Punjab World Biggest Burger Burger: ਪੰਜਾਬ ਦਾ 'ਬਰਗਰ ਚਾਚੂ' (Burger Chachu) ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ, ਹੁਸ਼ਿਆਰਪੁਰ ਦੇ ਰਹਿਣ ਵਾਲੇ ਵਿਅਕਤੀ, ਜਿਸ ਨੂੰ 'ਬਰਗਰ ਚਾਚੂ' ਕਿਹਾ ਜਾਂਦਾ ਹੈ, ਜਿਸ ਨੇ ਇਸ ਵਾਰ 100 ਕਿੱਲੋ ਦਾ ਬਰਗਰ ਬਣਾਇਆ ਹੈ। ਉਦੋਂ ਤੋਂ ਹੀ ਇਸ ਬਰਗਰ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ ਹੈ। 


COMMERCIAL BREAK
SCROLL TO CONTINUE READING

ਹਾਲ ਹੀ ਵਿੱਚ ਪੰਜਾਬ ਦੇ ਹੁਸ਼ਿਆਰਪੁਰ ਤੋਂ ਸ਼ਰਨਦੀਪ ਸਿੰਘ ਉਰਫ ਬਰਗਰ ਚਾਚੂ (Burger Chachu)  ਦੇ ਨਾਂ 'ਤੇ ਇਕ ਹੋਰ ਵੱਡਾ ਖਿਤਾਬ ਜੁੜ ਗਿਆ ਹੈ। ਬਰਗਰ ਚਾਚੂ (Burger Chachu)  ਹੋਟਲ ਗ੍ਰੈਂਡ ਮਰਕਿਊਰ ਦੇ ਸਹਿਯੋਗ ਨਾਲ ਦੁਨੀਆ ਦਾ ਸਭ ਤੋਂ ਵੱਡਾ ਗੋਲਡ ਪਲੇਟਿਡ ਬਰਗਰ ਬਣਾਇਆ ਗਿਆ ਹੈ, ਜਿਸ ਦਾ ਵਜ਼ਨ ਲਗਭਗ 100 ਕਿਲੋ ਹੈ। ਬਰਗਰ ਚਾਚੂ ਨੇ ਦੱਸਿਆ ਕਿ ਇਸ ਬਰਗਰ ਨੂੰ ਬਣਾਉਣ ਲਈ ਕਈ ਦਿਨ ਪਹਿਲਾਂ ਤੋਂ ਹੀ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। 


ਇਹ ਵੀ ਪੜ੍ਹੋ: Fazilka Accident News: ਮਲੋਟ ਰੋਡ 'ਤੇ ਵਾਪਰਿਆ ਵੱਡਾ ਹਾਦਸਾ, ਇੱਕ ਵਿਅਕਤੀ ਦੀ ਦਰਦਨਾਕ ਮੌਤ

ਬਰਗਰ ਨੂੰ ਬਣਾਉਣ ਲਈ ਹੁਸ਼ਿਆਰਪੁਰ ਦੇ ਰਹਿਣ ਵਾਲੇ ਸ਼ਰਨਦੀਪ ਸਿੰਘ ਨੂੰ ਹੋਟਲ ਗ੍ਰੈਂਡ ਮਰਕਿਊਰ ਵੱਲੋਂ ਵਿਸ਼ੇਸ਼ ਤੌਰ 'ਤੇ ਨਿਯੁਕਤ ਕੀਤਾ ਗਿਆ ਸੀ। ਬਰਗਰ ਚਾਚੂ ਅਤੇ ਹੋਟਲ ਸਟਾਫ ਦੀ ਮਦਦ ਨਾਲ ਇਹ ਬਰਗਰ ਤਿਆਰ ਕੀਤਾ ਜਾ ਸਕਿਆ। 


ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਬਰਗਰ ਹੈ। ਇਸ ਬਰਗਰ ਨੂੰ ਸੋਨੇ ਦੀਆਂ ਬਰਕ ਨਾਲ ਸਜਾਇਆ ਗਿਆ ਹੈ। ਇਸ ਨਾਲ ਇਹ ਬਰਗਰ ਸੋਨੇ ਵਰਗਾ ਦਿਖਾਈ ਦਿੰਦਾ ਹੈ। ਇਸ ਨੂੰ ਬਣਾਉਣ ਲਈ ਪੰਜਾਬ ਦੇ ਬਰਗਰ ਚਾਚੂ (Burger Chachu)  ਦੇ ਨਾਂ ਨਾਲ ਮਸ਼ਹੂਰ ਸ਼ਰਨਦੀਪ ਸਿੰਘ ਨੂੰ ਬੁਲਾਇਆ ਗਿਆ ਸੀ। ਉਸ ਨੇ ਅਤੇ ਹੋਟਲ ਸਟਾਫ ਨੇ ਮਿਲ ਕੇ ਇਹ ਬਰਗਰ ਤਿਆਰ ਕੀਤਾ।


ਇਹ ਵੀ ਪੜ੍ਹੋ:  Faridkot Accident News: ਨਿੱਜੀ ਸਕੂਲ ਵੈਨ ਦੀ ਮੋਟਰਸਾਈਕਲ ਤੇ ਕਾਰ ਨਾਲ ਹੋਈ ਟੱਕਰ, ਡਰਾਈਵਰ ਗੰਭੀਰ ਜ਼ਖ਼ਮੀ

ਹੋਟਲ ਦੇ ਜਨਰਲ ਮੈਨੇਜਰ ਵਿਵੇਕ ਮਹਾਜਨ ਨੇ ਕਿਹਾ ਕਿ ਫਾਸਟ ਫੂਡ ਖਾਣ ਨਾਲ ਬੀਮਾਰੀਆਂ ਲੱਗ ਜਾਂਦੀਆਂ ਹਨ। ਇਸ ਵਿੱਚ ਬਰਗਰ ਵੀ ਸ਼ਾਮਲ ਹਨ। ਅਸੀਂ ਅਜਿਹਾ ਬਰਗਰ ਬਣਾਇਆ ਹੈ ਜਿਸ ਨਾਲ ਬੀਮਾਰੀ ਨਹੀਂ ਹੋਵੇਗੀ ਪਰ ਸਰੀਰ ਨੂੰ ਫਾਇਦਾ ਹੋਵੇਗਾ। ਇਸ ਬਰਗਰ ਨੂੰ ਬਣਾਉਣ ਲਈ ਜ਼ਿਆਦਾਤਰ ਮੋਟੇ ਅਨਾਜ ਦੀ ਵਰਤੋਂ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਦੇਸ਼ ਦੇ ਵੱਧ ਤੋਂ ਵੱਧ ਲੋਕਾਂ ਨੂੰ ਮੋਟੇ ਅਨਾਜ ਦਾ ਸੇਵਨ ਕਰਨਾ ਚਾਹੀਦਾ ਹੈ, ਇਹ ਸਿਹਤ ਲਈ ਚੰਗਾ ਹੈ, ਇਸ ਨਾਲ ਕਿਸਾਨਾਂ ਨੂੰ ਫਾਇਦਾ ਹੁੰਦਾ ਹੈ। ਇਸ ਤੋਂ ਪ੍ਰੇਰਿਤ ਹੋ ਕੇ ਇਹ ਖਾਸ ਕਿਸਮ ਦਾ ਬਰਗਰ ਬਣਾਇਆ ਗਿਆ ਹੈ।


ਹੁਸ਼ਿਆਰਪੁਰ ਤੋਂ ਸ਼ਰਨਦੀਪ ਸਿੰਘ ਨੇ ਜੀ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਉਹਨਾਂ ਨੇ ਹੋਟਲ ਮੈਨੇਜਮੈਂਟ 2010 ਵਿੱਚ ਕੀਤੀ ਸੀ ਅਤੇ ਇਸ ਤੋਂ ਬਾਅਦ ਉਹਨਾਂ ਨੇ 2016 ਵਿੱਚ ਰੇਹੜੀ ਤੋਂ ਸ਼ੁਰੂ ਕੀਤਾ ਸੀ ਅਤੇ ਫਿਰ 2017 ਵਿੱਚ ਆਪਣਾ ਰੈਸਟੋਰੈਂਟ ਸ਼ੁਰੂ ਕੀਤਾ। ਇਸ ਤੋਂ ਬਾਅਦ ਪਹਿਲੀ ਵਾਰ 2017 ਵਿੱਚ 7 ਕਿੱਲੋ, 2018- 11 ਕਿੱਲੋ ਅਤੇ 2019 ਵਿੱਚ 20 ਦਾ ਬਰਗਰ ਬਣਾਇਆ ਹੈ। ਹੁਣ 2023 ਵਿੱਚ 100 ਕਿੱਲੋ ਦਾ ਬਰਗਰ ਬਣਾਇਆ ਹੈ।