Viral News: ਹੈਲਮਟ ਨਾ ਮਿਲਣ 'ਤੇ ਵਿਅਕਤੀ ਨੇ ਲਗਾਇਆ ਅਜੀਬ ਜੁਗਾੜ; ਵੀਡੀਓ ਹੋਈ ਵਾਇਰਲ!
Advertisement
Article Detail0/zeephh/zeephh1599586

Viral News: ਹੈਲਮਟ ਨਾ ਮਿਲਣ 'ਤੇ ਵਿਅਕਤੀ ਨੇ ਲਗਾਇਆ ਅਜੀਬ ਜੁਗਾੜ; ਵੀਡੀਓ ਹੋਈ ਵਾਇਰਲ!

Viral News: ਹੈਲਮੇਟ ਪਾਉਣ ਦੀ ਬਜਾਏ ਅਜਿਹਾ ਤਰੀਕਾ ਅਪਣਾਇਆ ਕਿ ਲੋਕ ਹੈਰਾਨ ਰਹਿ ਗਏ।   

Viral News: ਹੈਲਮਟ ਨਾ ਮਿਲਣ 'ਤੇ ਵਿਅਕਤੀ ਨੇ ਲਗਾਇਆ ਅਜੀਬ ਜੁਗਾੜ; ਵੀਡੀਓ ਹੋਈ ਵਾਇਰਲ!

Viral News: ਸੜਕ 'ਤੇ 2 ਪਹੀਆ ਵਾਹਨ ਚਲਾਉਣ ਸਮੇਂ ਹਮੇਸ਼ਾ ਟ੍ਰੈਫ਼ਿਕ ਪੁਲਿਸ ਵੱਲੋਂ ਅਤੇ ਸਰਕਾਰ ਵੱਲੋਂ ਹਦਾਇਤ ਦਿੱਤੀ ਜਾਂਦੀ ਹੈ ਕਿ ਹੈਲਮਟ ਪਾ ਕੇ ਸਫ਼ਰ ਕੀਤਾ ਜਾਵੇ। ਹਾਲਾਂਕਿ ਕੁਝ ਲੋਕ ਅਜਿਹੇ ਵੀ ਹਨ ਜੋ ਬਿਨ੍ਹਾਂ ਹੈਲਮੇਟ ਦੇ ਵਾਹਨ ਚਲਾਉਂਦੇ ਹਨ ਅਤੇ ਫਿਰ ਟ੍ਰੈਫਿਕ ਪੁਲਿਸ ਦੇ ਕਾਂਸਟੇਬਲ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਟਰੈਫਿਕ ਪੁਲਿਸ ਫੜਦੀ ਹੈ ਤਾਂ ਹੈਲਮਟ ਨਾ ਪਾਉਣ ਦੇ ਅਜੀਬ ਬਹਾਨੇ ਬਣਾਉਂਦੇ ਹਨ। 

ਅੱਜ ਇੱਕ ਅਜਿਹੀ ਹੀ ਅਜੀਬ ਘਟਨਾ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ। ਸੋਸ਼ਲ ਮੀਡਿਆ 'ਤੇ (Viral News)ਅਕਸਰ ਅਜੀਬ ਵੀਡੀਓਜ਼ ਅਤੇ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇੱਕ ਵੀਡੀਓ ਵਿੱਚ ਦੇਖਿਆ ਗਿਆ ਕਿ ਇੱਕ ਹੈਲਮਟ ਨਾ ਮਿਲਣ 'ਤੇ (Desi Jugaad Video)ਹੈਲਮੇਟ ਨਾ ਪਾਉਣ ਲਈ ਵਿਅਕਤੀ ਨੇ ਅਦਭੁਤ ਤਰੀਕਾ ਲੱਭਿਆ।

ਇਹ ਵੀ ਪੜ੍ਹੋ: Sagar Dhankar Murder Case: ਜੇਲ੍ਹ ਤੋਂ ਬਾਹਰ ਆਏ ਪਹਿਲਵਾਨ ਸੁਸ਼ੀਲ ਕੁਮਾਰ! ਮਿਲੀ ਅੰਤਰਿਮ ਜ਼ਮਾਨਤ

ਹੈਲਮੇਟ ਪਾਉਣ ਦੀ ਬਜਾਏ ਅਜਿਹਾ ਤਰੀਕਾ ਅਪਣਾਇਆ ਕਿ ਲੋਕ ਹੈਰਾਨ ਰਹਿ ਗਏ। ਉਹ ਇੱਕ (Desi Jugaad Video)ਦੁਕਾਨ 'ਤੇ ਗਿਆ ਅਤੇ ਫਿਰ ਉਸ ਤੋਂ ਦੋ ਪਾਈਪਾਂ ਨੂੰ ਜੋੜਨ ਵਾਲਾ ਪਲਾਸਟਿਕ ਦਾ ਵੱਡਾ ਕੁਨੈਕਟਰ ਕੱਢ ਲਿਆ ਅਤੇ ਫਿਰ ਉਹ ਕੁਨੈਕਟਰ ਸਿਰ 'ਤੇ ਪਾ ਲਿਆ।

ਵਿਅਕਤੀ ਦਾ ਇਹ ਤਰੀਕਾ ਦੇਖ ਕੇ ਲੋਕ ਹੈਰਾਨ ਰਹਿ ਗਏ। ਉਸ ਨੇ ਹੈਲਮੇਟ ਦੀ ਬਜਾਏ ਉਸ ਨੂੰ ਪਾ ਲਿਆ ਅਤੇ ਫਿਰ ਸਕੂਟੀ ਲੈ ਕੇ ਸੜਕ 'ਤੇ ਤੁਰ ਪਿਆ। ਉਸ ਨੇ ਇਹ ਪਾਈਪ ਕੁਨੈਕਟਰ ਆਪਣੀ ਸਕੂਟੀ ਦੀ ਸਵਾਰੀ ਕਰਦੇ ਸਮੇਂ ਪਾਇਆ ਸੀ। ਕੁਝ ਲੋਕਾਂ (Desi Jugaad Video)ਨੇ ਵੀਡੀਓ ਦੇਖਣ ਤੋਂ ਬਾਅਦ ਪੁੱਛਿਆ ਕਿ ਇਸ 'ਚ ਚਲਾਨ ਕਿਵੇਂ ਨਹੀਂ ਕੱਟਿਆ ਜਾਵੇਗਾ।

ਵੀਡੀਓ ਦੇਖਣ ਤੋਂ ਬਾਅਦ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਇਸ ਜੁਗਾੜ ਨੂੰ ਦੇਖ ਕੇ ਪੁਲਿਸ ਵਾਲੇ ਵੀ ਹੈਰਾਨ ਹੋਣਗੇ ਕਿ ਇਨ੍ਹਾਂ ਦਾ ਚਲਾਨ ਕਿਸ ਲਈ ਕੀਤਾ ਜਾਵੇ। ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਇੱਕ ਯੂਜ਼ਰ ਦੇ ਅਕਾਊਂਟ ਨੇ ਸ਼ੇਅਰ ਕੀਤਾ ਹੈ। ਵੀਡੀਓ (Desi Jugaad Video)ਨੂੰ 31 ਦਸੰਬਰ 2022 ਨੂੰ ਸ਼ੇਅਰ ਕੀਤਾ ਗਿਆ ਸੀ ਅਤੇ ਹੁਣ ਤੱਕ ਇਸ ਨੂੰ 71 ਹਜ਼ਾਰ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ, ਜਦਕਿ ਲੱਖਾਂ ਵਿਊਜ਼ ਮਿਲ ਚੁੱਕੇ ਹਨ।

ਇਸ ਵੀਡੀਓ 'ਤੇ ਕਈ ਲੋਕਾਂ ਨੇ ਆਪਣੀ ਰਾਏ ਦਿੱਤੀ ਹੈ। ਇੱਕ ਯੂਜ਼ਰ ਨੇ ਲਿਖਿਆ, (Desi Jugaad Video) "ਅਜਿਹੇ ਅਜੀਬ ਲੋਕ ਕਿੱਥੋਂ ਆਉਂਦੇ ਹਨ."

Trending news