Republic Day Rehearsal: ਚੰਡੀਗੜ੍ਹ 'ਚ ਅੱਜ ਗਣਤੰਤਰ ਦਿਵਸ ਦੀ ਰਿਹਰਸਲ, ਘਰ ਤੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਐਡਵਾਈਜ਼ਰੀ
Advertisement
Article Detail0/zeephh/zeephh2077309

Republic Day Rehearsal: ਚੰਡੀਗੜ੍ਹ 'ਚ ਅੱਜ ਗਣਤੰਤਰ ਦਿਵਸ ਦੀ ਰਿਹਰਸਲ, ਘਰ ਤੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਐਡਵਾਈਜ਼ਰੀ

Republic Day Rehearsal:  ਚੰਡੀਗੜ੍ਹ 'ਚ ਅੱਜ ਗਣਤੰਤਰ ਦਿਵਸ ਦੀ ਰਿਹਰਸਲ ਕਰਵਾਈ ਜਾ ਰਹੀ ਹੈ, ਘਰ ਤੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਐਡਵਾਈਜ਼ਰੀ

Republic Day Rehearsal:  ਚੰਡੀਗੜ੍ਹ 'ਚ ਅੱਜ ਗਣਤੰਤਰ ਦਿਵਸ ਦੀ ਰਿਹਰਸਲ, ਘਰ ਤੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਐਡਵਾਈਜ਼ਰੀ

Republic Day Rehearsal:  ਚੰਡੀਗੜ੍ਹ ਵਿੱਚ ਗਣਤੰਤਰ ਦਿਵਸ ਮੌਕੇ ਅੱਜ ਚੰਡੀਗੜ੍ਹ ਪੁਲਿਸ ਵੱਲੋਂ ਫੁਲ ਡਰੈਸ ਰਿਹਰਸਲ ਕੀਤੀ ਜਾਵੇਗੀ। ਚੰਡੀਗੜ੍ਹ ਟਰੈਫਿਕ ਪੁਲਿਸ ਨੇ ਇਸ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲਿਸ ਵੱਲੋਂ ਕਈ ਰੂਟ ਮੋੜ ਦਿੱਤੇ ਜਾਣਗੇ। ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਇਨ੍ਹਾਂ ਰਸਤਿਆਂ 'ਤੇ ਨਾ ਆਉਣ ਦੀ ਸਲਾਹ ਦਿੱਤੀ ਹੈ।

ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ  ਪੁਲਿਸ ਵੱਲੋਂ ਸਵੇਰੇ 9:30 ਵਜੇ ਤੋਂ ਸਵੇਰੇ 10:15 ਵਜੇ ਤੱਕ ਇਨ੍ਹਾਂ ਰੂਟਾਂ 'ਤੇ ਟਰੈਫ਼ਿਕ ਨੂੰ ਡਾਇਵਰਟ ਕੀਤਾ ਜਾਵੇਗਾ। ਲੋਕਾਂ ਨੂੰ ਹੋਰ ਰਸਤਿਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ Republic Day 2024: 26 ਜਨਵਰੀ ਨੂੰ ਲੈ ਕੇ ਹਾਈ ਅਲਰਟ 'ਤੇ ਪੰਜਾਬ ਪੁਲਿਸ! ਸੁਰੱਖਿਆ ਪ੍ਰਬੰਧ ਕੀਤੇ ਸਖ਼ਤ 

ਇਹ ਸੜਕਾਂ ਬੰਦ ਰਹਿਣਗੀਆਂ (Republic Day Rehearsal)
ਪੁਲਿਸ ਟ੍ਰੈਫਿਕ ਐਡਵਾਈਜ਼ਰੀ ਅਨੁਸਾਰ ਸੈਕਟਰ 16 ਤੋਂ 16-17 ਲਾਈਟ ਪੁਆਇੰਟ, ਸੈਕਟਰ 16/17/9/10 ਮਟਕਾ ਚੌਕ, ਸੈਕਟਰ 3/4/9/10 ਨਵਾਂ ਬੈਰੀਕੇਡ ਚੌਕ, ਸੈਕਟਰ 1/3 ਅਤੇ 4 ਚੌਕ ਪੁਰਾਣਾ ਬੈਰੀਕੇਡ ਚੌਕ, ਖੱਬੇ ਵਾਰ ਮੈਮੋਰੀਅਲ ਵੱਲ ਮੁੜੋ, ਵੋਗਨ ਵਿਲਾ ਗਾਰਡਨ, ਸੈਕਟਰ 3 ਤੋਂ ਵਾਰ ਮੈਮੋਰੀਅਲ ਤੋਂ ਬੋਗਨ ਵਿਲਾ ਗਾਰਡਨ ਸੈਕਟਰ 3 ਵੱਲ, ਪੁਰਾਣਾ ਬੈਰੀਕੇਡ ਚੌਕ, ਮਟਕਾ ਚੌਕ ਤੋਂ ਸੱਜਾ ਮੋੜ, ਸੈਕਟਰ 16-17 ਲਾਈਟ ਪੁਆਇੰਟ ਤੋਂ ਖੱਬੇ ਮੋੜ, ਸੈਕਟਰ 17 ਪਰੇਡ ਗਰਾਊਂਡ ਤੋਂ ਸੱਜੇ ਮੋੜ। ਬੰਦ

ਗਣਤੰਤਰ ਦਿਵਸ ਦਾ  (Republic Day Rehearsal) ਰਾਜ ਪੱਧਰੀ ਪ੍ਰੋਗਰਾਮ ਪਰੇਡ ਗਰਾਊਂਡ, ਸੈਕਟਰ 17, ਚੰਡੀਗੜ੍ਹ ਵਿਖੇ ਕਰਵਾਇਆ ਜਾਵੇਗਾ। ਇਸ ਸਬੰਧੀ ਇੱਥੇ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਹਨ। ਉਸ ਲਈ ਅੱਜ ਫੁੱਲ ਡਰੈੱਸ ਰਿਹਰਸਲ ਦਾ ਆਯੋਜਨ ਕੀਤਾ ਗਿਆ ਹੈ। ਇਹ ਸਮਾਗਮ ਚੰਡੀਗੜ੍ਹ ਪੁਲਿਸ ਵੱਲੋਂ ਕਰਵਾਇਆ ਜਾ ਰਿਹਾ ਹੈ। ਇਹ ਸੜਕਾਂ 26 ਜਨਵਰੀ ਨੂੰ ਵੀ ਬੰਦ ਰਹਿਣਗੀਆਂ। ਇੱਥੋਂ ਟਰੈਫਿਕ ਨੂੰ ਡਾਇਵਰਟ ਕੀਤਾ ਜਾਵੇਗਾ।

Trending news