Punjab Weather Update: ਅੱਜ ਪੰਜਾਬ ਦੇ ਕਈ ਇਲਾਕਿਆਂ `ਚ ਪੈ ਸਕਦਾ ਹੈ ਮੀਂਹ, ਮਿਲੇਗੀ ਹੁੰਮਸ ਭਰੀ ਗਰਮੀ ਤੋਂ ਰਾਹਤ
Punjab Weather Update: ਚੰਡੀਗੜ 37.3, ਲੁਧਿਆਣਾ 36.6, ਅੰਮ੍ਰਿਤਸਰ 36.8, ਪਟਿਆਲਾ 36.9, ਪਠਾਨਕੋਟ 36.5, ਗੁਰਦਾਸਪੁਰ 36.0 ,ਫਤਿਹਗੜ੍ਹ ਸਾਹਿਬ 36.2, ਫਿਰੋਜ਼ਪੁਰ 36.4 ਅਤੇ ਹੁਸ਼ਿਆਰਪੁਰ ਦਾ ਤਾਪਮਾਨ 36.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
Punjab Weather Update: ਪੰਜਾਬ ਅਤੇ ਚੰਡੀਗੜ੍ਹ ਵਿੱਚ ਕਈ ਦਿਨ ਦੀ ਹੁੰਮਸ ਭਰੀ ਗਰਮੀ ਤੋਂ ਬਾਅਦ 26 ਸਤੰਬਰ ਤੋਂ ਮੌਸਮ ਮੁੜ ਕਰਵਟ ਲੈ ਸਕਦਾ ਹੈ ਜਿਸ ਨਾਲ ਚੰਡੀਗੜ੍ਹ ਅਤੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਬਾਰਿਸ਼ ਹੋ ਸਕਦੀ ਹੈ। ਬੀਤੇ ਦਿਨੀ ਚੰਡੀਗੜ੍ਹ ਵਿਚ ਤਾਪਮਾਨ ਆਮ ਨਾਲੋਂ 5.4 ਡਿਗਰੀ ਵੱਧ ਹੈ, ਜਦਕਿ ਪੰਜਾਬ ਵਿਚ ਤਾਪਮਾਨ ਆਮ ਨਾਲੋਂ 3 ਡਿਗਰੀ ਵੱਧ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ 26 ਸਤੰਬਰ ਨੂੰ ਵੀ ਬਾਰਿਸ਼ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਿਕ ਸੂਬੇ ਵਿੱਚ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਅੱਗੇ ਚੱਲ ਰਿਹਾ ਹੈ। ਸਤੰਬਰ ਵਿੱਚ ਹੁਣ ਤੱਕ ਜੋ ਬਾਰਿਸ਼ ਹੋਈ ਉਹ 48 ਫੀਸਦ ਘੱਟ ਹੈ ਜਦ ਕਿ ਮੌਨਸੂਨ ਸੀਜ਼ਨ ਵਿੱਚ ਅਜੇ 28 ਫੀਸਦ ਬਾਰਿਸ਼ ਦੀ ਕਮੀ ਚੱਲ ਰਹੀ ਹੈ।
23 ਸਤੰਬਰ ਨੂੰ ਰੂਪਨਗਰ ਦਾ ਤਾਪਮਾਨ ਸਭ ਤੋਂ ਵੱਧ 38.5 ਡਿਗਰੀ ਸੈਲਸੀਅਸ ਰਿਹਾ ਜਦ ਕਿ ਮੰਗਲਵਾਰ ਨੂੰ ਮੌਸਮ ਕੇਂਦਰ ਚੰਡੀਗੜ ਵੱਲੋਂ ਜਾਰੀ ਕੀਤੀ ਗਈ ਤਾਪਮਾਨ ਦੀ ਰੋਜ਼ਾਨਾ ਰਿਪੋਰਟ ਅਨੁਸਾਰ ਸਭ ਤੋਂ ਵੱਧ ਬਠਿੰਡਾ ਦਾ ਤਾਪਮਾਨ ਬਠਿੰਡਾ ਵਾਂਗ ਹੀ 38.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਚੰਡੀਗੜ 37.3, ਲੁਧਿਆਣਾ 36.6, ਅੰਮ੍ਰਿਤਸਰ 36.8, ਪਟਿਆਲਾ 36.9, ਪਠਾਨਕੋਟ 36.5, ਗੁਰਦਾਸਪੁਰ 36.0 ,ਫਤਿਹਗੜ੍ਹ ਸਾਹਿਬ 36.2, ਫਿਰੋਜ਼ਪੁਰ 36.4 ਅਤੇ ਹੁਸ਼ਿਆਰਪੁਰ ਦਾ ਤਾਪਮਾਨ 36.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਪੰਜਾਬ-ਚੰਡੀਗੜ੍ਹ ਵਿੱਚ ਸੋਕੇ ਵਰਗੀ ਸਥਿਤੀ
ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਸੋਕੇ ਵਰਗੇ ਹਾਲਾਤ ਪੈਦਾ ਹੋ ਰਹੇ ਹਨ। ਪੰਜਾਬ ਵਿੱਚ 1 ਤੋਂ 24 ਸਤੰਬਰ ਤੱਕ ਆਮ ਨਾਲੋਂ 48 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ, ਜਦਕਿ ਚੰਡੀਗੜ੍ਹ ਵਿੱਚ ਇਨ੍ਹਾਂ ਦਿਨਾਂ ਦੌਰਾਨ ਸਿਰਫ 8 ਫੀਸਦੀ ਘੱਟ ਮੀਂਹ ਪਿਆ ਹੈ। ਚੰਡੀਗੜ੍ਹ ਵਿੱਚ ਹੁਣ ਤੱਕ 114.5 ਮਿਲੀਮੀਟਰ ਮੀਂਹ ਪੈ ਚੁੱਕਾ ਹੈ।
ਪੰਜਾਬ ਵਿੱਚ ਆਮ ਤੌਰ 'ਤੇ ਇਨ੍ਹਾਂ ਦਿਨਾਂ ਦੌਰਾਨ 68.2 ਮਿਲੀਮੀਟਰ ਮੀਂਹ ਪੈਂਦਾ ਹੈ, ਜਦੋਂ ਕਿ ਹੁਣ ਤੱਕ ਸਿਰਫ਼ 35.7 ਮਿਲੀਮੀਟਰ ਮੀਂਹ ਹੀ ਦਰਜ ਕੀਤਾ ਗਿਆ ਹੈ। ਕਪੂਰਥਲਾ ਵਿੱਚ ਪੰਜਾਬ ਵਿੱਚ ਸਭ ਤੋਂ ਘੱਟ ਮੀਂਹ ਪੈ ਰਿਹਾ ਹੈ। ਜਿੱਥੇ ਹੁਣ ਤੱਕ ਸਿਰਫ਼ 5.3 ਮਿਲੀਮੀਟਰ ਮੀਂਹ ਹੀ ਦਰਜ ਕੀਤਾ ਗਿਆ ਹੈ, ਜੋ ਕਿ ਆਮ ਨਾਲੋਂ 94 ਫ਼ੀਸਦੀ ਘੱਟ ਹੈ।