ਜਨਵਰੀ ਤੋਂ ਠੰਢ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ।


ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਸੀਤ ਲਹਿਰ, ਨਵਾਂਸ਼ਹਿਰ ਸਭ ਤੋਂ ਠੰਡਾ, ਆਪਣੇ ਸ਼ਹਿਰ ਹਾਲ ਜਾਣਨ ਲਈ ਪੜ੍ਹੋ ਖ਼ਬਰ

ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਚਾਰ ਤੋਂ ਪੰਜ ਦਿਨਾਂ ਦੌਰਾਨ ਉੱਤਰ-ਪੱਛਮੀ ਭਾਰਤ ਵਿੱਚ ਘੱਟੋ-ਘੱਟ ਤਾਪਮਾਨ ਵਧਣ ਵਾਲਾ ਹੈ। ਹੌਲੀ-ਹੌਲੀ ਇਹ ਤਾਪਮਾਨ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਵਧੇਗਾ। ਇਸ ਨਾਲ ਕੜਾਕੇ ਦੀ ਠੰਡ ਤੋਂ ਹੋਰ ਰਾਹਤ ਮਿਲਣ ਦੀ ਸੰਭਾਵਨਾ ਹੈ।


ਮੌਸਮ ਵਿਭਾਗ ਅਨੁਸਾਰ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 3-6 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।  ਪੰਜਾਬ ਵਿੱਚ ਸ਼ਨੀਵਾਰ ਦੀ ਸਵੇਰ ਸੰਘਣੀ ਧੁੰਦ ਨਾਲ ਸ਼ੁਰੂ ਹੋਈ। ਇਸ ਕਾਰਨ ਬਠਿੰਡਾ ਵਿੱਚ ਵਿਜ਼ੀਬਿਲਟੀ ਜ਼ੀਰੋ ਅਤੇ ਅੰਮ੍ਰਿਤਸਰ ਵਿੱਚ 25 ਮੀਟਰ ਰਹੀ। ਚੰਡੀਗੜ੍ਹ ਵਿੱਚ ਸਥਿਤੀ ਆਮ ਵਾਂਗ ਹੈ। ਕੱਲ੍ਹ ਹਿਮਾਚਲ ਦੇ ਉਪਰਲੇ ਇਲਾਕਿਆਂ ਵਿੱਚ ਬਰਫ਼ਬਾਰੀ ਹੋਈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 10 ਦਿਨਾਂ 'ਚ ਮੌਸਮ 'ਚ ਬਦਲਾਅ ਹੋਵੇਗਾ। ਅੱਜ ਪੰਜਾਬ ਵਿੱਚ ਕੜਾਕੇ ਦੀ ਧੁੱਪ ਨਿਕਲੀ ਹੈ ਅਤੇ ਇਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ।


ਇਹ ਵੀ ਪੜ੍ਹੋRepublic Day 2024: ਗਣਤੰਤਰ ਦਿਵਸ ਮੌਕੇ ਜਾਣੋ ਕਿਹੜੇ ਕੈਬਨਿਟ ਮੰਤਰੀ ਕਿੱਥੇ ਲਹਿਰਾਇਆ ਤਿਰੰਗਾ, ਵੇਖੋ ਤਸਵੀਰਾਂ


ਕਿਹਾ ਜਾ ਰਿਹਾ ਹੈ ਕਿ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆ ਸਕਦੀ ਹੈ, ਪਰ ਦਿਨ ਵੇਲੇ ਮੌਸਮ ਸਾਫ਼ ਰਹਿਣਗੇ। ਇੰਨਾ ਹੀ ਨਹੀਂ ਪੰਜਾਬ-ਹਰਿਆਣਾ ਦੇ ਸਮਤਲ ਇਲਾਕਿਆਂ 'ਚ ਬਾਰਿਸ਼ ਹੋ ਸਕਦੀ ਹੈ ਅਤੇ ਸੁੱਕੀ ਠੰਡ ਤੋਂ ਰਾਹਤ ਮਿਲੇਗੀ।