Punjab Weather Update: ਪੰਜਾਬ ਦਾ ਤਾਪਮਾਨ ਮੁੜ ਵਧਿਆ, ਜਾਣੋ ਹੁਣ ਕਿਸ ਦਿਨ ਹੋਵੇਗੀ ਬਾਰਿਸ਼ ਤੇ ਕਦੋਂ ਮਿਲੇਗੀ ਮੁੜ ਰਾਹਤ
Punjab Weather Update: ਪੰਜਾਬ ਵਿੱਚ ਬੀਤੇ ਦਿਨੀ ਬੇਸ਼ੱਕ ਧੁੱਪ ਤੋਂ ਰਾਹਤ ਸੀ ਪਰ ਗਰਮੀ ਬਹੁਤ ਜ਼ਿਆਦਾ ਸੀ ਅਤੇ ਹੁਮਸ ਭੀਰ ਗਰਮੀ ਕਰਕੇ ਤਾਪਮਾਨ ਵੀ ਵਧਿਆ ਸੀ।
Punjab Weather Update: ਪੰਜਾਬ ਵਿੱਚ ਫਿਰ ਤੋਂ ਗਰਮੀ ਆਪਣਾ ਰੂਪ ਦਿਖਾ ਰਹੀ ਹੈ। ਪੰਜਾਬ ਦਾ ਤਾਪਮਾਨ ਮੁੜ ਤੋਂ ਵਧਣਾ ਸ਼ੁਰੂ ਹੋ ਗਿਆ ਹੈ ਅਤੇ ਇਸ ਨਾਲ ਲੋਕ ਫਿਰ ਪਰੇਸ਼ਾਨ ਹਨ। ਇਸ ਦੇ ਨਾਲ ਹੀ ਪੰਜਾਬ ਵਿੱਚ ਲੋਕ ਹੁਣ ਇੰਤਜ਼ਾਰ ਕਰ ਰਹੇ ਹਨ ਕਿ ਕਦੋਂ ਮੀਂਹ ਪਵੇਗਾ ਅਤੇ ਗਰਮੀ ਤੋਂ ਰਾਹਤ ਕਿਸ ਦਿਨ ਮਿਲੇਗੀ।
ਪੰਜਾਬ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਲਗਾਤਾਰ ਦੂਜੇ ਦਿਨ ਤਾਪਮਾਨ (Punjab Weather Update) ਵਿੱਚ ਇੱਕ ਵਾਰ ਫਿਰ ਔਸਤਨ 1.5 ਡਿਗਰੀ ਦਾ ਵਾਧਾ ਹੋਇਆ ਹੈ। ਜਿਸ ਕਾਰਨ ਅੱਜ ਮੌਸਮ ਵਿਭਾਗ ਨੇ 13 ਜ਼ਿਲ੍ਹਿਆਂ ਵਿੱਚ ਹੀਟਵੇਵ ਅਲਰਟ ਜਾਰੀ ਕੀਤਾ ਹੈ। ਐਤਵਾਰ ਸ਼ਾਮ ਫਰੀਦਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ 43.7 ਡਿਗਰੀ ਦਰਜ ਕੀਤਾ ਗਿਆ।
ਪੰਜਾਬ ਦੇ ਹੀਟ ਵੇਵ ਦਾ ਅਲਰਟ
ਮੌਸਮ ਵਿਭਾਗ ਵੱਲੋਂ ਜਾਰੀ ਯੈਲੋ ਅਲਰਟ ਅਨੁਸਾਰ ਅੱਜ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਮੁਕਤਸਰ, ਫ਼ਰੀਦਕੋਟ, ਮੋਗਾ, ਲੁਧਿਆਣਾ, ਬਠਿੰਡਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਵਿੱਚ ਹੀਟ ਵੇਵ ਰਹੇਗੀ। ਇਨ੍ਹਾਂ ਸ਼ਹਿਰਾਂ ਵਿੱਚ ਤਾਪਮਾਨ 42 ਤੋਂ 45 ਡਿਗਰੀ ਦੇ ਆਸ-ਪਾਸ ਰਹਿ ਸਕਦਾ ਹੈ। ਇਹ ਚੇਤਾਵਨੀ 25 ਜੂਨ ਨੂੰ ਵੀ ਬਰਕਰਾਰ ਰਹੇਗੀ ਅਤੇ ਇਸ ਦਿਨ ਵੀ ਇਨ੍ਹਾਂ ਇਲਾਕਿਆਂ ਵਿੱਚ ਗਰਮੀ ਦੀ ਲਹਿਰ ਤੇਜ਼ ਹੋ ਜਾਵੇਗੀ।
ਮੌਸਮ ਵਿਭਾਗ ਨੇ ਇੱਕ ਵਾਰ ਫਿਰ 24 ਅਤੇ 25 ਜੂਨ ਲਈ ਹੀਟਵੇਵ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ ਪਰ 26 ਜੂਨ ਤੋਂ ਮਾਨਸੂਨ ਤੋਂ ਪਹਿਲਾਂ ਦੀ ਰਾਹਤ ਵੀ ਮਿਲੇਗੀ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਅੱਜ ਗਰਮੀ ਫਿਰ ਤੋਂ ਕੱਢੇਗੀ ਵੱਟ, ਹੀਟ ਵੇਵ ਦੀ ਚੇਤਾਵਨੀ
ਇਸ ਦਿਨ ਹੋਵੇਗੀ ਬਾਰਿਸ਼
26 ਅਤੇ 27 ਜੂਨ ਨੂੰ ਪੰਜਾਬ ਦੇ ਕੁਝ (Punjab Weather Update) ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਬੱਦਲ ਛਾਏ ਰਹਿਣਗੇ ਅਤੇ ਲੋਕਾਂ ਨੂੰ ਗਰਮੀ ਤੋਂ (Punjab Weather Update) ਰਾਹਤ ਮਿਲੇਗੀ ਪਰ 28 ਜੂਨ ਨੂੰ ਬਹੁਤੇ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।