Punjabi man doing Bhangra in Canada winters: ਜ਼ਿਆਦਾਤਰ ਲੋਕਾਂ ਨੂੰ ਸਰਦੀਆਂ ਦਾ ਮੌਸਮ ਬਹੁਤ ਪਸੰਦ ਹੁੰਦਾ ਹੈ ਪਰ ਇਹ ਮੌਸਮ ਲੋਕਾਂ ਦਾ ਬਿਸਤਰੇ ਤੋਂ ਨਿਕਲਣਾ ਮੁਸ਼ਕਲ ਕਰ ਦਿੰਦਾ ਹੈ। ਠੰਢ ਵਿੱਚ ਲੋਕਾਂ ਦਾ ਬਿਸਤਰ ਤੋਂ ਉੱਠਣ ਦਾ ਦਿੱਲ ਨਹੀਂ ਕਰਦਾ, ਉੱਥੇ ਹੀ ਇੱਕ ਪੰਜਾਬੀ ਨੌਜਵਾਨ ਲੋਕਾਂ ਨੂੰ ਠੰਢ ਦਾ ਲੁਤਫ਼ ਉਠਾਉਣ ਦੀ ਪ੍ਰੇਰਨਾ ਦੇ ਰਿਹਾ ਹੈ। 


COMMERCIAL BREAK
SCROLL TO CONTINUE READING

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪੰਜਾਬੀ ਨੌਜਵਾਨ ਬਰਫ਼ ਦੇ ਪਹਾੜਾਂ ਵਿੱਚ ਭੰਗੜਾ ਪਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਪੰਜਾਬੀ ਨੌਜਵਾਨ ਦਾ ਭੰਗੜਾ ਦੇਖਕੇ ਹਰ ਕੋਈ ਉਸਦੇ ਹੌਂਸਲੇ ਦੀ ਤਾਰੀਫ਼ ਕਰ ਰਿਹਾ ਹੈ ਅਤੇ ਉਸਦੀ ਤਾਰੀਫ਼ ਬਣਦੀ ਵੀ ਹੈ ਕਿਉਂਕਿ ਅਜਿਹੇ ਠੰਡ ਵਿੱਚ ਲੋਕਾਂ ਦਾ ਖ਼ੂਨ ਜੰਮ ਜਾਂਦਾ ਹੈ।


ਦੱਸ ਦਈਏ ਕਿ ਜਿੱਥੇ ਇਹ ਪੰਜਾਬੀ ਵਿਅਕਤੀ ਡਾਂਸ ਕਰ ਰਿਹਾ ਹੈ ਉੱਥੇ ਦਾ ਤਾਪਮਾਨ ਮਾਈਨਸ 40 ਡਿਗਰੀ ਹੈ।


ਕੈਨੇਡਾ ਦੇ ਡਾਂਸਰ ਗੁਰਦੀਪ ਪੰਧੇਰ ਵੱਲੋਂ ਠੰਢ ਨੂੰ ਮਾਤ ਦੇਣ ਤੇ ਨਿੱਘੇ ਰਹਿਣ ਲਈ ਯੂਕੋਨ ਦੇ ਬਰਫੀਲੇ ਜੰਗਲ ਵਿੱਚ ਭੰਗੜਾ ਪਾਇਆ ਗਿਆ। ਇਹ ਵੀਡੀਓ ਦੁਨੀਆਂ ਭਰ ਦੇ ਪੰਜਾਬੀਆਂ ਨੂੰ ਵਧੀਆ ਵਾਈਬਸ ਦੇ ਰਹੀ ਹੈ। 


ਹੋਰ ਪੜ੍ਹੋ: Coronavirus Punjab: ਕੋਰੋਨਾ ਦੀ ਸਥਿਤੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦੀ ਮੀਟਿੰਗ


 



 


ਦੱਸਣਯੋਗ ਹੈ ਕਿ ਇਹ ਵੀਡੀਓ ਗੁਰਦੀਪ ਵੱਲੋਂ 20 ਦਸੰਬਰ ਨੂੰ ਟਵਿੱਟਰ ‘ਤੇ ਸਾਂਝੀ ਕੀਤੀ ਗਈ ਅਤੇ ਇਸ ਵੀਡੀਓ ਵਿੱਚ ਉਸ ਨੇ ਕਿਹਾ ਕਿ ਉਹ ਯੂਕੋਨ ਦੇ ਜੰਗਲ ‘ਚ ਮਾਈਨਸ 40 ਡਿਗਰੀ ਤਾਪਮਾਨ ਵਿੱਚ ਡਾਂਸ ਕਰ ਰਿਹਾ ਹੈ।


ਇਸ ਵੀਡੀਓ ਵਿੱਚ ਗੁਰਦੀਪ ਨੂੰ ਜੋਸ਼ ਨਾਲ ਭੰਗੜਾ ਪਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਉਸਨੇ ਕੈਪਸ਼ਨ ਵਿੱਚ ਲਿਖਿਆ ਕਿ ਉਸ ਨੇ ਯੂਕੋਨ ਦੇ ਜੰਗਲ ‘ਚ ਮਾਈਨਸ 40 ਡਿਗਰੀ ਤਾਪਮਾਨ ‘ਚ ਭੰਗੜਾ ਪਾਇਆ। ਉਸਨੇ ਕਿਹਾ ਕਿ ਹਵਾ ਠੰਢੀ ਹੈ ਪਰ ਫਿਰ ਵੀ ਫੇਫੜਿਆਂ ਲਈ ਬਹੁਤ ਤਾਜ਼ਗੀ ਭਰੀ ਹੈ ਅਤੇ ਇਸ ਵਾਤਾਵਰਣ ਵਿੱਚ ਉਸਨੇ ਗਰਮੀ ਪੈਦਾ ਕਰਨ ਲਈ ਭੰਗੜਾ ਕੀਤਾ ਅਤੇ ਉਹ ਦੁਨੀਆ ਨੂੰ ਚੰਗੇ ਵਾਈਬਸ ਦੇ ਰਿਹਾ ਹੈ।


ਹੋਰ ਪੜ੍ਹੋ: ਕੋਰੋਨਾ ਦੀ ਸਥਿਤੀ ਨੂੰ ਲੈ ਕੇ ਲੋਕਾਂ 'ਚ ਲੌਕਡਾਊਨ ਦਾ ਖ਼ਦਸ਼ਾ, ਜਾਣੋ IMA ਦੇ ਡਾਕਟਰ ਨੇ ਕਿ ਕਿਹਾ


(For more news apart from Punjabi man doing Bhangra in Canada's winters, stay tuned to Zee PHH)