Punjab Weather Today: ਪਿਛਲੇ ਕੁਝ ਦਿਨਾਂ ਤੋਂ ਇਸ ਤਪਦੀ ਗਰਮੀ ਕਾਰਨ ਹੋਏ ਬੁਰੇ ਹਾਲ ਨੇ ਐਤਵਾਰ ਸ਼ਾਮ ਨੂੰ ਹੋਈ ਬਰਸਾਤ ਨੇ ਰਾਹਤ ਦਿੱਤੀ ਹੈ। ਇਸ ਦੇ ਨਾਲ ਹੀ ਇਹ ਰਾਹਤ ਲੋਕਾਂ ਲਈ ਆਫ਼ਤ ਵੀ ਲੈ ਕੇ ਆਈ ਹੈ। ਭਾਰੀ ਬਰਸਾਤ ਦੇ ਨਾਲ ਸੋਮਵਾਰ ਨੂੰ ਮਾਨਸੂਨ ਨੇ ਪੰਜਾਬ ਵਿੱਚ ਦਸਤਕ ਦਿੱਤੀ ਹੈ। 


COMMERCIAL BREAK
SCROLL TO CONTINUE READING

ਐਤਵਾਰ ਸ਼ਾਮ ਕਰੀਬ 4.30 ਵਜੇ ਬਾਰਿਸ਼ ਸ਼ੁਰੂ ਹੋ ਗਈ ਸੀ ਅਤੇ ਰਾਤ ਤੱਕ 16 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਮੌਸਮ ਕਾਫੀ ਸੁਹਾਵਣਾ ਹੋ ਗਿਆ ਤੇ ਗਰਮੀ ਤੋਂ ਰਾਹਤ ਮਿਲੀ ਹੈ। ਬਰਸਾਤ ਦੇ ਨਾਲ ਕਾਫੀ ਤੇਜ ਹਵਾ ਵੀ ਚੱਲੀ। ਇਸ ਲਈ ਤਾਪਮਾਨ ਵਿੱਚ ਕਰੀਬ ਦੋ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਪਹਿਲਾਂ ਇਹ ਤਾਪਮਾਨ 41 ਤੋਂ 42 ਡਿਗਰੀ ਸੈਲਸੀਅਸ ਚੱਲ ਰਿਹਾ ਸੀ। 


ਰਿਪੋਰਟ ਦੇ ਅਨੁਸਾਰ (Punjab Weather Today) ਆਮ ਤੌਰ 'ਤੇ ਮਾਨਸੂਨ ਪੰਜਾਬ 'ਚ 30 ਜੂਨ ਤੱਕ ਪਹੁੰਚ ਜਾਂਦਾ ਹੈ ਪਰ ਇਸ ਵਾਰ ਇਹ ਚਾਰ ਦਿਨ ਪਹਿਲਾਂ ਯਾਨੀ 26 ਜੂਨ ਨੂੰ ਪਹੁੰਚ ਗਿਆ। ਤੁਹਾਨੂੰ ਦੱਸ ਦਈਏ ਕਿ ਸੋਮਵਾਰ ਸਵੇਰੇ 8.30 ਵਜੇ ਤੱਕ ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 113.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। 


ਇਹ ਵੀ ਪੜ੍ਹੋ: Ananya Pandey News: ਬਚਪਨ 'ਚ ਪਾਇਲਟ ਬਣਨਾ ਚਾਹੁੰਦੀ ਸੀ ਅਨੰਨਿਆ ਪਾਂਡੇ; ਕਿਊਟ ਵੀਡੀਓ ਕੀਤੀ ਸ਼ੇਅਰ

ਪੰਜਾਬ ਵਿੱਚ ਸੋਮਵਾਰ ਸਵੇਰੇ 8.30 ਵਜੇ ਤੱਕ ਪਠਾਨਕੋਟ ਵਿੱਚ 14.1 ਮਿਲੀਮੀਟਰ, ਫਰੀਦਕੋਟ ਵਿੱਚ 24.8 ਮਿਲੀਮੀਟਰ, ਗੁਰਦਾਸਪੁਰ ਵਿੱਚ 65.7 ਮਿਲੀਮੀਟਰ, ਫਿਰੋਜ਼ਪੁਰ ਵਿੱਚ 16.0, ਮੁਕਤਸਰ ਵਿੱਚ 1.0 ਮਿਲੀਮੀਟਰ ਮੀਂਹ ਪਿਆ ਸੀ। ਇਸ ਤੋਂ ਬਾਅਦ ਸਾਰਾ ਦਿਨ ਗੁਰਦਾਸਪੁਰ ਵਿੱਚ 26.5 ਮਿਲੀਮੀਟਰ, ਰੋਪੜ ਵਿੱਚ 16.5, ਫਿਰੋਜ਼ਪੁਰ ਵਿੱਚ 4.0 ਮਿਲੀਮੀਟਰ ਮੀਂਹ ਪਿਆ। ਸੋਮਵਾਰ ਨੂੰ ਤਾਪਮਾਨ 'ਚ 3.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਦੇ ਸੂਤਰਾਂ ਦੇ ਮੁਤਾਬਕ ਅੱਗੇ ਜਾ ਕੇ ਚਾਰ ਤੋਂ ਪੰਜ ਡਿਗਰੀ ਦੀ ਗਿਰਾਵਟ ਆਵੇਗੀ।


ਇਹ ਵੀ ਪੜ੍ਹੋ: Punjab News: ਅਮਰੀਕਾ ਦੀ ਆਰਮੀ 'ਚ ਵੱਡੇ ਅਹੁਦੇ 'ਤੇ ਲੱਗੀ ਪੰਜਾਬ ਦੀ ਧੀ, ਮਾਪਿਆਂ ਦਾ ਵਧਾਇਆ ਮਾਣ

ਹਰਿਆਣੇ ਵਿੱਚ ਵੀ ਇੱਕ ਦਿਨ ਵਿੱਚ 17.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਆਮ ਨਾਲੋਂ 596 ਫੀਸਦੀ ਵੱਧ ਹੈ। ਹਰਿਆਣਾ ਦੇ ਸੱਤ ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਅਤੇ 15 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਰਿਆਣਾ 'ਚ ਅਗਲੇ 24 ਘੰਟਿਆਂ 'ਚ ਮਾਨਸੂਨ ਪੂਰੇ ਸੂਬੇ 'ਚ ਦਸਤਕ ਦੇਵੇਗਾ।