Punjab Flood News: ਪੰਜਾਬ ਵਿੱਚ ਹੜ੍ਹਾਂ ਦਾ ਕਹਿਰ (Flood in Punjab)ਅਜੇ ਵੀ ਜਾਰੀ ਹੈ। ਪੰਜਾਬ 'ਚ ਪਿਛਲੇ ਦੋ ਦਿਨਾਂ ਤੋਂ ਪੈ ਰਹੀ ਬਾਰਿਸ਼ ਕਾਰਨ ਸੂਬੇ ਅਤੇ ਚੰਡੀਗੜ੍ਹ ਦੀਆਂ ਸੜਕਾਂ 'ਤੇ ਪਾਣੀ ਭਰ ਗਿਆ ਹੈ। ਸੜਕਾਂ ’ਤੇ ਪਾਣੀ ਜਮ੍ਹਾਂ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨਾ ਹੀ ਨਹੀਂ ਕਈ ਇਲਾਕਿਆਂ 'ਚ ਘਰਾਂ ਅਤੇ ਕਾਰਾਂ 'ਚ ਵੀ ਪਾਣੀ ਭਰ ਗਿਆ ਹੈ।


COMMERCIAL BREAK
SCROLL TO CONTINUE READING


ਇਸਦਾ ਜਾਇਜ਼ਾ ਲੈਣ ਦੇ ਲਈ ਫਾਜ਼ਿਲਕਾ ਦੇ ਐਸਐਸਪੀ ਅਤੇ ਡਿਪਟੀ ਕਮਿਸ਼ਨਰ ਨੇ ਬੀਐਸਐਫ ਅਧਿਕਾਰੀਆਂ ਦੇ ਨਾਲ ਕਿਸ਼ਤੀ ਤੇ ਸਵਾਰ ਹੋ ਕੇ ਇਲਾਕੇ ਦਾ ਜਾਇਜ਼ਾ ਲਿਆ ਹੈ। ਡੀਸੀ ਦਾ ਕਹਿਣਾ ਹੈ ਕਿ ਪਾਕਿਸਤਾਨ ਵੱਲ ਪਾਸੇ ਦੱਸ ਫਲੱਡ ਗੇਟਸ ਨੇ ਜਿਨ੍ਹਾਂ ਵਿੱਚੋਂ ਛੇ ਖੋਲ੍ਹੇ ਹੋਏ ਨੇ ਡੀਸੀ ਦਾ ਕਹਿਣਾ ਹੈ ਕਿ ਹੜ ਨੂੰ ਲੈ ਕੇ ਪਾਕਿਸਤਾਨ ਵਿਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੀਆਂ ਕਈ ਚੈੱਕ ਪੋਸਟਾਂ ਹੜ੍ਹ ਦੀ ਚਪੇੜ ਵਿੱਚ ਆ ਗਈਆਂ ਨੇ।


ਕੋਟਕਪੂਰਾ ਵਿੱਚ ਘਰ ਦੀ ਛੱਤ ਡਿੱਗਣ ਨਾਲ ਤਿੰਨ ਦੀ ਮੌਤ
ਕੋਟਕਪੂਰਾ ਵਿੱਚ ਇੱਕ ਘਰ ਦੀ ਛੱਤ ਡਿੱਗਣ ਨਾਲ ਤਿੰਨ ਜੀਆਂ ਦੀ ਮੌਤ ਹੋ ਗਈ ਹੈ ਅਤੇ ਇੱਕ ਲੜਕੀ ਜ਼ਖ਼ਮੀ ਹੋ ਗਈ ਹੈ। ਇਹਨਾਂ ਨੂੰ ਮੈਡੀਕਲ ਹਸਪਤਾਲ ਫਰੀਦਕੋਟ ਭੇਜਿਆ ਗਿਆ।



ਖੰਨਾ 'ਚ ਬਰਸਾਤੀ ਪਾਣੀ 'ਚ ਡੁੱਬੇ ਪਿੰਡਾਂ ਦੇ ਲੋਕ 
ਖੰਨਾ 'ਚ ਬਰਸਾਤੀ ਪਾਣੀ 'ਚ ਡੁੱਬੇ ਪਿੰਡਾਂ ਦੇ ਲੋਕ ਭੜਕ ਉੱਠੇ। ਇਹਨਾਂ ਲੋਕਾਂ ਨੇ ਰਾਤ ਨੂੰ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਖੰਨਾ ਵਿਖੇ ਅੰਬੂਜਾ ਕਾਲੋਨੀ ਸਾਮਣੇ ਰੋਡ ਜਾਮ ਕੀਤਾ ਗਿਆ। ਕਾਲੋਨੀ ਵਾਲਿਆਂ ਉਪਰ ਪਾਣੀ ਦਾ ਕੁਦਰਤੀ ਵਹਾਅ ਰੋਕਣ ਦੇ ਇਲਜ਼ਾਮ ਲਾਏ ਗਏ।



ਮੌਕੇ ਉੱਤੇ ਮੌਜੂਦ ਪਰਮਪ੍ਰੀਤ ਸਿੰਘ ਨੇ ਕਿਹਾ ਕਿ ਗ਼ੈਬ ਦੀ ਪੁਲੀ ਰਾਹੀਂ ਪਾਣੀ ਦਾ ਵਹਾਅ ਕੁਦਰਤੀ ਹੈ ਜਿਸਨੂੰ ਸਵੇਰੇ ਖੋਲ੍ਹਿਆ ਗਿਆ ਤਾਂ ਰਾਤ ਨੂੰ ਕਾਲੋਨੀ ਵਾਲਿਆਂ ਨੇ ਬੰਦ ਕਰ ਦਿੱਤਾ। ਇਸ ਨਾਲ ਪਿੰਡ ਡੁੱਬ ਰਹੇ ਹਨ ਅਤੇ ਇੰਡਸਟਰੀ ਦਾ ਵੀ ਨੁਕਸਾਨ ਹੋ ਰਿਹਾ ਹੈ। ਯਾਦਵਿੰਦਰ ਸਿੰਘ ਨੇ ਕਿਹਾ ਕਿ ਇਹ ਸਾਰਾ ਪ੍ਰਸ਼ਾਸਨ ਦੀ ਨਲਾਇਕੀ ਕਾਰਨ ਹੋ ਰਿਹਾ ਹੈ।


ਲੁਧਿਆਣਾ 'ਚ ਗੰਦੇ ਨਾਲੇ 'ਤੇ ਬਣਿਆ ਪੁਲ ਟੁੱਟਿਆ 
ਲੁਧਿਆਣਾ 'ਚ ਤਾਜਪੁਰ ਰੋਡ 'ਤੇ ਪਿੰਡ ਭੁੱਕੀ ਕਲਾ 'ਚ ਇਕ ਹੋਰ ਗੰਦੇ ਨਾਲੇ 'ਤੇ ਬਣਿਆ ਪੁਲ ਟੁੱਟ ਗਿਆ ਹੈ। ਇਹ ਪੁਲ ਦੋ ਸਾਲ ਪਹਿਲਾਂ ਪਿਛਲੀ ਸਰਕਾਰ ਵੇਲੇ ਬਣਾਇਆ ਗਿਆ ਸੀ। ਹੁਣ ਤੱਕ ਡਰੇਨ ’ਤੇ ਬਣੇ ਤਿੰਨ ਪੁਲ ਟੁੱਟ ਚੁੱਕੇ ਹਨ। ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ।