Punjab Weather Update: ਪੰਜਾਬ `ਚ ਹੀਟ ਵੇਵ ਦਾ ਅਲਰਟ, 13 ਸ਼ਹਿਰਾਂ ਦਾ ਤਾਪਮਾਨ 44 ਤੋਂ ਪਾਰ
Punjab Weather Update: ਪੰਜਾਬ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਇਸ ਦੌਰਾਨ ਬਿਜਲੀ ਦੇ ਕੱਟ ਬਹੁਤ ਜ਼ਿਆਦਾ ਲੱਗ ਰਹੇ ਹਨ।
Punjab Weather Update: ਪੰਜਾਬ ਵਿੱਚ ਅੱਤ ਦੀ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਵਾਰ ਗਰਮੀ ਕਰਕੇ ਲੋਕ ਖਾਸੇ ਪਰੇਸ਼ਾਨ ਹਨ। ਹੀਟ ਵੇਵ ਕਰਕੇ ਲੋਕਾਂ ਨੂੰ ਕਈ ਬਿਮਾਰੀਆਂ ਲੱਗ ਰਹੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅੱਜ 13 ਜ਼ਿਲ੍ਹਿਆਂ ਵਿੱਚ ਹੀਟ ਵੇਵ ਦਾ ਆਰੇਂਜ ਅਲਰਟ ਅਤੇ 10 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ।
ਇਸ ਦੇ ਨਾਲ ਹੀ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। 13 ਸ਼ਹਿਰਾਂ ਵਿੱਚ (Punjab Weather Update) ਤਾਪਮਾਨ 44 ਡਿਗਰੀ ਨੂੰ ਪਾਰ ਕਰ ਗਿਆ ਹੈ।
ਬਠਿੰਡਾ ਸਭ ਤੋਂ ਗਰਮ
ਬਠਿੰਡਾ 46.9 ਡਿਗਰੀ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ। ਇਸ ਦੇ ਨਾਲ ਹੀ ਬਿਜਲੀ ਦੀ ਖਪਤ 43 ਫੀਸਦੀ ਵਧੀ ਹੈ। ਪਿਛਲੇ ਸਾਲ ਜੂਨ ਵਿੱਚ ਬਿਜਲੀ ਦੀ ਮੰਗ 11309 ਮੈਗਾਵਾਟ ਸੀ, ਜੋ ਵਧ ਕੇ 15775 ਮੈਗਾਵਾਟ ਹੋ ਗਈ ਹੈ।
ਇਹ ਵੀ ਪੜ੍ਹੋ: Kiratpur Sahib Accident: ਕੀਰਤਪੁਰ ਸਾਹਿਬ- ਮਨਾਲੀ ਮੁੱਖ ਮਾਰਗ 'ਤੇ ਵਾਪਰਿਆ ਵੱਡਾ ਹਾਦਸਾ, ਇੱਕ ਟਰੱਕ ਨੇ ਖੜੀਆਂ 5 ਗੱਡੀਆਂ ਨੂੰ ਦਰੜਿਆ
ਪੰਜਾਬ (Punjab Weather Update) ਵਿੱਚ 19-20 ਜੂਨ ਨੂੰ ਯੈਲੋ ਅਲਰਟ ਦੱਸਿਆ ਗਿਆ ਹੈ, ਜਿਸ ’ਚ ਗਰਮੀ ਨਾਲ ਕੁਝ ਰਾਹਤ ਮਿਲਦੀ ਨਜ਼ਰ ਆਵੇਗੀ। ਵਿਭਾਗ ਵੱਲੋਂ ਮੰਗਲਵਾਰ ਤੋਂ 3 ਦਿਨ ਲਈ ਲੂ ਦੇ ਨਾਲ-ਨਾਲ ਧੂੜਭਰੀ ਹਨੇਰੀ ਚੱਲਣ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਮੁਤਾਬਕ ਪੰਜਾਬ ਸਮੇਤ ਉੱਤਰਉੱ -ਪੱਛਮੀ ਭਾਰਤ ਦੇਹੋਰ ਸੂਬਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਜਾਣੋ ਬਾਕੀ ਜ਼ਿਲ੍ਹਿਆਂ ਦਾ ਹਾਲ
ਮੌਸਮ ਵਿਭਾਗ ਮੁਤਾਬਕ 24 ਘੰਟਿਆਂ 'ਚ ਤਾਪਮਾਨ 'ਚ -0.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਇਹ ਆਮ ਤਾਪਮਾਨ ਤੋਂ 6.8 ਡਿਗਰੀ ਜ਼ਿਆਦਾ ਹੈ। 24 ਘੰਟਿਆਂ ਦੌਰਾਨ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 45.8, ਲੁਧਿਆਣਾ 44.6, ਪਟਿਆਲਾ 45.4, ਪਠਾਨਕੋਟ 45.8, ਬਠਿੰਡਾ 45.4 ਡਿਗਰੀ ਦਰਜ ਕੀਤਾ ਗਿਆ। ਜਦੋਂ ਕਿ ਗੁਰਦਾਸਪੁਰ ਵਿੱਚ 45.0, ਏਬੀਐਸ ਨਗਰ 43.3, ਫਰੀਦਕੋਟ 46.0, ਫਤਿਹਗੜ੍ਹ ਸਾਹਿਬ 43.9, ਫ਼ਿਰੋਜ਼ਪੁਰ 44.3, ਜਲੰਧਰ 43.3, ਲੁਧਿਆਣਾ 46.5, ਮੋਗਾ 44.1, ਮੁਹਾਲੀ 43.8 ਅਤੇ ਰੋਪੜ ਵਿੱਚ 43.5 ਡਿਗਰੀ ਰਿਹਾ।
ਇਹ ਵੀ ਪੜ੍ਹੋ: Positive story: ਸਿਪਾਹੀ ਕਦੇ ਵੀ ਡਿਊਟੀ ਤੋਂ ਛੁੱਟੀ ਨਹੀਂ ਲੈਂਦਾ! ਭਾਰਤੀ ਫੌਜ ਦੇ ਅਧਿਕਾਰੀ ਨੇ ਫਲਾਈਟ 'ਚ ਬਚਾਈ ਯਾਤਰੀ ਦੀ ਜਾਨ