Garry Sandhu Birthday: ਪੰਜਾਬੀ ਗਾਇਕ ਗੈਰੀ ਸੰਧੂ ਅੱਜ ਮਨਾ ਰਹੇ ਆਪਣਾ 40ਵਾਂ ਜਨਮ ਦਿਨ; ਜਾਣੋ ਉਨ੍ਹਾਂ ਦੇ ਜ਼ਿੰਦਗੀ ਨਾਲ ਜੁੜੇ ਖ਼ਾਸ ਪਹਿਲੂ
Garry Sandhu Birthday: ਪੰਜਾਬੀ ਗਾਇਕ ਗੈਰੀ ਸੰਧੂ ਨੇ ਮਨੋਰੰਜਨ ਜਗਤ ਵਿੱਚ ਬਹੁਤ ਥੋੜ੍ਹੇ ਸਮੇਂ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ।
Garry Sandhu Birthday: ਪੰਜਾਬੀ ਗਾਇਕ ਗੈਰੀ ਸੰਧੂ ਨੇ ਮਨੋਰੰਜਨ ਜਗਤ ਵਿੱਚ ਬਹੁਤ ਥੋੜ੍ਹੇ ਸਮੇਂ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਗੈਰੀ ਸੰਧੂ ਦਾ ਪੂਰਾ ਨਾਮ ਗੁਰਮੁੱਖ ਸਿੰਘ ਸੰਧੂ ਹੈ। ਗੈਰੀ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਦਾ ਹਮੇਸ਼ਾ ਹੀ ਦਿਲ ਜਿੱਤਿਆ ਹੈ। ਨੌਜਵਾਨ ਉਨ੍ਹਾਂ ਦੀ ਆਵਾਜ਼ ਦੇ ਦੀਵਾਨੇ ਹਨ। ਅਦਾਕਾਰੀ ਕਾਰਨ ਵੀ ਉਹ ਬਹੁਤ ਜ਼ਿਆਦਾ ਮਕਬੂਲ ਹਨ। ਉਨ੍ਹਾਂ ਨੇ ਅਮਰਿੰਦਰ ਗਿੱਲ ਦੀ ਫਿਲਮ 'ਚਾਲ ਮੇਰਾ ਪੁੱਤ 2' ਵਿੱਚ ਕੰਮ ਕੀਤਾ, ਜਿਸ ਨੂੰ ਦਰਸ਼ਕਾਂ ਵੱਲੋ ਕਾਫੀ ਪਸੰਦ ਕੀਤਾ ਗਿਆ। ਗੈਰੀ ਸੰਧੂ ਦਾ ਜਨਮ 4 ਅਪ੍ਰੈਲ ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਰੁੜਕਾ ਕਲਾਂ ਵਿੱਚ ਹੋਇਆ ਸੀ। ਗੈਰੀ ਸੰਧੂ ਨੂੰ ਸਕੂਲ ਦੇ ਦਿਨਾਂ ਤੋਂ ਹੀ ਗਾਉਣ ਦਾ ਸ਼ੌਂਕ ਸੀ। ਗੈਰੀ ਸੰਧੂ ਦਾ ਵੱਡਾ ਭਰਾ ਵਿਦੇਸ਼ ਵਿੱਚ ਰਹਿੰਦਾ ਹੈ।
'ਦੇ ਦੇ ਪਿਆਰ ਦੇ' 'ਚ ਦਿੱਤੀ ਆਵਾਜ਼
ਗੈਰੀ ਸੰਧੂ ਨੇ ਆਪਣੀ ਗਾਇਕੀ ਦੀ ਸ਼ੁਰੂਆਤ 2020 ਵਿੱਚ ਪੰਜਾਬੀ ਫਿਲਮ 'ਰੋਮੀਓ ਰਾਜਾ' ਲਈ ਗਾਏ ਗੀਤ 'ਮੈਂ ਨੀ ਪੀਂਦਾ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਸ ਨੇ 'ਇਲੀਗਨ ਵੇਪਨ', 'ਯਾਹ ਬੇਬੀ' ਅਤੇ 'ਬੰਦਾ ਬਨ ਜਾ' ਵਰਗੇ ਗੀਤਾਂ ਨੂੰ ਆਵਾਜ਼ ਦਿੱਤੀ। ਫਿਰ ਉਸਨੇ ਆਪਣਾ ਰਿਕਾਰਡ ਲੇਬਲ ਫਰੈਸ਼ ਮੀਡੀਆ ਰਿਕਾਰਡ ਲਾਂਚ ਕੀਤਾ।
ਇਹ ਵੀ ਪੜ੍ਹੋ : Jazzy B News: ਪੰਜਾਬੀ ਗਾਇਕ ਜੈਜ਼ੀ ਬੀ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਨੋਟਿਸ ਕੀਤਾ ਜਾਰੀ, ਜਾਣੋ ਕਾਰਨ
2019 ਵਿੱਚ, ਉਸਨੇ ਅਜੈ ਦੇਵਗਨ ਅਤੇ ਰਕੁਲ ਪ੍ਰੀਤ ਸਿੰਘ ਸਟਾਰਰ ਫਿਲਮ 'ਦੇ ਦੇ ਪਿਆਰ ਦੇ' ਲਈ 'ਹੌਲੀ ਹੌਲੀ' ਲਈ ਆਪਣੀ ਆਵਾਜ਼ ਦਿੱਤੀ, ਜੋ ਕਿ ਉਸਦੇ ਗੀਤ 'ਯਾਹ ਬੇਬੀ' ਦਾ ਦੁਬਾਰਾ ਬਣਾਇਆ ਗਿਆ ਵਰਜ਼ਨ ਸੀ। ਵਰੁਣ ਧਵਨ ਅਤੇ ਸ਼ਰਧਾ ਕਪੂਰ ਸਟਾਰਰ ਫਿਲਮ 'ਸਟ੍ਰੀਟ ਡਾਂਸਰ 3ਡੀ' 'ਚ ਉਸ ਨੇ ਤਿੰਨ ਗੀਤ 'ਸਿੱਪ ਸਿੱਪ 2.0', 'ਇਲੀਗਲ ਵੇਪਨ 2.0' ਅਤੇ 'ਕਮਿੰਗ ਹੋਮ' ਨੂੰ ਆਵਾਜ਼ ਦਿੱਤੀ ਸੀ।
ਕਾਬਿਲੇਗ਼ੌਰ ਹੈ ਕਿ ਗੈਰੀ ਸੰਧੂ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਗੈਰੀ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਕਈ ਸ਼ਾਨਦਾਰ ਗਾਣੇ ਦਿੱਤੇ ਹਨ। ਗੈਰੀ ਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ 'ਫਰੈਸ਼' ਗਾਣੇ ਨਾਲ ਕੀਤੀ ਸੀ। ਇਸ ਤੋਂ ਇਲਾਵਾ ਗੈਰੀ ਸੰਧੂ ਆਪਣੀ ਪਰਸਨਲ ਲਾਈਫ ਕਰਕੇ ਵੀ ਚਰਚਾ 'ਚ ਰਹਿੰਦੇ ਹਨ। ਉਹ ਹਾਲ ਹੀ 'ਚ ਜੈਸਮੀਨ ਸੈਂਡਲਾਸ ਕਰਕੇ ਚਰਚਾ 'ਚ ਰਹੇ ਸੀ। ਜੈਸਮੀਨ ਸੈਂਡਲਾਸ ਅਕਸਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ 'ਚ ਗੈਰੀ ਸੰਧੂ ਦਾ ਨਾਮ ਲੈਂਦੀ ਰਹੀ ਹੈ।
ਇਹ ਵੀ ਪੜ੍ਹੋ : Govinda Join Shiv Sena: ਅਦਾਕਾਰ ਗੋਵਿੰਦਾ ਸ਼ਿਵ ਸੈਨਾ 'ਚ ਸ਼ਾਮਲ; ਸੀਐਮ ਏਕਾਨਾਥ ਸ਼ਿੰਦੇ ਨੇ ਕੀਤਾ ਸਵਾਗਤ