Punjab Weather Updates: ਜਲੰਧਰ `ਚ ਧੁੱਸੀ ਬੰਨ੍ਹ `ਚ ਪਿਆ ਪਾੜ! ਪਾਣੀ ਦੇ ਤੇਜ਼ ਵਹਾਅ `ਚ ਰੁੜ੍ਹ ਗਿਆ ਇੱਕ ਸਖ਼ਸ
Punjab Jalandhar Weather Updates: ਜਲੰਧਰ `ਚ ਲੋਹੀਆਂ ਦੇ ਪਿੰਡ ਛੰਨਾ `ਚ ਸਤਲੁਜ ਦੇ ਕੰਢੇ ਬਣੇ ਬੰਨ੍ਹ `ਚ ਪਾੜ ਪੈ ਗਿਆ ਹੈ। ਇਹ ਬੰਨ੍ਹ ਉਸੇ ਥਾਂ ਤੋਂ ਟੁੱਟ ਗਿਆ ਹੈ ਜਿੱਥੇ ਅਗਸਤ 2019 ਵਿੱਚ ਹੜ੍ਹ ਆਇਆ ਸੀ।
Punjab Jalandhar Weather Updates: ਪੰਜਾਬ ਵਿੱਚ ਸਤਲੁਜ ਦਰਿਆ ਦੇ ਨਾਲ-ਨਾਲ ਜਲੰਧਰ ਦੀ ਸ਼ਾਹਕੋਟ ਸਬ-ਡਿਵੀਜ਼ਨ ਦੇ ਲੋਹੀਆਂ ਇਲਾਕੇ ਵਿੱਚ ਲੱਖੇ ਦੀਆਂ ਛੰਨਾ ਵਿੱਚ ਦੋ ਥਾਵਾਂ 'ਤੇ ਧੁੱਸੀ ਬੰਨ੍ਹ ਟੁੱਟ ਗਿਆ। ਧੁੱਸੀ ਬੰਨ੍ਹ ਦੇ ਉਪਰੋਂ ਪਿੰਡਾਂ ਨੂੰ ਜਾਣ ਵਾਲੀ ਸੜਕ ਵੀ ਰੁੜ ਗਈ ਹੈ। ਭਾਰੀ ਮੀਂਹ ਨੇ ਹਰ ਪਾਸੇ ਤਬਾਹੀ ਮਚਾਈ ਹੋਈ ਹੈ।
ਇਹਨਾਂ ਹੀ ਨਹੀਂ ਜਲੰਧਰ ਦੇ ਕਸਬਾਲੋਹੀਆਂ ਗਿੱਦੜ ਪਿੰਡੀ ਨੇੜਿਓਂ ਪਿੰਡ ਮੰਡਾਲਾ ਅਤੇ ਨਸੀਰਪੁਰ ਦੇ ਵਿਚਕਾਰ ਸਤਲੁਜ ਦਰਿਆ ਦਾ ਬੰਨ ਟੁੱਟ ਗਿਆ ਹੈ। ਇਸ ਦਾ ਅਸਰ ਜਲੰਧਰ ਦੇ ਲੋਹੀਆ 'ਚ ਵੀ ਦੇਖਣ ਨੂੰ ਮਿਲਿਆ, ਜਿੱਥੇ ਇਕ 24 ਸਾਲਾ ਨੌਜਵਾਨ ਪਾਣੀ ਦੀ ਲਪੇਟ 'ਚ ਆ ਗਿਆ। ਉਕਤ ਨੌਜਵਾਨ ਦੀ ਪਛਾਣ ਅਰਸ਼ਦੀਪ ਪਿੰਡ ਮੁੰਡੀ ਚੋਲਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ: Gangster Lawrence Bishnoi News: ਬਠਿੰਡਾ ਜੇਲ੍ਹ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵਿਗੜੀ ਸਿਹਤ
ਦੱਸਿਆ ਜਾ ਰਿਹਾ ਹੈ ਕਿ ਪਾਣੀ ਦੇ ਤੇਜ਼ ਵਹਾਅ 'ਚ ਫਸਿਆ ਅਰਸ਼ਦੀਪ ਆਪਣੀ ਬਾਈਕ ਨੂੰ ਬਾਹਰ ਕੱਢਦੇ ਸਮੇਂ ਰੁੜ੍ਹ ਗਿਆ। ਬਾਈਕ ਤਾਂ ਮਿਲ ਗਈ ਹੈ ਪਰ ਉਕਤ ਨੌਜਵਾਨ ਲਾਪਤਾ ਹੋ ਗਿਆ ਹੈ, ਜਿਸ ਦੀ ਪ੍ਰਸ਼ਾਸਨ ਵੱਲੋਂ ਭਾਲ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਮੀਂਹ ਕਾਰਨ ਘੱਗਰ ਅਤੇ ਸਤਲੁਜ ਦਰਿਆਵਾਂ ਦੇ ਨਾਲ-ਨਾਲ ਸਰਹਿੰਦ ਨਹਿਰ ਵਿੱਚ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਜ਼ਿਲ੍ਹਿਆਂ ਵਿੱਚ ਸਥਿਤੀ ਬੇਕਾਬੂ ਹੋ ਗਈ ਹੈ।
ਇਹ ਵੀ ਪੜ੍ਹੋ: Punjab News: ਭਾਰੀ ਬਾਰਿਸ਼ ਕਰਕੇ ਫਤਿਹਗੜ੍ਹ ਸਾਹਿਬ 'ਚ ਕਈ ਹਜ਼ਾਰ ਏਕੜ ਫ਼ਸਲ ਹੋਈ ਖ਼ਰਾਬ, ਵੇਖੋ ਤਸਵੀਰਾਂ
ਲੋਕਾਂ ਨੇ ਦੱਸਿਆ ਕਿ ਧੁੱਸੀ ਬੰਨ੍ਹ ਵਿੱਚ ਦੋ ਥਾਵਾਂ ’ਤੇ ਵੱਡੀਆਂ ਤਰੇੜਾਂ ਆ ਗਈਆਂ ਹਨ, ਜਿਸ ਕਾਰਨ ਪਾਣੀ ਪਿੰਡਾਂ ਵਿੱਚ ਦਾਖ਼ਲ ਹੋ ਗਿਆ ਹੈ। ਲੋਕਾਂ ਨੂੰ ਬਚਾਉਣ ਲਈ ਐਨਡੀਆਰਐਫ ਦੀ ਟੀਮ ਦੇਰ ਰਾਤ ਤੋਂ ਮੁਹਿੰਮ ਜਾਰੀ ਹੈ। ਇਸੇ ਦੌਰਾਨ ਸਤਲੁਜ ਵਿੱਚ ਪਾਣੀ ਵਧਣ ਦੇ ਖਤਰੇ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸ਼ਾਹਕੋਟ ਸਬ-ਡਵੀਜ਼ਨ ਦੇ ਹੜ੍ਹ ਪ੍ਰਭਾਵਿਤ 50 ਪਿੰਡਾਂ ਨੂੰ ਖਾਲੀ ਕਰਵਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਸੁਲਤਾਨਪੁਰ ਲੋਧੀ ਨੇੜੇ ਮੰਡਾਲਾ ਵਿੱਚ ਧੁੱਸੀ ਬੰਨ੍ਹ ਟੁੱਟਣ ਕਾਰਨ ਪਾਣੀ ਪਿੰਡਾਂ ਵਿੱਚ ਦਾਖ਼ਲ ਹੋ ਗਿਆ ਹੈ। ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਮੌਕੇ 'ਤੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਸਤਲੁਜ ਦੇ ਪਾਣੀ ਨਾਲ ਜੋ ਧੁੱਸੀ ਬੰਨ੍ਹ ਟੁੱਟਿਆ ਹੈ, ਉਹ ਏਨਾ ਚੌੜਾ ਸੀ ਕਿ ਤਿੰਨ ਵਾਹਨ ਇੱਕੋ ਸਮੇਂ ਇਸ ਨੂੰ ਪਾਰ ਕਰ ਸਕਦੇ ਸਨ ਪਰ ਕੁਦਰਤ ਦੇ ਸਾਹਮਣੇ ਕਿਸੇ ਦੀ ਤਾਕਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ।