Punjab Weather Update: ਪੰਜਾਬ 'ਚ ਧੁੰਦ ਅਤੇ ਕੋਹਰੇ ਦਾ ਕਹਿਰ ਲਗਾਤਰਾ ਜਾਰੀ ਹੈ। ਪੰਜਾਬ ਵਿੱਚ ਬੇਸ਼ੱਕ ਅੱਜ ਧੁੰਦ ਤੋਂ ਰਾਹਤ ਸੀ ਪਰ ਸੀਤ ਲਹਿਰ ਕਰਕੇ ਠੰਡ ਜ਼ਿਆਦਾ ਲੱਗਦੀ ਹੈ।ਨਵੇਂ ਸਾਲ ਤੋਂ ਹੀ ਪੰਜਾਬ ਵਿੱਚ ਸੰਘਣੀ ਧੁੰਦ ਛਾਈ ਹੋਈ ਹੈ ਅਤੇ ਅੱਤ ਦੀ ਠੰਢ ਹੈ। ਕੜਾਕੇ ਦੀ ਠੰਡ ਅਤੇ ਧੁੰਦ ਨੇ ਹੁਣ ਮੌਸਮ ਵਿਗਿਆਨੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਹੈ।


COMMERCIAL BREAK
SCROLL TO CONTINUE READING

ਆਉਣ ਵਾਲੇ ਚਾਰ ਦਿਨਾਂ ਵਿੱਚ ਠੰਢ ਅਤੇ ਸੀਤ ਲਹਿਰਾਂ ਆਉਣਗੀਆਂ। ਮੌਸਮ ਵਿਭਾਗ ਨੇ (Punjab Weather Update) ਸ਼ੁੱਕਰਵਾਰ ਨੂੰ ਰੈੱਡ ਅਲਰਟ, ਸ਼ਨੀਵਾਰ ਨੂੰ ਆਰੇਂਜ ਅਲਰਟ ਅਤੇ ਐਤਵਾਰ ਅਤੇ ਸੋਮਵਾਰ ਨੂੰ ਯੈਲੋ ਅਲਰਟ ਜਾਰੀ ਕੀਤਾ ਹੈ। ਸੂਬੇ 'ਚ ਕਈ ਥਾਵਾਂ 'ਤੇ ਸੰਘਣੀ ਧੁੰਦ ਪੈਣ ਦੀ ਵੀ ਸੰਭਾਵਨਾ ਹੈ।


ਇਹ ਵੀ ਪੜ੍ਹੋ: Republic Day 2024 LIVE Update: ਅੱਜ 75ਵਾਂ ਗਣਤੰਤਰ ਦਿਵਸ, ਕਦੋਂ ਸ਼ੁਰੂ ਹੋਵੇਗੀ ਪਰੇਡ, ਕਿਸ ਨੂੰ ਕੀਤਾ ਜਾਵੇਗਾ ਸਨਮਾਨਿਤ, ਇੱਥੇ ਦੇਖੋ ਹਰ ਅਪਡੇਟ


ਪੰਜਾਬ 'ਚ  (Punjab Weather Update)  ਇੰਝ ਜਾਪਦਾ ਹੈ ਕਿ ਧੁੰਦ ਤੋਂ ਅਜੇ ਕੋਈ ਰਾਹਤ ਨਹੀਂ ਮਿਲ ਸਕਦੀ ਅਤੇ ਜਦੋਂ ਤੱਕ ਧੁੰਦ ਸਾਫ ਨਹੀਂ ਹੋ ਜਾਂਦੀ, ਉਦੋਂ ਤੱਕ ਕੜਾਕੇ ਦੀ ਠੰਡ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਮੌਸਮ ਕੇਂਦਰ ਚੰਡੀਗੜ੍ਹ ਦੇ ਅਨੁਸਾਰ, ਪੰਜਾਬ ਵਿੱਚ ਨਵਾਂਸ਼ਹਿਰ ਸਭ ਤੋਂ ਠੰਢਾ ਰਿਹਾ।


ਪੰਜਾਬ ਦੇ ਜ਼ਿਲ੍ਹਿਆਂ ਬਾਰੇ ਜਾਣੋ  (Punjab Weather Update) 


ਬੀਤੇ ਦਿਨੀ ਵੀਰਵਾਰ ਨੂੰ ਪੰਜਾਬ ਦੇ ਘੱਟੋ-ਘੱਟ ਤਾਪਮਾਨ 'ਚ 1.3 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਹ ਆਮ ਦੇ ਨੇੜੇ ਰਿਹਾ। ਐਸ.ਬੀ.ਐਸ.ਨਗਰ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਪਾਰਾ 5.5 ਡਿਗਰੀ, ਲੁਧਿਆਣਾ ਵਿੱਚ ਵੀ 5.5 ਡਿਗਰੀ, ਪਟਿਆਲਾ ਵਿੱਚ 5.0 ਡਿਗਰੀ (ਆਮ ਨਾਲੋਂ 1.4 ਡਿਗਰੀ ਘੱਟ), ਪਠਾਨਕੋਟ ਵਿੱਚ 6.0, ਬਠਿੰਡਾ ਵਿੱਚ 5.0 ਡਿਗਰੀ (ਆਮ ਨਾਲੋਂ 0.6 ਡਿਗਰੀ ਘੱਟ), ਫਰੀਦਕੋਟ ਵਿੱਚ 5.0, ਗੁਰਦਾਸਪੁਰ ਵਿੱਚ 5.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 


ਦੂਜੇ ਪਾਸੇ ਮੌਸਮ ਵਿਭਾਗ ਨੇ ਕਿਹਾ ਕਿ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 3.8 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਫਿਲਹਾਲ ਇਹ ਆਮ ਨਾਲੋਂ 4.7 ਡਿਗਰੀ ਘੱਟ ਹੈ। ਸਮਰਾਲਾ ਵਿੱਚ ਸਭ ਤੋਂ ਵੱਧ ਤਾਪਮਾਨ 17 ਡਿਗਰੀ ਦਰਜ ਕੀਤਾ ਗਿਆ।


ਅੰਮ੍ਰਿਤਸਰ ਵਿੱਚ 10.2 ਡਿਗਰੀ (ਆਮ ਨਾਲੋਂ 7.6 ਡਿਗਰੀ ਘੱਟ), ਲੁਧਿਆਣਾ ਵਿੱਚ 15.2 (ਆਮ ਨਾਲੋਂ 3.2 ਡਿਗਰੀ ਘੱਟ), ਪਟਿਆਲਾ ਵਿੱਚ 15.2 ਡਿਗਰੀ (ਆਮ ਨਾਲੋਂ 3.2 ਡਿਗਰੀ ਘੱਟ), ਫ਼ਰੀਦਕੋਟ ਵਿੱਚ 13.5, ਗੁਰਦਾਸਪੁਰ ਵਿੱਚ 8.4, ਐਸਬੀਐਸ ਵਿੱਚ 13.3 ਡਿਗਰੀ ਤਾਪਮਾਨ ਦਰਜ ਕੀਤਾ ਗਿਆ।