Punjab Farmers News: ਕੜਾਕੇ ਦੀ ਠੰਡ ਕਰਕੇ ਕਿਸਾਨ ਪਰੇਸ਼ਾਨ! ਫਸਲਾਂ ਬਰਬਾਦ, ਸਬਜ਼ੀ ਦੇ ਰੇਟਾਂ ਵਿੱਚ ਉਛਾਲ
Punjab Farmers News: ਮੌਸਮ ਵਿਭਾਗ ਨੇ ਪੰਜਾਬ-ਹਰਿਆਣਾ ਵਿੱਚ ਠੰਢ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਧੁੰਦ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ।
Punjab Farmers News/ਹਰਮੀਤ ਸਿੰਘ: ਸੂਬੇ ਵਿੱਚ ਲਗਾਤਾਰ ਇੱਕ ਮਹੀਨੇ ਤੋਂ ਪੈ ਰਹੀ ਕੜਾਕੇ ਦੀ ਠੰਡ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਠੰਡ ਅਤੇ ਕੋਹਰੇ ਦੇ ਨਾਲ ਹੁਣ ਕਿਸਾਨਾਂ ਦੀਆਂ ਕਈ ਫਸਲਾਂ ਵੀ ਬਰਬਾਦ ਹੋ ਰਹੀਆਂ ਹਨ ਜਿਸ ਦੇ ਨਾਲ ਹੁਣ ਸਬਜ਼ੀ ਦੇ ਰੇਟਾਂ ਵਿੱਚ ਵੀ ਉਛਾਲ ਵੇਖਣ ਨੂੰ ਮਿਲ ਰਿਹਾ ਹੈ ਅਤੇ ਲੋਕ ਵੀ ਸਬਜ਼ੀ ਦਾ ਰੇਟ ਸੁਣ ਕੇ ਕਾਫੀ ਹੈਰਾਨ ਹਨ।
ਨਾਭਾ ਦੀ ਸਬਜ਼ੀ ਮੰਡੀ ਵਿੱਚ ਜੋ ਗੋਭੀ ਪਹਿਲਾਂ 10 ਰੁਪਏ ਕਿਲੋ ਵਿੱਕ ਰਹੀ ਸੀ ਹੁਣ ਉਹ 40 ਰੁਪਏ ਕਿਲੋ ਵਿਕ ਰਹੀ ਹੈ। ਪਹਿਲਾਂ ਟਮਾਟਰ 20 ਰੁਪਏ ਕਿਲੋ ਹੋ ਗਿਆ ਸੀ ਉਹ ਟਮਾਟਰ ਹੁਣ 50 ਕਿਲੋ ਹੋ ਚੁੱਕਾ ਹੈ, ਮਟਰ ਜਿਹੜਾ 20 ਰੁਪਏ ਕਿਲੋ ਸੀ ਉਹ ਮਟਰ ਹੋਣਾ 60 ਰੁਪਏ ਕਿਲੋ ਵਿਕ ਰਿਹਾ ਹੈ।
ਇਹ ਵੀ ਪੜ੍ਹੋ: Republic Day Rehearsal: ਚੰਡੀਗੜ੍ਹ 'ਚ ਅੱਜ ਗਣਤੰਤਰ ਦਿਵਸ ਦੀ ਰਿਹਰਸਲ, ਘਰ ਤੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਐਡਵਾਈਜ਼ਰੀ
ਗਾਜਰ ਜੋਂ 10 ਰੁਪਏ ਕਿਲੋ ਸੀ ਉਹ ਹੁਣ 25 ਰੁਪਏ ਕਿਲੋ ਵਿਕ ਰਹੀ ਹੈ, ਸ਼ਿਮਲਾ ਮਿਰਚ ਜੋ 30 ਰੁਪਏ ਕਿਲੋ ਸੀ ਉਹ 80 ਰੁਪਏ ਕਿਲੋ ਵਿਕ ਰਹੀ ਹੈ ਅਤੇ ਜੋ ਸਬਜ਼ੀ ਵਿਕਰੇਤਾ ਸਬਜੀ ਦੇ ਨਾਲ ਫਰੀ ਧਨੀਆ ਦਿੰਦੇ ਸੀ ਅਤੇ ਹੁਣ ਉਹ ਧਣੀਆ ਹੁਣ 200 ਰੁਪਏ ਕਿਲੋ ਵਿਕ ਰਿਹਾ ਹੈ। ਸਾਰੀ ਸਬਜ਼ੀਆਂ ਦੇ ਰੇਟ ਤਿੰਨ ਗੁਣਾ ਵਧਣ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਹਨ। ਦੂਜੇ ਪਾਸੇ ਕਿਸਾਨ ਵੀ ਸਰਕਾਰ ਤੋਂ ਮੁਆਵਜੇ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ: Agniveer Ajay Singh: ਅੱਜ ਖੰਨਾ 'ਚ ਸ਼ਹੀਦ ਅਗਨੀਵੀਰ ਅਜੈ ਸਿੰਘ ਦੇ ਘਰ ਜਾਣਗੇ CM ਭਗਵੰਤ ਮਾਨ
ਦੱਸ ਦਈਏ ਕਿ ਪੰਜਾਬ ਵਿੱਚ ਧੁੰਦ ਦਾ ਕਹਿਰ ਜਾਰੀ ਹੈ। ਵੀਰਵਾਰ ਸਵੇਰੇ ਕਈ ਥਾਵਾਂ 'ਤੇ ਸੰਘਣੀ ਧੁੰਦ ਦੇਖੀ ਗਈ। ਇਸ ਕਾਰਨ ਪਟਿਆਲਾ ਵਿੱਚ ਵਿਜ਼ੀਬਿਲਟੀ 25 ਮੀਟਰ, ਅੰਮ੍ਰਿਤਸਰ ਵਿੱਚ 50, ਅੰਬਾਲਾ ਵਿੱਚ 25 ਅਤੇ ਚੰਡੀਗੜ੍ਹ ਵਿੱਚ 50 ਮੀਟਰ ਰਹੀ।
ਮੌਸਮ ਵਿਭਾਗ ਨੇ ਠੰਢ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਨਾਲ ਚੰਡੀਗੜ੍ਹ ਵਿੱਚ ਠੰਢ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਪੰਜਾਬ ਵਿੱਚ ਠੰਡ ਕਰਕੇ ਫ਼ਸਲਾਂ ਖ਼ਰਾਬ ਹੋ ਰਹੀਆਂ ਹਨ ਜਿਸ ਕਰਕੇ ਕਿਸਾਨ ਪਰੇਸ਼ਾਨ ਹੋ ਰਹੇ ਹਨ।