ਜਾਣੋ ਕੀ ਰੱਖਿਆ ਪੰਜਾਬੀ ਗਾਇਕਾ ਗੁਰਲੇਜ ਅਖਤਰ ਨੇ ਆਪਣੀ ਧੀ ਦਾ ਨਾਂਅ?
Gurlez Akhtar Daughter: ਗੁਰਲੇਜ ਅਖਤਰ ਹਾਲ ਹੀ ਵਿੱਚ ਮਾਂ ਬਣੀ ਹੈ ਅਤੇ ਉਸਦੀ ਕੁੱਖੋਂ ਇੱਕ ਧੀ ਨੇ ਜਨਮ ਲਿਆ ਹੈ। ਗੁਰਲੇਜ਼ ਅਖਤਰ ਦਾ ਪਰਿਵਾਰ ਘਰ ਵਿੱਚ ਨਿੱਕੀ ਬੱਚੀ ਦੇ ਆਉਣ `ਤੇ ਵਧੇਰੇ ਖੁਸ਼ ਹੈ।
Gurlez Akhtar Daughter Name: ਪੰਜਾਬੀ ਫ਼ਿਲਮ ਅਤੇ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਗੁਰਲੇਜ਼ ਅਖਤਰ ਅੱਜਕਲ੍ਹ ਵਧੇਰੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਗਾਇਕਾ ਗੁਰਲੇਜ਼ ਅਖਤਰ ਨੇ ਹੁਣ ਤੱਕ ਆਪਣੀ ਦਮਦਾਰ ਅਤੇ ਬਕਮਾਲ ਆਵਾਜ਼ ਨਾਲ ਇੰਡਸਟਰੀ ਦੀਆਂ ਕਈ ਹਿੱਟ ਫ਼ਿਲਮਾਂ ਨੂੰ ਵੱਡੇ ਹਿੱਟ ਗੀਤ ਦਿੱਤੇ ਹਨ। ਗੁਰਲੇਜ਼ ਅਖਤਰ ਪੰਜਾਬੀ ਇੰਡਸਟਰੀ ਦਾ ਵੱਡਾ ਨਾਮ ਹੈ।
ਗੁਰਲੇਜ਼ ਅਖਤਰ ਹਾਲ ਹੀ ਵਿੱਚ ਮਾਂ ਬਣੀ ਹੈ ਅਤੇ ਉਸਦੀ ਕੁੱਖੋਂ ਇੱਕ ਧੀ ਨੇ (Gurlez Akhtar Daughter) ਜਨਮ ਲਿਆ ਹੈ। ਗੁਰਲੇਜ਼ ਅਖਤਰ ਦਾ ਪਰਿਵਾਰ ਘਰ ਵਿੱਚ ਨਿੱਕੀ ਬੱਚੀ ਦੇ ਆਉਣ 'ਤੇ ਵਧੇਰੇ ਖੁਸ਼ ਹੈ। ਦੱਸ ਦੇਈਏ ਕਿ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਦੇ ਪਹਿਲਾਂ ਇੱਕ ਬੇਟਾ ਹੈ। ਹੁਣ ਗੁਰਲੇਜ਼ ਅਖਤਰ ਦੂਜੀ ਵਾਰ ਮਾਂ ਬਣੀ ਹੈ। ਹਾਲ ਹੀ ਵਿੱਚ ਗੁਰਲੇਜ਼ ਅਖਤਰ ਅਤੇ ਪਤੀ ਕੁਲਵਿੰਦਰ ਕੈਲੀ ਵੱਲੋਂ ਆਪਣੀ ਧੀ ਦਾ (Gurlez Akhtar Daughter) ਨਾਮ ਹਰਗੁਨਵੀਰ ਕੌਰ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਗੁਰਲੇਜ਼ ਅਖਤਰ ਵੱਲੋਂ ਆਪਣੇ ਸੋਸ਼ਲ ਮੀਡਿਆ ਅਕਾਊਂਟ 'ਤੇ ਆਪਣੀ ਧੀ ਅਤੇ ਬਾਕੀ ਪਰਿਵਾਰ ਨਾਲ ਤਸਵੀਰਾਂ ਅਤੇ ਵੀਡਿਓਜ਼ ਸਾਂਝੀਆਂ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ: Viral News: ਹੈਲਮਟ ਨਾ ਮਿਲਣ 'ਤੇ ਵਿਅਕਤੀ ਨੇ ਲਗਾਇਆ ਅਜੀਬ ਜੁਗਾੜ; ਵੀਡੀਓ ਹੋਈ ਵਾਇਰਲ!
ਇਸ ਦੇ ਨਾਲ ਹੀ ਇੱਕ ਹੋਰ ਵੀਡੀਓ ਸਾਂਝੀ ਕੀਤੀ ਜਿਸ ਨੂੰ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਲਿਖਿਆ, "ਵਾਹਿਗੁਰੂ ਜੀ ਦੀ ਕਿਰਪਾ ਨਾਲ ਹਰਗੁਨਵੀਰ ਕੌਰ ਅੱਜ 13 ਦਿਨ ਦੀ ਹੋ ਗਈ ਹੈ। ਬਾਬਾ ਜੀ ਲੱਖ- ਲੱਖ ਸ਼ੁਕਰ ਐ ਕਿ ਤੁਸੀਂ ਸਾਨੂੰ (Gurlez Akhtar Daughter) ਧੀ ਦੀ ਦਾਤ ਬਖ਼ਸ਼ੀ ਆ| ਸ਼ੁਕਰ ਵਾਹਿਗੁਰੂ ਜੀ ਦਾ... ਇਸ ਵੀਡੀਓ ਉੱਪਰ ਪ੍ਰਸ਼ੰਸ਼ਕ ਕਮੈਂਟਸ ਕਰ ਵਧਾਈਆਂ ਦੇ ਰਹੇ ਹਨ। ਇੱਕ ਪ੍ਰਸ਼ੰਸ਼ਕ ਨੇ ਕਮੈਂਟ ਕਰ ਲਿਖਿਆ, ਵਹਿਗੁਰੂ ਜੀ ਗੁਰਸਿੱਖੀ ਬਖਸ਼ਿਸ਼ ਕਰਨ ਜੀ।
ਇਸ ਦੇ ਨਾਲ ਹੀ ਦੱਸ ਦੇਈਏ ਕਿ ਹਾਲ ਹੀ ਵਿੱਚ ਗਾਇਕਾ ਨੇ ਆਪਣਾ ਜਨਮਦਿਨ ਮਨਾਇਆ ਸੀ ਜਿਸ ਦੇ ਸੈਲਿਬ੍ਰੇਸ਼ਨ ਦੀਆਂ ਸ਼ਾਨਦਾਰ ਤਸਵੀਰਾਂ ਗੁਰਲੇਜ਼ ਅਖਤਰ ਵੱਲੋਂ ਸੋਸ਼ਲ ਮੀਡਿਆ ਅਕਾਊਂਟ 'ਤੇ ਸਾਂਝੀਆਂ (Gurlez Akhtar Daughter) ਕੀਤੀਆਂ ਗਈਆਂ ਸਨ। ਇਨ੍ਹਾਂ ਤਸਵੀਰਾਂ ਵਿੱਚ ਉਨ੍ਹਾਂ ਦੀ ਧੀ ਹਰਗੁਨਵੀਰ ਕੌਰ ਵੀ ਵੇਖੀ ਗਈ। ਪੂਰੇ ਪਰਿਵਾਰ ਵੱਲੋਂ ਗਾਇਕਾ ਦੇ ਜਨਮਦਿਨ ਨੂੰ ਬੇਹੱਦ ਖਾਸ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ: ਅਮਰੀਕਾ 'ਚ ਜਹਾਜ਼ ਹਾਦਸੇ 'ਚ ਭਾਰਤੀ ਮੂਲ ਦੀ ਔਰਤ ਦੀ ਮੌਤ, ਧੀ ਗੰਭੀਰ ਜ਼ਖ਼ਮੀ