Punjab Weather Update News Today: ਪੰਜਾਬ 'ਚ ਬੀਤੇ ਕੁਝ ਦਿਨਾਂ ਤੋਂ ਹੁੰਮਸ ਭਰੀ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਅਤੇ ਬੀਤੀ ਰਾਤ ਤੋਂ ਹੀ ਸੂਬੇ ਦੇ ਕਈ ਇਲਾਕਿਆਂ 'ਚ ਦਰਮਿਆਨੀ ਮੀਂਹ ਦੇਖਣ ਨੂੰ ਮਿਲ ਰਿਹਾ ਹੈ। ਇੰਨ੍ਹਾ ਹੀ ਨਹੀਂ ਪੰਜਾਬ ਦੇ ਕਈ ਇਲਾਕਿਆਂ 'ਚ ਤੜਕੇ ਸਵੇਰ ਤੋਂ ਵੀ ਬਾਰਿਸ਼ ਹੋ ਰਹੀ ਹੈ।


COMMERCIAL BREAK
SCROLL TO CONTINUE READING

ਦੱਸ ਦਈਏ ਕਿ ਮੌਸਮ ਵਿਭਾਗ ਵੱਲੋਂ ਅੱਜ ਦੇ ਲਈ ਪੰਜਾਬ 'ਚ ਅਲਰਟ ਜਾਰੀ ਨਹੀਂ ਕੀਤਾ ਗਿਆ ਸੀ। ਮੌਸਮ ਵਿਭਾਗ ਵੱਲੋਂ 10 ਅਗਸਤ ਲਈ ਦੱਸ ਪਠਾਨਕੋਟ, ਗੁਰਦਸਪੂਰ, ਹੋਸ਼ਿਆਰਪੂਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤੇਹਗਢ੍ਹ ਸਾਹਿਬ, ਰੂਪਨਗਰ ਤੇ ਪਟਿਆਲਾ ਵਿਖੇ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ ਪਰ ਅੱਜ ਯਾਨੀ 11 ਅਗਸਤ ਲਈ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਸੀ।  


ਹਾਲਾਂਕਿ ਹੁਣ ਨਵੇਂ ਜਾਰੀ ਕੀਤੇ ਗਏ ਬੁਲੇਟਿਨ ਵਿੱਚ ਵੀ ਅਧਿਕਤਰ ਪੰਜਾਬ ਵਿੱਚ ਮੀਂਹ ਦਾ ਕੋਈ ਅਲਰਟ ਨਹੀਂ ਦੱਸਿਆ ਗਿਆ ਹੈ। ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਪਟਿਆਲਾ, ਰਾਜਪੁਰਾ, ਡੇਰਾਬੱਸੀ, ਫਤਿਹਗੜ੍ਹ ਸਾਹਿਬ, ਮੁਹਾਲੀ, ਬੱਸੀ ਪਠਾਣਾ, ਖਰੜ, ਵਿੱਚ ਦਰਮਿਆਨੀ ਮੀਂਹ ਦੀ ਸੰਭਾਵਨਾ ਹੈ।


ਦੂਜੇ ਪਾਸੇ ਉਨ੍ਹਾਂ ਇਹ ਵੀ ਕਿਹਾ ਕਿ ਪਟਿਆਲਾ, ਰਾਜਪੁਰਾ, ਫਤਿਹਗੜ੍ਹ ਸਾਹਿਬ, ਬੱਸੀ ਪਠਾਣਾ, ਖਰੜ, ਖਮਾਣੋਂ, ਚਮਕੌਰ ਸਾਹਿਬ, ਰੂਪ ਨਗਰ, ਵਿੱਚ ਵੀ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। 


ਦੱਸਣਯੋਗ ਹੈ ਕਿ ਪੰਜਾਬ ਵਿੱਚ ਕੁਝ ਥਾਵਾਂ 'ਤੇ ਬੀਤੀ ਰਾਤ ਨੂੰ ਮੀਂਹ ਪਿਆ ਸੀ ਤੇ ਰਾਤ ਤੋਂ ਹੀ ਹਲਕਾ ਹਲਕਾ ਮੀਂਹ ਪੈ ਰਿਹਾ ਹੈ। ਹਾਲਾਂਕਿ ਤੜਕੇ ਸਵੇਰੇ ਮੁਹਾਲੀ ਵਿੱਚ ਕਈ ਥਾਵਾਂ 'ਤੇ ਕੁਝ ਸਮੇਂ ਲਈ ਭਾਰੀ ਮੀਂਹ ਵੀ ਦੇਖਣ ਨੂੰ ਮਿਲਿਆ।


ਜ਼ਿਕਰਯੋਗ ਹੈ ਕਿ ਜੁਲਾਈ ਮਹੀਨੇ ਦੇ ਭਾਰੀ ਮੀਂਹ ਨੇ ਪੰਜਾਬ ਦੀਆਂ ਕਈ ਥਾਵਾਂ 'ਤੇ ਬਹੁਤ ਨੁਕਸਾਨ ਕੀਤਾ ਸੀ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਲੋਕ ਬਹੁਤ ਪ੍ਰੇਸ਼ਾਨ ਹੋਏ ਸਨ।    


ਇਹ ਵੀ ਪੜ੍ਹੋ: Punjab Weather Update: ਜੁਲਾਈ 'ਚ ਇਸ ਸਾਲ ਹਰਿਆਣਾ 'ਚ 59 ਫੀਸਦੀ ਤੇ ਪੰਜਾਬ 'ਚ 44 ਫੀਸਦੀ ਤੋਂ ਜ਼ਿਆਦਾ ਮੀਂਹ ਰਿਕਾਰਡ


ਇਹ ਵੀ ਪੜ੍ਹੋ: Sunil Jakhar Health Problem News: ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਸਟੇਜ 'ਤੇ ਅਚਾਨਕ ਤਬੀਅਤ ਹੋਈ ਖ਼ਰਾਬ, ਹਸਪਤਾਲ ਦਾਖ਼ਲ


(For more news apart from Punjab Weather Update Today, stay tuned to Zee PHH)